ਸੂਹੀ ਮਹਲਾ ੫ ॥

ਰਾਗੁ ਸੂਹੀ ਗੁਰੂ ਅਰਜਨ ਦੇਵ ਜੀ ਅੰਗ 746
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੂਹੀਮਹਲਾ੫॥
Soohee, Fifth Mahalaa:
सूही महला ५ ॥
LINE 02
ਰਾਸਿਮੰਡਲੁਕੀਨੋਆਖਾਰਾ॥
ਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਨੇ ਆਪ ਬਣਾ ਰੱਖਿਆ ਹੈ।
The Lord has made this world a stage;
रासि मंडलु कीनो आखारा ॥
LINE 03
ਸਗਲੋਸਾਜਿਰਖਿਓਪਾਸਾਰਾ੧॥॥ਰਹਾਉ॥
ਇਹ (ਮਾਨੋ) ਉਸ ਨੇ (ਰਾਸਾਂ ਪਾਣ ਲਈ) ਅਖਾੜਾ ਤਿਆਰ ਕੀਤਾ ਹੈ, ਰਾਸਾਂ ਵਾਸਤੇ ਮੰਡੂਆ ਬਣਾ ਦਿੱਤਾ ਹੈ ॥੧॥ ਰਹਾਉ ॥
He fashioned the expanse of the entire creation. ||1||Pause||
सगलो साजि रखिओ पासारा ॥१॥ रहाउ ॥
LINE 04
ਬਹੁਬਿਧਿਰੂਪਰੰਗਆਪਾਰਾ॥
ਹੇ ਭਾਈ! (ਇਸ ਜਗਤ-ਅਖਾੜੇ ਵਿਚ) ਕਈ ਕਿਸਮਾਂ ਦੇ ਬੇਅੰਤ ਰੂਪ ਹਨ ਰੰਗ ਹਨ।
He fashioned it in various ways, with limitless colors and forms.
बहु बिधि रूप रंग आपारा ॥
LINE 05
ਪੇਖੈਖੁਸੀਭੋਗਨਹੀਹਾਰਾ॥
(ਪਰਮਾਤਮਾ ਆਪ ਇਸ ਨੂੰ) ਖ਼ੁਸ਼ੀ ਨਾਲ ਵੇਖਦਾ ਹੈ, (ਪਦਾਰਥਾਂ ਦੇ) ਭੋਗ (ਭੋਗਦਾ ਹੈ, ਪਰ ਭੋਗਦਾ) ਥੱਕਦਾ ਨਹੀਂ।
He watches over it with joy, and He never tires of enjoying it.
पेखै खुसी भोग नही हारा ॥
LINE 06
ਸਭਿਰਸਲੈਤਬਸਤਨਿਰਾਰਾ੧॥॥
ਸਾਰੇ ਰਸ ਮਾਣਦਾ ਹੋਇਆ ਭੀ ਉਹ ਪ੍ਰਭੂ ਆਪ ਨਿਰਲੇਪ ਹੀ ਰਹਿੰਦਾ ਹੈ ॥੧॥
He enjoys all the delights, and yet He remains unattached. ||1||
सभि रस लैत बसत निरारा ॥१॥
LINE 07
ਬਰਨੁਚਿਹਨੁਨਾਹੀਮੁਖੁਨਮਾਸਾਰਾ॥
ਹੇ ਪ੍ਰਭੂ! ਤੇਰਾ ਨਾਹ ਕੋਈ ਰੰਗ ਹੈ, ਨਾਹ ਕੋਈ ਨਿਸ਼ਾਨ ਹੈ, ਨਾਹ ਤੇਰਾ ਕੋਈ ਮੂੰਹ ਹੈ, ਨਾਹ ਕੋਈ ਦਾੜ੍ਹੀ ਹੈ।
He has no color, no sign, no mouth and no beard.
बरनु चिहनु नाही मुखु न मासारा ॥
LINE 08
ਕਹਨੁਨਜਾਈਖੇਲੁਤੁਹਾਰਾ॥
ਤੇਰਾ ਰਚਿਆ ਜਗਤ-ਖੇਲ ਬਿਆਨ ਨਹੀਂ ਕੀਤਾ ਜਾ ਸਕਦਾ।
I cannot describe Your play.
कहनु न जाई खेलु तुहारा ॥
LINE 09
ਨਾਨਕਰੇਣਸੰਤਚਰਨਾਰਾ੨੨੪੫॥॥॥॥
ਹੇ ਨਾਨਕ! (ਆਖ-ਹੇ ਪ੍ਰਭੂ! ਮੈਂ ਤੇਰੇ ਦਰ ਤੋਂ ਤੇਰੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੨॥੨॥੪੫॥
Nanak is the dust of the feet of the Saints. ||2||2||45||
नानक रेण संत चरनारा ॥२॥२॥४५॥
GURBANI.WORLD