GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਰਜਨ ਦੇਵ ਜੀ
ਅੰਗ 929
Display Settings
Translations
ਸਲੋਕ
Shalok:
सलोक ॥
ਹਰਿਧਨੁਪਾਇਆਸੋਹਾਗਣੀਡੋਲਤਨਾਹੀਚੀਤ
ਉਸ ਦਾ ਚਿੱਤ (ਕਦੇ ਮਾਇਆ ਵਾਲੇ ਪਾਸੇ) ਡੋਲਦਾ ਨਹੀਂ, ਜਿਸ ਭਾਗਾਂ ਵਾਲੀ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ-ਧਨ ਹਾਸਲ ਕਰ ਲਿਆ,
The happy soul bride has found the wealth of the Lord; her consciousness does not waver.
हरि धनु पाइआ सोहागणी डोलत नाही चीत ॥
ਸੰਤਸੰਜੋਗੀਨਾਨਕਾਗ੍ਰਿਹਿਪ੍ਰਗਟੇਪ੍ਰਭਮੀਤ॥੧॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਸੰਤਾਂ ਦੀ ਸੰਗਤ ਦੀ ਬਰਕਤਿ ਨਾਲ ਮਿੱਤਰ ਪ੍ਰਭੂ ਜੀ ਪਰਗਟ ਹੋ ਪਏ ॥੧॥
Joining together with the Saints, O Nanak, God, my Friend, has revealed Himself in my home. ||1||
संत संजोगी नानका ग्रिहि प्रगटे प्रभ मीत ॥१॥
ਨਾਦਬਿਨੋਦਅਨੰਦਕੋਡਪ੍ਰਿਅਪ੍ਰੀਤਮਸੰਗਿਬਨੇ
ਪਿਆਰੇ ਪ੍ਰੀਤਮ-ਪ੍ਰਭੂ ਦੇ ਚਰਨਾਂ ਵਿਚ ਜੁੜਿਆਂ (ਮਾਨੋ, ਅਨੇਕਾਂ) ਰਾਗਾਂ ਤਮਾਸ਼ਿਆਂ ਤੇ ਕੌਤਕਾਂ ਦੇ ਆਨੰਦ (ਮਾਣ ਲਈਦੇ ਹਨ)।
With her Beloved Husband Lord, she enjoys millions of melodies, pleasures and joys.
नाद बिनोद अनंद कोड प्रिअ प्रीतम संगि बने ॥
ਮਨਬਾਂਛਤਫਲਪਾਇਆਹਰਿਨਾਨਕਨਾਮਭਨੇ॥੨॥
ਹੇ ਨਾਨਕ! ਪਰਮਾਤਮਾ ਦਾ ਨਾਮ ਉਚਾਰਿਆਂ ਮਨ-ਮੰਗੀਆਂ ਮੁਰਾਦਾਂ ਮਿਲ ਜਾਂਦੀਆਂ ਹਨ ॥੨॥
The fruits of the mind's desires are obtained, O Nanak, chanting the Lord's Name. ||2||
मन बांछत फल पाइआ हरि नानक नाम भने ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ