GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਕਾਨੜਾ - ਗੁਰੂ ਅਰਜਨ ਦੇਵ ਜੀ
ਅੰਗ 1307
Display Settings
Translations
ਕਾਨੜਾਮਹਲਾ
Kaanraa, Fifth Mahalaa:
कानड़ा महला ५ ॥
ਜਨਕੋਪ੍ਰਭਸੰਗੇਅਸਨੇਹੁ
ਹੇ ਪ੍ਰਭੂ! ਤੂੰ ਆਪਣੇ ਸੇਵਕ ਦੇ ਸਿਰ ਉਤੇ ਰਾਖਾ ਹੈਂ, (ਤੇਰੇ ਸੇਵਕ ਦਾ ਤੇਰੇ) ਨਾਲ ਪਿਆਰ (ਟਿਕਿਆ ਰਹਿੰਦਾ ਹੈ)।
God's humble servant is in love with Him.
जन को प्रभ संगे असनेहु ॥
ਸਾਜਨੋਤੂਮੀਤੁਮੇਰਾਗ੍ਰਿਹਿਤੇਰੈਸਭੁਕੇਹੁ॥੧॥ਰਹਾਉ
ਹੇ ਪ੍ਰਭੂ! ਤੂੰ (ਹੀ) ਮੇਰਾ ਸੱਜਣ ਹੈਂ, ਤੂੰ (ਹੀ) ਮੇਰਾ ਮਿੱਤਰ ਹੈਂ, ਤੇਰੇ ਘਰ ਵਿਚ ਹਰੇਕ ਪਦਾਰਥ ਹੈ ॥੧॥ ਰਹਾਉ ॥
You are my Friend, my very best Friend; everything is in Your Home. ||1||Pause||
साजनो तू मीतु मेरा ग्रिहि तेरै सभु केहु ॥१॥ रहाउ ॥
ਮਾਨੁਮਾਂਗਉਤਾਨੁਮਾਂਗਉਧਨੁਲਖਮੀਸੁਤਦੇਹ॥੧॥
ਹੇ ਪ੍ਰਭੂ! ਮੈਂ (ਤੇਰੇ ਦਰ ਤੋਂ) ਇੱਜ਼ਤ ਮੰਗਦਾ ਹਾਂ, (ਤੇਰਾ) ਆਸਰਾ ਮੰਗਦਾ ਹਾਂ, ਧਨ-ਪਦਾਰਥ ਮੰਗਦਾ ਹਾਂ, ਪੁੱਤਰ ਮੰਗਦਾ ਹਾਂ, ਸਰੀਰਕ ਅਰੋਗਤਾ ਮੰਗਦਾ ਹਾਂ ॥੧॥
I beg for honor, I beg for strength; please bless me with wealth, property and children. ||1||
मानु मांगउ तानु मांगउ धनु लखमी सुत देह ॥१॥
ਮੁਕਤਿਜੁਗਤਿਭੁਗਤਿਪੂਰਨਪਰਮਾਨੰਦਪਰਮਨਿਧਾਨ
ਹੇ ਪ੍ਰਭੂ! ਤੂੰ ਹੀ ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲਾ ਹੈਂ, ਤੂੰ ਹੀ ਜੀਵਨ-ਜਾਚ ਸਿਖਾਂਦਾ ਹੈਂ, ਤੂੰ ਹੀ ਭੋਜਨ ਦੇਣ ਵਾਲਾ ਹੈਂ, ਤੂੰ ਸਭ ਤੋਂ ਉੱਚੇ ਆਨੰਦ ਤੇ ਸੁਖਾਂ ਦਾ ਖ਼ਜ਼ਾਨਾ ਹੈਂ।
You are the Technology of liberation, the Way to worldly success, the Perfect Lord of Supreme Bliss, the Transcendent Treasure.
मुकति जुगति भुगति पूरन परमानंद परम निधान ॥
ਭੈਭਾਇਭਗਤਿਨਿਹਾਲਨਾਨਕਸਦਾਸਦਾਕੁਰਬਾਨ॥੨॥੪॥੪੯॥
ਹੇ ਨਾਨਕ! (ਆਖ-ਹੇ ਪ੍ਰਭੂ! ਮੈਂ ਤੈਥੋਂ) ਸਦਾ ਹੀ ਸਦਕੇ ਜਾਂਦਾ ਹਾਂ, (ਜਿਹੜੇ ਮਨੁੱਖ ਤੇਰੇ) ਡਰ ਵਿਚ ਪਿਆਰ ਵਿਚ (ਟਿਕ ਕੇ ਤੇਰੀ) ਭਗਤੀ (ਕਰਦੇ ਹਨ, ਉਹ) ਨਿਹਾਲ (ਹੋ ਜਾਂਦੇ ਹਨ) ॥੨॥੪॥੪੯॥
In the Fear of God and loving devotion, Nanak is exalted and enraptured, forever and ever a sacrifice to Him. ||2||4||49||
भै भाइ भगति निहाल नानक सदा सदा कुरबान ॥२॥४॥४९॥
WWW.GURBANI.WORLD
ਪਿਛਲਾ Share ਹੋਮ Save ਅਗਲਾ