ਕੋਈਗਾਵੈਕੋਸੁਣੈਕੋਉਚਰਿਸੁਨਾਵੈ॥
ਜਿਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਂਦਾ ਹੈ ਜਾਂ ਸੁਣਦਾ ਹੈ ਜਾਂ ਬੋਲ ਕੇ (ਹੋਰਨਾਂ ਨੂੰ) ਸੁਣਾਂਦਾ ਹੈ,
Some sing, some listen, and some speak and preach.
कोई गावै को सुणै को उचरि सुनावै ॥
ਜਨਮਜਨਮਕੀਮਲੁਉਤਰੈਮਨਚਿੰਦਿਆਪਾਵੈ॥
ਉਸ ਦੀ ਅਨੇਕਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ਉਹ ਮਨ-ਇੱਛਤ ਫਲ ਪਾ ਲੈਂਦਾ ਹੈ।
The filth and pollution of countless lifetimes is washed away, and the wishes of the mind are fulfilled.
जनम जनम की मलु उतरै मन चिंदिआ पावै ॥
ਆਵਣੁਜਾਣਾਮੇਟੀਐਹਰਿਕੇਗੁਣਗਾਵੈ॥
ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਂਦਾ ਹੈ।
Coming and going in reincarnation ceases, singing the Glorious Praises of the Lord.
आवणु जाणा मेटीऐ हरि के गुण गावै ॥
ਆਪਿਤਰਹਿਸੰਗੀਤਰਾਹਿਸਭਕੁਟੰਬੁਤਰਾਵੈ॥
(ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ) ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਸਾਥੀਆਂ ਨੂੰ ਪਾਰ ਲੰਘਾ ਲੈਂਦੇ ਹਨ। (ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ ਆਪਣੇ) ਸਾਰੇ ਪਰਵਾਰ ਨੂੰ ਪਾਰ ਲੰਘਾ ਲੈਂਦਾ ਹੈ।
They save themselves, and save their companions; they save all their generations as well.
आपि तरहि संगी तराहि सभ कुटंबु तरावै ॥
ਜਨੁਨਾਨਕੁਤਿਸੁਬਲਿਹਾਰਣੈਜੋਮੇਰੇਹਰਿਪ੍ਰਭਭਾਵੈ॥੧੫॥੧॥ਸੁਧੁ॥
ਦਾਸ ਨਾਨਕ ਉਸ ਮਨੁੱਖ ਤੋਂ ਸਦਕੇ ਜਾਂਦਾ ਹੈ ਜਿਹੜਾ (ਸਿਫ਼ਤ-ਸਾਲਾਹ ਕਰਨ ਦੀ ਬਰਕਤਿ ਨਾਲ) ਪਿਆਰੇ ਪ੍ਰਭੂ ਨੂੰ ਪਿਆਰਾ ਲੱਗਦਾ ਹੈ ॥੧੫॥੧॥ਸੁਧੁ ॥
Servant Nanak is a sacrifice to those who are pleasing to my Lord God. ||15||1|| Sudh||
जनु नानकु तिसु बलिहारणै जो मेरे हरि प्रभ भावै ॥१५॥१॥ सुधु ॥
WWW.GURBANI.WORLD