GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਨਾਨਕ ਦੇਵ ਜੀ
ਅੰਗ 991
Display Settings
Translations
ਮਾਰੂਮਹਲਾ
Maaroo, First Mahalaa:
मारू महला १ ॥
ਇਹੁਧਨੁਸਰਬਰਹਿਆਭਰਪੂਰਿ
(ਪਰਮਾਤਮਾ ਹਰ ਥਾਂ ਜ਼ੱਰੇ ਜ਼ੱਰੇ ਵਿਚ ਵਿਆਪਕ ਹੈ, ਉਸ ਦਾ) ਇਹ ਨਾਮ-ਧਨ (ਭੀ) ਸਭ ਵਿਚ ਮੌਜੂਦ ਹੈ, (ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਨੂੰ ਹਰ ਥਾਂ ਹੀ ਵੇਖ ਸਕੀਦਾ ਹੈ ਤੇ ਉਸ ਦੀ ਯਾਦ ਨੂੰ ਹਿਰਦੇ ਵਿਚ ਵਸਾ ਸਕੀਦਾ ਹੈ),
This wealth is all-pervading, permeating all.
इहु धनु सरब रहिआ भरपूरि ॥
ਮਨਮੁਖਫਿਰਹਿਸਿਜਾਣਹਿਦੂਰਿ॥੧॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਾਇਆ ਦੀ ਖ਼ਾਤਰ) ਭਟਕਦੇ ਫਿਰਦੇ ਹਨ, ਅਤੇ ਉਹ ਬੰਦੇ (ਪਰਮਾਤਮਾ ਨੂੰ, ਪਰਮਾਤਮਾ ਦੇ ਨਾਮ-ਧਨ ਨੂੰ) ਕਿਤੇ ਦੂਰ ਦੁਰੇਡੇ ਥਾਂ ਤੇ ਸਮਝਦੇ ਹਨ ॥੧॥
The self-willed manmukh wanders around, thinking that it is far away. ||1||
मनमुख फिरहि सि जाणहि दूरि ॥१॥
ਸੋਧਨੁਵਖਰੁਨਾਮੁਰਿਦੈਹਮਾਰੈ
ਹੇ ਪ੍ਰਭੂ! (ਮੇਹਰ ਕਰ) ਤੇਰਾ ਇਹ ਨਾਮ-ਧਨ ਇਹ ਨਾਮ-ਵੱਖਰ ਮੇਰੇ ਹਿਰਦੇ ਵਿਚ ਭੀ ਵੱਸ ਪਏ।
That commodity, the wealth of the Naam, is within my heart.
सो धनु वखरु नामु रिदै हमारै ॥
ਜਿਸੁਤੂਦੇਹਿਤਿਸੈਨਿਸਤਾਰੈ॥੧॥ਰਹਾਉ
ਜਿਸ ਮਨੁੱਖ ਨੂੰ ਤੂੰ ਆਪਣਾ ਨਾਮ-ਧਨ ਨਾਮ-ਵੱਖਰ ਦੇਂਦਾ ਹੈਂ ਉਸ ਨੂੰ ਇਹ ਨਾਮ-ਧਨ (ਮਾਇਆ ਦੀ ਤ੍ਰਿਸ਼ਨਾ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥
Whoever You bless with it, is emancipated. ||1||Pause||
जिसु तू देहि तिसै निसतारै ॥१॥ रहाउ ॥
ਇਹੁਧਨੁਜਲੈਤਸਕਰੁਲੈਜਾਇ
(ਹਿਰਦੇ ਵਿਚ ਵਸਾਇਆ ਹੋਇਆ ਪਰਮਾਤਮਾ ਦਾ ਨਾਮ) ਇਕ ਐਸਾ ਧਨ ਹੈ ਜੋ ਨਾਹ ਸੜਦਾ ਹੈ ਨਾਹ ਹੀ ਇਸ ਨੂੰ ਕੋਈ ਚੋਰ ਚੁਰਾ ਕੇ ਲੈ ਜਾ ਸਕਦਾ ਹੈ।
This wealth does not burn; it cannot be stolen by a thief.
न इहु धनु जलै न तसकरु लै जाइ ॥
ਇਹੁਧਨੁਡੂਬੈਇਸੁਧਨਕਉਮਿਲੈਸਜਾਇ॥੨॥
ਇਹ ਧਨ (ਪਾਣੀਆਂ ਹੜ੍ਹਾਂ ਵਿਚ ਭੀ) ਡੁੱਬਦਾ ਨਹੀਂ ਹੈ ਅਤੇ ਨਾਹ ਹੀ ਇਸ ਧਨ ਦੀ ਖ਼ਾਤਰ ਕਿਸੇ ਨੂੰ ਕੋਈ ਦੰਡ ਮਿਲਦਾ ਹੈ ॥੨॥
This wealth does not drown, and its owner is never punished. ||2||
न इहु धनु डूबै न इसु धन कउ मिलै सजाइ ॥२॥
ਇਸੁਧਨਕੀਦੇਖਹੁਵਡਿਆਈ
ਵੇਖੋ, ਇਸ ਧਨ ਦਾ ਵੱਡਾ ਗੁਣ ਇਹ ਹੈ ਕਿ (ਜਿਸ ਮਨੁੱਖ ਦੇ ਪਾਸ ਇਹ ਧਨ ਹੈ,
Gaze upon the glorious greatness of this wealth,
इसु धन की देखहु वडिआई ॥
ਸਹਜੇਮਾਤੇਅਨਦਿਨੁਜਾਈ॥੩॥
ਉਸ ਦੀ ਜ਼ਿੰਦਗੀ ਦਾ) ਹਰੇਕ ਦਿਹਾੜਾ ਅਡੋਲ ਅਵਸਥਾ ਵਿਚ ਮਸਤ ਰਿਹਾਂ ਹੀ ਗੁਜ਼ਰਦਾ ਹੈ ॥੩॥
and your nights and days will pass, imbued with celestial peace. ||3||
सहजे माते अनदिनु जाई ॥३॥
ਇਕਬਾਤਅਨੂਪਸੁਨਹੁਨਰਭਾਈ
ਹੇ ਭਾਈ ਜਨੋ! (ਇਸ ਨਾਮ-ਧਨ ਦੀ ਬਾਬਤ) ਇਕ ਹੋਰ ਸੋਹਣੀ ਗੱਲ (ਭੀ) ਸੁਣੋ!
Listen to this incomparably beautiful story, O my brothers, O Siblings of Destiny.
इक बात अनूप सुनहु नर भाई ॥
ਇਸੁਧਨਬਿਨੁਕਹਹੁਕਿਨੈਪਰਮਗਤਿਪਾਈ॥੪॥
(ਉਹ ਇਹ ਹੈ ਕਿ) ਇਸ ਧਨ (ਦੀ ਪ੍ਰਾਪਤੀ) ਤੋਂ ਬਿਨਾ ਕਦੇ ਕਿਸੇ ਨੂੰ ਉੱਚੀ ਆਤਮਕ ਅਵਸਥਾ ਨਹੀਂ ਮਿਲੀ ॥੪॥
Tell me, without this wealth, who has ever obtained the supreme status? ||4||
इसु धन बिनु कहहु किनै परम गति पाई ॥४॥
ਭਣਤਿਨਾਨਕੁਅਕਥਕੀਕਥਾਸੁਣਾਏ
ਨਾਨਕ ਆਖਦਾ ਹੈ ਕਿ ਜਿਸ ਦੇ ਗੁਣ ਕਿਸੇ ਪਾਸੋਂ ਬਿਆਨ ਨਹੀਂ ਹੋ ਸਕਦੇ, ਉਸ ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ (ਉਹ ਮਨੁੱਖ) ਸੁਣਾਂਦਾ ਹੈ।
Nanak humbly prays, I proclaim the Unspoken Speech of the Lord.
भणति नानकु अकथ की कथा सुणाए ॥
ਸਤਿਗੁਰੁਮਿਲੈਇਹੁਧਨੁਪਾਏ॥੫॥੮॥
ਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ ਉਹ ਇਹ ਨਾਮ-ਧਨ ਹਾਸਲ ਕਰ ਲੈਂਦਾ ਹੈ ॥੫॥੮॥
If one meets the True Guru, then this wealth is obtained. ||5||8||
सतिगुरु मिलै त इहु धनु पाए ॥५॥८॥
WWW.GURBANI.WORLD
ਪਿਛਲਾ Share ਹੋਮ Save ਅਗਲਾ