ਕਬੀਰਆਈਮੁਝਹਿਪਹਿਅਨਿਕਕਰੇਕਰਿਭੇਸ॥
ਹੇ ਕਬੀਰ! (ਇਹ ਹਉਮੈ ਜਿਵੇਂ ਹੋਰਨਾਂ ਨੂੰ ਭਰਮਾਣ ਆਉਂਦੀ ਹੈ ਤਿਵੇਂ) ਮੇਰੇ ਕੋਲ ਭੀ ਕਈ ਸ਼ਕਲਾਂ ਵਿਚ ਆਈ।
Kabeer, she came to me in various forms and disguises.
कबीर आई मुझहि पहि अनिक करे करि भेस ॥
ਹਮਰਾਖੇਗੁਰਆਪਨੇਉਨਿਕੀਨੋਆਦੇਸੁ॥੮॥
ਪਰ ਮੈਨੂੰ ਪਿਆਰੇ ਸਤਿਗੁਰੂ ਨੇ (ਇਸ ਤੋਂ) ਬਚਾ ਲਿਆ, ਉਸ ਹਉਮੈ ਨੇ ਨਮਸਕਾਰ ਕੀਤੀ (ਉਹ ਹਉਮੈ ਬਦਲ ਕੇ ਨਿਮ੍ਰਤਾ ਬਣ ਗਈ) ॥੮॥
My Guru saved me, and now she bows humbly to me. ||8||
हम राखे गुर आपने उनि कीनो आदेसु ॥८॥