GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 260
Display Settings
Translations
ਪਉੜੀ
ਪਉੜੀ
Pauree:
पउड़ी ॥
ਖਖਾਖਰਾਸਰਾਹਉਤਾਹੂ
ਮੈਂ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਲਾ ਕੇ ਕਰਦਾ ਹਾਂ,
KHAKHA: Praise and extol Him on High,
खखा खरा सराहउ ताहू ॥
ਜੋਖਿਨਮਹਿਊਨੇਸੁਭਰਭਰਾਹੂ
ਜੋ ਇਕ ਖਿਣ ਵਿਚ ਉਹਨਾਂ (ਹਿਰਦਿਆਂ) ਨੂੰ (ਭਲੇ ਗੁਣਾਂ ਨਾਲ) ਨਕਾ-ਨਕ ਭਰ ਦੇਂਦਾ ਹੈ ਜੋ ਪਹਿਲਾਂ (ਗੁਣਾਂ ਤੋਂ) ਸੱਖਣੇ ਸਨ।
who fills the empty to over-flowing in an instant.
जो खिन महि ऊने सुभर भराहू ॥
ਖਰਾਨਿਮਾਨਾਹੋਤਪਰਾਨੀ
(ਖ਼ੁਦੀ ਮਿਟਾ ਕੇ ਜਦੋਂ) ਮਨੁੱਖ ਚੰਗੀ ਤਰ੍ਹਾਂ ਨਿਰ-ਅਹੰਕਾਰ ਹੋ ਜਾਂਦਾ ਹੈ,
When the mortal being becomes totally humble,
खरा निमाना होत परानी ॥
ਅਨਦਿਨੁਜਾਪੈਪ੍ਰਭਨਿਰਬਾਨੀ
ਤਾਂ ਹਰ ਵੇਲੇ ਵਾਸਨਾ-ਰਹਿਤ ਪਰਮਾਤਮਾ ਨੂੰ ਸਿਮਰਦਾ ਹੈ।
then he meditates night and day on God, the Detached Lord of Nirvaanaa.
अनदिनु जापै प्रभ निरबानी ॥
ਭਾਵੈਖਸਮਉਆਸੁਖੁਦੇਤਾ
(ਇਸ ਤਰ੍ਹਾਂ) ਮਨੁੱਖ ਖਸਮ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪ੍ਰਭੂ ਉਸ ਨੂੰ ਆਤਮਕ ਸੁਖ ਬਖ਼ਸ਼ਦਾ ਹੈ।
If it pleases the Will of our Lord and Master, then He blesses us with peace.
भावै खसम त उआ सुखु देता ॥
ਪਾਰਬ੍ਰਹਮੁਐਸੋਆਗਨਤਾ
ਪਾਰਬ੍ਰਹਮ ਬੜਾ ਬੇਅੰਤ ਹੈ (ਬੇ-ਪਰਵਾਹ ਹੈ),
Such is the Infinite, Supreme Lord God.
पारब्रहमु ऐसो आगनता ॥
ਅਸੰਖਖਤੇਖਿਨਬਖਸਨਹਾਰਾ
ਉਹ ਜੀਵਾਂ ਦੇ ਅਣਗਿਣਤ ਹੀ ਪਾਪ ਖਿਣ ਵਿਚ ਬਖ਼ਸ਼ ਦੇਂਦਾ ਹੈ।
He forgives countless sins in an instant.
असंख खते खिन बखसनहारा ॥
ਨਾਨਕਸਾਹਿਬਸਦਾਦਇਆਰਾ॥੪੯॥
ਹੇ ਨਾਨਕ! ਮਾਲਕ-ਪ੍ਰਭੂ ਸਦਾ ਹੀ ਦਇਆ ਕਰਨ ਵਾਲਾ ਹੈ ॥੪੯॥
O Nanak, our Lord and Master is merciful forever. ||49||
नानक साहिब सदा दइआरा ॥४९॥
WWW.GURBANI.WORLD
ਪਿਛਲਾ Share ਹੋਮ Save ਅਗਲਾ