ਤੂਪਾਰਬ੍ਰਹਮੁਪਰਮੇਸਰੁਜੋਨਿਨਆਵਹੀ॥
ਹੇ ਪ੍ਰਭੂ! ਤੂੰ ਪਾਰਬ੍ਰਹਮ ਹੈਂ, ਸਭ ਤੋਂ ਵੱਡਾ ਮਾਲਕ ਹੈਂ, ਤੂੰ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ।
O Supreme Lord God, O Transcendent Lord, You do not take birth.
तू पारब्रहमु परमेसरु जोनि न आवही ॥
ਤੂਹੁਕਮੀਸਾਜਹਿਸ੍ਰਿਸਟਿਸਾਜਿਸਮਾਵਹੀ॥
ਤੂੰ ਆਪਣੇ ਹੁਕਮ ਨਾਲ ਜਗਤ ਪੈਦਾ ਕਰਦਾ ਹੈਂ, (ਜਗਤ) ਪੈਦਾ ਕਰ ਕੇ (ਇਸ ਵਿਚ) ਵਿਆਪਕ ਹੈਂ।
By the Hukam of Your Command, You formed the Universe; forming it, You merge into it.
तू हुकमी साजहि स्रिसटि साजि समावही ॥
ਤੇਰਾਰੂਪੁਨਜਾਈਲਖਿਆਕਿਉਤੁਝਹਿਧਿਆਵਹੀ॥
ਤੇਰਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਫਿਰ ਜੀਵ ਤੇਰਾ ਧਿਆਨ ਕਿਸ ਤਰੀਕੇ ਨਾਲ ਧਰਨ?
Your Form cannot be known; how can one meditate on You?
तेरा रूपु न जाई लखिआ किउ तुझहि धिआवही ॥
ਤੂਸਭਮਹਿਵਰਤਹਿਆਪਿਕੁਦਰਤਿਦੇਖਾਵਹੀ॥
ਹੇ ਪ੍ਰਭੂ! ਤੂੰ ਸਭ ਜੀਵਾਂ ਵਿਚ ਆਪ ਮੌਜੂਦ ਹੈਂ, (ਸਭ ਵਿਚ) ਆਪਣੀ ਤਾਕਤ ਵਿਖਾ ਰਿਹਾ ਹੈਂ।
You are pervading and permeating all; You Yourself reveal Your creative potency.
तू सभ महि वरतहि आपि कुदरति देखावही ॥
ਤੇਰੀਭਗਤਿਭਰੇਭੰਡਾਰਤੋਟਿਨਆਵਹੀ॥
(ਤੇਰੇ ਪਾਸ) ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ ਜੋ ਕਦੇ ਮੁੱਕ ਨਹੀਂ ਸਕਦੇ,
Your treasures of devotional worship are overflowing; they never decrease.
तेरी भगति भरे भंडार तोटि न आवही ॥
ਏਹਿਰਤਨਜਵੇਹਰਲਾਲਕੀਮਨਪਾਵਹੀ॥
ਤੇਰੇ ਗੁਣਾਂ ਦੇ ਖ਼ਜ਼ਾਨੇ ਐਸੇ ਰਤਨ ਜਵਾਹਰ ਤੇ ਲਾਲ ਹਨ ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ (ਜਗਤ ਵਿਚ ਕੋਈ ਐਸੀ ਚੀਜ਼ ਨਹੀਂ ਹੈ ਜਿਸ ਦੇ ਇਵਜ਼ ਵਿਚ ਗੁਣਾਂ ਦੇ ਖ਼ਜ਼ਾਨੇ ਮਿਲ ਸਕਣ)।
These gems, jewels and diamonds - their value cannot be estimated.
एहि रतन जवेहर लाल कीम न पावही ॥
ਜਿਸੁਹੋਵਹਿਆਪਿਦਇਆਲੁਤਿਸੁਸਤਿਗੁਰਸੇਵਾਲਾਵਹੀ॥
ਜਿਸ ਜੀਵ ਉਤੇ ਤੂੰ ਦਇਆ ਕਰਦਾ ਹੈਂ ਉਸ ਨੂੰ ਸਤਿਗੁਰੂ ਦੀ ਸੇਵਾ ਵਿਚ ਜੋੜਦਾ ਹੈਂ।
As You Yourself become merciful, Lord, You link us to the service of the True Guru.
जिसु होवहि आपि दइआलु तिसु सतिगुर सेवा लावही ॥
ਤਿਸੁਕਦੇਨਆਵੈਤੋਟਿਜੋਹਰਿਗੁਣਗਾਵਹੀ॥੩॥
(ਗੁਰੂ ਦੀ ਸਰਨ ਆ ਕੇ) ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ, ਉਹਨਾਂ ਨੂੰ ਕਿਸੇ ਕਿਸਮ ਦੀ ਥੁੜ ਨਹੀਂ ਰਹਿੰਦੀ ॥੩॥
One who sings the Glorious Praises of the Lord, never suffers any deficiency. ||3||
तिसु कदे न आवै तोटि जो हरि गुण गावही ॥३॥
WWW.GURBANI.WORLD