ਬਿਨੁਸਤਿਗੁਰਸੇਵੇਜੋਗੁਨਹੋਈ॥
ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਪ੍ਰਭੂ ਨਾਲ) ਮੇਲ ਨਹੀਂ ਹੁੰਦਾ,
Without serving the True Guru, Yoga is not attained;
बिनु सतिगुर सेवे जोगु न होई ॥
ਬਿਨੁਸਤਿਗੁਰਭੇਟੇਮੁਕਤਿਨਕੋਈ॥
ਗੁਰੂ ਨੂੰ ਮਿਲਣ ਤੋਂ ਬਿਨਾ ਮੁਕਤੀ ਨਹੀਂ ਲੱਭਦੀ।
without meeting the True Guru, no one is liberated.
बिनु सतिगुर भेटे मुकति न कोई ॥
ਬਿਨੁਸਤਿਗੁਰਭੇਟੇਨਾਮੁਪਾਇਆਨਜਾਇ॥
ਗੁਰੂ ਨੂੰ ਮਿਲਣ ਬਗ਼ੈਰ ਪ੍ਰਭੂ ਦਾ ਨਾਮ ਮਿਲ ਨਹੀਂ ਸਕਦਾ,
Without meeting the True Guru, the Naam cannot be found.
बिनु सतिगुर भेटे नामु पाइआ न जाइ ॥
ਬਿਨੁਸਤਿਗੁਰਭੇਟੇਮਹਾਦੁਖੁਪਾਇ॥
ਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਬੜਾ ਕਸ਼ਟ ਉਠਾਂਦਾ ਹੈ।
Without meeting the True Guru, one suffers in terrible pain.
बिनु सतिगुर भेटे महा दुखु पाइ ॥
ਬਿਨੁਸਤਿਗੁਰਭੇਟੇਮਹਾਗਰਬਿਗੁਬਾਰਿ॥
ਗੁਰੂ ਨੂੰ ਮਿਲਣ ਤੋਂ ਬਿਨਾ ਘੋਰ ਹਨੇਰੇ ਵਿਚ ਅਹੰਕਾਰ ਵਿਚ ਰਹਿੰਦਾ ਹੈ।
Without meeting the True Guru, there is only the deep darkness of egotistical pride.
बिनु सतिगुर भेटे महा गरबि गुबारि ॥
ਨਾਨਕਬਿਨੁਗੁਰਮੁਆਜਨਮੁਹਾਰਿ॥੭੦॥
ਹੇ ਨਾਨਕ! ਸਤਿਗੁਰੂ ਤੋਂ ਬਿਨਾ ਮਨੁੱਖ ਜ਼ਿੰਦਗੀ (ਦੀ ਬਾਜ਼ੀ) ਹਾਰ ਕੇ ਆਤਮਕ ਮੌਤ ਸਹੇੜਦਾ ਹੈ ॥੭੦॥
O Nanak, without the True Guru, one dies, having lost the opportunity of this life. ||70||
नानक बिनु गुर मुआ जनमु हारि ॥७०॥
ਗੁਰਮੁਖਿਮਨੁਜੀਤਾਹਉਮੈਮਾਰਿ॥
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੇ (ਆਪਣੀ) ਹਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ ਹੈ।
The Gurmukh conquers his mind by subduing his ego.
गुरमुखि मनु जीता हउमै मारि ॥
ਗੁਰਮੁਖਿਸਾਚੁਰਖਿਆਉਰਧਾਰਿ॥
ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪਰੋ ਲਿਆ ਹੈ।
The Gurmukh enshrines Truth in his heart.
गुरमुखि साचु रखिआ उर धारि ॥
ਗੁਰਮੁਖਿਜਗੁਜੀਤਾਜਮਕਾਲੁਮਾਰਿਬਿਦਾਰਿ॥
ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਨੇ ਮੌਤ ਦਾ ਡਰ ਮਾਰ ਮੁਕਾ ਕੇ ਉਸ ਨੇ ਜਗਤ ਜਿੱਤ ਲਿਆ ਹੈ।
The Gurmukh conquers the world; he knocks down the Messenger of Death, and kills it.
गुरमुखि जगु जीता जमकालु मारि बिदारि ॥
ਗੁਰਮੁਖਿਦਰਗਹਨਆਵੈਹਾਰਿ॥
ਗੁਰੂ ਦੇ ਹੁਕਮ ਵਿਚ ਤੁਰਨ ਵਾਲਾ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਹਜ਼ੂਰੀ ਵਿਚ ਨਹੀਂ ਜਾਂਦਾ (ਭਾਵ, ਜਿੱਤ ਕੇ ਜਾਂਦਾ ਹੈ)।
The Gurmukh does not lose in the Court of the Lord.
गुरमुखि दरगह न आवै हारि ॥
ਗੁਰਮੁਖਿਮੇਲਿਮਿਲਾਏਸੋੁਜਾਣੈ॥
ਗੁਰਮੁਖ ਮਨੁੱਖ ਨੂੰ ਪ੍ਰਭੂ ਸੰਜੋਗ ਬਣਾ ਕੇ (ਆਪਣੇ ਵਿਚ) ਮਿਲਾ ਲੈਂਦਾ ਹੈ (ਇਸ ਭੇਤ ਨੂੰ) ਉਹ ਗੁਰਮੁਖ (ਹੀ) ਸਮਝਦਾ ਹੈ।
The Gurmukh is united in God's Union; he alone knows.
गुरमुखि मेलि मिलाए सुो जाणै ॥
ਨਾਨਕਗੁਰਮੁਖਿਸਬਦਿਪਛਾਣੈ॥੭੧॥
ਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਨਾਲ) ਜਾਣ-ਪਛਾਣ ਬਣਾ ਲੈਂਦਾ ਹੈ ॥੭੧॥
O Nanak, the Gurmukh realizes the Word of the Shabad. ||71||
नानक गुरमुखि सबदि पछाणै ॥७१॥
WWW.GURBANI.WORLD