GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 190
Display Settings
Translations
ਗਉੜੀਮਹਲਾ
Gauree, Fifth Mahalaa:
गउड़ी महला ५ ॥
ਰਾਖਿਲੀਆਗੁਰਿਪੂਰੈਆਪਿ
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਅਨੁਸਾਰ ਰਹਿੰਦਾ ਹੈ) ਪੂਰੇ ਗੁਰੂ ਨੇ ਆਪ ਉਸ ਨੂੰ (ਸਦਾ ਕਾਮਾਦਿਕ ਵੈਰੀਆਂ ਤੋਂ) ਬਚਾ ਲਿਆ ਹੈ,
The Perfect Guru Himself has saved me.
राखि लीआ गुरि पूरै आपि ॥
ਮਨਮੁਖਕਉਲਾਗੋਸੰਤਾਪੁ॥੧॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹਨਾਂ ਦਾ) ਸੇਕ ਲੱਗਦਾ ਹੀ ਰਹਿੰਦਾ ਹੈ ॥੧॥
The self-willed manmukhs are afflicted with misfortune. ||1||
मनमुख कउ लागो संतापु ॥१॥
ਗੁਰੂਗੁਰੂਜਪਿਮੀਤਹਮਾਰੇ
ਹੇ ਮੇਰੇ ਮਿੱਤਰੋ! ਸਦਾ (ਆਪਣੇ) ਗੁਰੂ ਨੂੰ ਚੇਤੇ ਰੱਖੋ,
Chant and meditate on the Guru, the Guru, O my friend.
गुरू गुरू जपि मीत हमारे ॥
ਮੁਖਊਜਲਹੋਵਹਿਦਰਬਾਰੇ॥੧॥ਰਹਾਉ
(ਗੁਰੂ ਦਾ ਉਪਦੇਸ਼ ਚੇਤੇ ਰੱਖਿਆਂ) ਤੁਹਾਡੇ ਮੂੰਹ ਪਰਮਾਤਮਾ ਦੀ ਦਰਗਾਹ ਵਿਚ ਰੌਸ਼ਨ ਹੋਣਗੇ ॥੧॥ ਰਹਾਉ ॥
Your face shall be radiant in the Court of the Lord. ||1||Pause||
मुख ऊजल होवहि दरबारे ॥१॥ रहाउ ॥
ਗੁਰਕੇਚਰਣਹਿਰਦੈਵਸਾਇ
(ਹੇ ਭਾਈ! ਤੂੰ ਆਪਣੇ) ਹਿਰਦੇ ਵਿਚ ਗੁਰੂ ਦੇ ਚਰਨ ਵਸਾਈ ਰੱਖ।
Enshrine the Feet of the Guru within your heart;
गुर के चरण हिरदै वसाइ ॥
ਦੁਖਦੁਸਮਨਤੇਰੀਹਤੈਬਲਾਇ॥੨॥
(ਗੁਰੂ ਤੇਰੇ ਸਾਰੇ) ਦੁੱਖ-ਕਲੇਸ਼ ਨਾਸ ਕਰੇਗਾ (ਕਾਮਾਦਿਕ ਤੇਰੇ ਸਾਰੇ) ਵੈਰੀਆਂ ਨੂੰ ਮਾਰ ਮੁਕਾਏਗਾ (ਤੇਰੇ ਉਤੇ ਦਬਾਉ ਪਾਣ ਵਾਲੀ ਮਾਇਆ-) ਚੁੜੇਲ ਨੂੰ ਮੁਕਾ ਦੇਵੇਗਾ ॥੨॥
your pains, enemies and bad luck shall be destroyed. ||2||
दुख दुसमन तेरी हतै बलाइ ॥२॥
ਗੁਰਕਾਸਬਦੁਤੇਰੈਸੰਗਿਸਹਾਈ
ਹੇ ਭਾਈ! ਗੁਰੂ ਦਾ ਸ਼ਬਦ ਹੀ ਤੇਰੇ ਨਾਲ (ਸਦਾ ਸਾਥ ਨਿਬਾਹੁਣ ਵਾਲਾ) ਸਾਥੀ ਹੈ।
The Word of the Guru's Shabad is your Companion and Helper.
गुर का सबदु तेरै संगि सहाई ॥
ਦਇਆਲਭਏਸਗਲੇਜੀਅਭਾਈ॥੩॥
(ਗੁਰੂ ਦਾ ਸ਼ਬਦ ਹਿਰਦੇ ਵਿਚ ਪ੍ਰੋ ਰੱਖਿਆਂ) ਸਾਰੇ ਲੋਕ ਦਇਆਵਾਨ ਹੋ ਜਾਂਦੇ ਹਨ ॥੩॥
O Siblings of Destiny, all beings shall be kind to you. ||3||
दइआल भए सगले जीअ भाई ॥३॥
ਗੁਰਿਪੂਰੈਜਬਕਿਰਪਾਕਰੀ
ਜਦੋਂ ਪੂਰੇ ਗੁਰੂ ਨੇ (ਮੇਰੇ ਉਤੇ) ਮਿਹਰ ਕੀਤੀ,
When the Perfect Guru granted His Grace,
गुरि पूरै जब किरपा करी ॥
ਭਨਤਿਨਾਨਕਮੇਰੀਪੂਰੀਪਰੀ॥੪॥੫੪॥੧੨੩॥
ਨਾਨਕ ਆਖਦਾ ਹੈ-ਤਾਂ ਮੇਰੀ ਜੀਵਨ-ਘਾਲ ਸਫਲ ਹੋ ਗਈ (ਕਾਮਾਦਿਕ ਵੈਰੀ ਮੇਰੇ ਉੱਤੇ ਹੱਲਾ ਕਰਨੋਂ ਹਟ ਗਏ) ॥੪॥੫੪॥੧੨੩॥
says Nanak, I was totally, completely fulfilled. ||4||54||123||
भनति नानक मेरी पूरी परी ॥४॥५४॥१२३॥
WWW.GURBANI.WORLD
ਪਿਛਲਾ Share ਹੋਮ Save ਅਗਲਾ