ਕਬੀਰਡੂਬਹਿਗੋਰੇਬਾਪੁਰੇਬਹੁਲੋਗਨਕੀਕਾਨਿ॥
ਹੇ ਕਬੀਰ! (ਲੋਕ-ਲਾਜ ਵਿਚ ਫਸ ਕੇ ਭਗਤੀ ਤੋਂ ਵਾਂਜੇ ਰਹਿਣ ਵਾਲੇ ਬੰਦੇ ਨੂੰ ਆਖ-) ਹੇ ਮੰਦ-ਭਾਗੀ ਮਨੁੱਖ! ਬਹੁਤਾ ਲੋਕ-ਲਾਜ ਵਿਚ ਹੀ ਰਿਹਾਂ (ਲੋਕ-ਲਾਜ ਵਿਚ ਹੀ) ਡੁੱਬ ਜਾਇਂਗਾ (ਆਤਮਕ ਮੌਤੇ ਮਰ ਜਾਇਂਗਾ)।
Kabeer, you shall drown, you wretched being, from worrying about what other people think.
कबीर डूबहिगो रे बापुरे बहु लोगन की कानि ॥
ਪਾਰੋਸੀਕੇਜੋਹੂਆਤੂਅਪਨੇਭੀਜਾਨੁ॥੧੬੭॥
(ਇਥੇ ਸਦਾ ਬੈਠ ਨਹੀਂ ਰਹਿਣਾ) ਜੋ ਮੌਤ ਕਿਸੇ ਗੁਆਂਢੀ ਤੇ ਆ ਰਹੀ ਹੈ, ਚੇਤਾ ਰੱਖ ਉਹ ਤੇਰੇ ਉਤੇ ਭੀ ਆਉਣੀ ਹੈ ॥੧੬੭॥
You know that whatever happens to your neighbors, will also happen to you. ||167||
पारोसी के जो हूआ तू अपने भी जानु ॥१६७॥