ਭੈਰਉਮਹਲਾ੩ਘਰੁ੨॥
ਰਾਗ ਭੈਰਉ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
Bhairao, Third Mahalaa, Second House:
भैरउ महला ३ घरु २ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਦੁਬਿਧਾਮਨਮੁਖਰੋਗਿਵਿਆਪੇਤ੍ਰਿਸਨਾਜਲਹਿਅਧਿਕਾਈ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਿਤਕਰੇ ਦੇ ਆਤਮਕ ਰੋਗ ਵਿਚ ਜਕੜੇ ਪਏ ਹਨ, ਮਾਇਆ ਦੇ ਲਾਲਚ ਦੀ ਅੱਗ ਵਿਚ ਬਹੁਤ ਸੜਦੇ ਹਨ।
The self-willed manmukhs are afflicted with the disease of duality; they are burnt by the intense fire of desire.
दुबिधा मनमुख रोगि विआपे त्रिसना जलहि अधिकाई ॥
ਮਰਿਮਰਿਜੰਮਹਿਠਉਰਨਪਾਵਹਿਬਿਰਥਾਜਨਮੁਗਵਾਈ॥੧॥
(ਇਸ ਤਰ੍ਹਾਂ ਹੀ ਆਪਣਾ ਕੀਮਤੀ) ਜਨਮ ਵਿਅਰਥ ਗਵਾ ਕੇ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਇਸ ਗੇੜ ਵਿਚੋਂ ਉਹਨਾਂ ਨੂੰ ਖੁਲ੍ਹੀਰ ਨਹੀਂ ਮਿਲਦੀ ॥੧॥
They die and die again, and are reborn; they find no place of rest. They waste their lives uselessly. ||1||
मरि मरि जंमहि ठउर न पावहि बिरथा जनमु गवाई ॥१॥
ਮੇਰੇਪ੍ਰੀਤਮਕਰਿਕਿਰਪਾਦੇਹੁਬੁਝਾਈ॥
ਹੇ ਮੇਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ) ਮਿਹਰ ਕਰ, (ਮੈਨੂੰ ਆਤਮਕ ਜੀਵਨ ਦੀ) ਸੂਝ ਬਖ਼ਸ਼।
O my Beloved, grant Your Grace, and give me understanding.
मेरे प्रीतम करि किरपा देहु बुझाई ॥
ਹਉਮੈਰੋਗੀਜਗਤੁਉਪਾਇਆਬਿਨੁਸਬਦੈਰੋਗੁਨਜਾਈ॥੧॥ਰਹਾਉ॥
ਹੇ ਪ੍ਰਭੂ! ਹਉਮੈ ਨੇ ਸਾਰੇ ਜਗਤ ਨੂੰ (ਆਤਮਕ ਤੌਰ ਤੇ) ਰੋਗੀ ਬਣਾ ਰੱਖਿਆ ਹੈ। ਇਹ ਰੋਗ ਗੁਰੂ ਦੇ ਸ਼ਬਦ ਤੋਂ ਬਿਨਾ ਦੂਰ ਨਹੀਂ ਹੋ ਸਕਦਾ ॥੧॥ ਰਹਾਉ ॥
The world was created in the disease of egotism; without the Word of the Shabad, the disease is not cured. ||1||Pause||
हउमै रोगी जगतु उपाइआ बिनु सबदै रोगु न जाई ॥१॥ रहाउ ॥
ਸਿੰਮ੍ਰਿਤਿਸਾਸਤ੍ਰਪੜਹਿਮੁਨਿਕੇਤੇਬਿਨੁਸਬਦੈਸੁਰਤਿਨਪਾਈ॥
ਅਨੇਕਾਂ ਮੁਨੀ ਲੋਕ ਸਿਮ੍ਰਿਤੀਆਂ ਪੜ੍ਹਦੇ ਹਨ ਸ਼ਾਸਤ੍ਰ ਭੀ ਪੜ੍ਹਦੇ ਹਨ, ਪਰ ਗੁਰੂ ਦੇ ਸ਼ਬਦ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ।
There are so many silent sages, who read the Simritees and the Shaastras; without the Shabad, they have no clear awareness.
सिंम्रिति सासत्र पड़हि मुनि केते बिनु सबदै सुरति न पाई ॥
ਤ੍ਰੈਗੁਣਸਭੇਰੋਗਿਵਿਆਪੇਮਮਤਾਸੁਰਤਿਗਵਾਈ॥੨॥
ਸਾਰੇ ਹੀ ਤ੍ਰੈ-ਗੁਣੀ ਜੀਵ ਹਉਮੈ ਦੇ ਰੋਗ ਵਿਚ ਫਸੇ ਪਏ ਹਨ, ਮਮਤਾ ਨੇ ਉਹਨਾਂ ਦੀ ਹੋਸ਼ ਭੁਲਾ ਰੱਖੀ ਹੈ ॥੨॥
All those under the influence of the three qualities are afflicted with the disease; through possessiveness, they lose their awareness. ||2||
त्रै गुण सभे रोगि विआपे ममता सुरति गवाई ॥२॥
ਇਕਿਆਪੇਕਾਢਿਲਏਪ੍ਰਭਿਆਪੇਗੁਰਸੇਵਾਪ੍ਰਭਿਲਾਏ॥
ਪਰ, ਕਈ ਐਸੇ (ਭਾਗਾਂ ਵਾਲੇ) ਹਨ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਹੀ (ਮਮਤਾ ਵਿਚੋਂ) ਬਚਾ ਰੱਖਿਆ ਹੈ, ਪ੍ਰਭੂ ਨੇ ਉਹਨਾਂ ਨੂੰ ਗੁਰੂ ਦੀ ਸੇਵਾ ਵਿਚ ਲਾ ਰੱਖਿਆ ਹੈ।
O God, you save some, and you enjoin others to serve the Guru.
इकि आपे काढि लए प्रभि आपे गुर सेवा प्रभि लाए ॥
ਹਰਿਕਾਨਾਮੁਨਿਧਾਨੋਪਾਇਆਸੁਖੁਵਸਿਆਮਨਿਆਏ॥੩॥
ਉਹਨਾਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ ਹੈ, (ਇਸ ਵਾਸਤੇ ਉਹਨਾਂ ਦੇ) ਮਨ ਵਿਚ ਆਤਮਕ ਆਨੰਦ ਆ ਵੱਸਿਆ ਹੈ ॥੩॥
They obtain the treasure of the Name of the Lord; peace comes to abide within their minds. ||3||
हरि का नामु निधानो पाइआ सुखु वसिआ मनि आए ॥३॥
ਚਉਥੀਪਦਵੀਗੁਰਮੁਖਿਵਰਤਹਿਤਿਨਨਿਜਘਰਿਵਾਸਾਪਾਇਆ॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਤਿੰਨਾਂ ਗੁਣਾਂ ਦੇ ਅਸਰ ਤੋਂ ਉਤਲੇ ਆਤਮਕ ਮੰਡਲ ਵਿਚ ਰਹਿ ਕੇ ਜਗਤ ਨਾਲ ਵਰਤਣ-ਵਿਹਾਰ ਰੱਖਦੇ ਹਨ। ਉਹ ਸਦਾ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ।
The Gurmukhs dwell in the fourth state; they obtain a dwelling in the home of their own inner being.
चउथी पदवी गुरमुखि वरतहि तिन निज घरि वासा पाइआ ॥
ਪੂਰੈਸਤਿਗੁਰਿਕਿਰਪਾਕੀਨੀਵਿਚਹੁਆਪੁਗਵਾਇਆ॥੪॥
ਪੂਰੇ ਗੁਰੂ ਨੇ ਉਹਨਾਂ ਉਤੇ ਮਿਹਰ ਕੀਤੀ ਹੋਈ ਹੈ, (ਇਸ ਵਾਸਤੇ ਉਹਨਾਂ ਨੇ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ ॥੪॥
The Perfect True Guru shows His Mercy to them; they eradicate their self-conceit from within. ||4||
पूरै सतिगुरि किरपा कीनी विचहु आपु गवाइआ ॥४॥
ਏਕਸੁਕੀਸਿਰਿਕਾਰਏਕਜਿਨਿਬ੍ਰਹਮਾਬਿਸਨੁਰੁਦ੍ਰੁਉਪਾਇਆ॥
(ਪਰ, ਜੀਵਾਂ ਦੇ ਕੀਹ ਵੱਸ?) ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ (ਵਰਗੇ ਵੱਡੇ ਵੱਡੇ ਦੇਵਤੇ) ਪੈਦਾ ਕੀਤੇ, ਉਸੇ ਦਾ ਹੀ ਹੁਕਮ ਹਰੇਕ ਜੀਵ ਦੇ ਸਿਰ ਉੱਤੇ ਚੱਲ ਰਿਹਾ ਹੈ।
Everyone must serve the One Lord, who created Brahma, Vishnu and Shiva.
एकसु की सिरि कार एक जिनि ब्रहमा बिसनु रुद्रु उपाइआ ॥
ਨਾਨਕਨਿਹਚਲੁਸਾਚਾਏਕੋਨਾਓਹੁਮਰੈਨਜਾਇਆ॥੫॥੧॥੧੧॥
ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਸਦਾ ਅਟੱਲ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਉਹ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ ॥੫॥੧॥੧੧॥
O Nanak, the One True Lord is permanent and stable. He does not die, and He is not born. ||5||1||11||
नानक निहचलु साचा एको ना ओहु मरै न जाइआ ॥५॥१॥११॥
WWW.GURBANI.WORLD