GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਰਜਨ ਦੇਵ ਜੀ
ਅੰਗ 893
Display Settings
Translations
ਰਾਮਕਲੀਮਹਲਾ
Raamkalee, Fifth Mahalaa:
रामकली महला ५ ॥
ਤੇਰੀਸਰਣਿਪੂਰੇਗੁਰਦੇਵ
ਹੇ ਸਰਬ-ਗੁਣ ਭਰਪੂਰ ਤੇ ਸਭ ਤੋਂ ਵੱਡੇ ਦੇਵਤੇ! ਮੈਂ ਤੇਰੀ ਸਰਨ ਆਇਆ ਹਾਂ।
You are my Protection, O perfect Divine Guru.
तेरी सरणि पूरे गुरदेव ॥
ਤੁਧੁਬਿਨੁਦੂਜਾਨਾਹੀਕੋਇ
ਤੈਥੋਂ ਬਿਨਾ ਮੈਨੂੰ ਕੋਈ ਹੋਰ (ਸਹਾਈ) ਨਹੀਂ (ਦਿੱਸਦਾ)।
There is no other than You.
तुधु बिनु दूजा नाही कोइ ॥
ਤੂਸਮਰਥੁਪੂਰਨਪਾਰਬ੍ਰਹਮੁ
ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਹਰ ਥਾਂ ਵਿਆਪਕ ਪਰਮੇਸ਼ਰ ਹੈਂ।
You are all-powerful, O perfect Supreme Lord God.
तू समरथु पूरन पारब्रहमु ॥
ਸੋਧਿਆਏਪੂਰਾਜਿਸੁਕਰਮੁ॥੧॥
ਉਹੀ ਮਨੁੱਖ ਤੇਰਾ ਧਿਆਨ ਧਰ ਸਕਦਾ ਹੈ ਜਿਸ ਉਤੇ ਤੇਰੀ ਪੂਰੀ ਬਖ਼ਸ਼ਸ਼ ਹੋਵੇ ॥੧॥
He alone meditates on You, whose karma is perfect. ||1||
सो धिआए पूरा जिसु करमु ॥१॥
ਤਰਣਤਾਰਣਪ੍ਰਭਤੇਰੋਨਾਉ
ਹੇ ਪ੍ਰਭੂ! ਤੇਰਾ ਨਾਮ (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼ ਹੈ।
You Name, God, is the boat to carry us across.
तरण तारण प्रभ तेरो नाउ ॥
ਏਕਾਸਰਣਿਗਹੀਮਨਮੇਰੈਤੁਧੁਬਿਨੁਦੂਜਾਨਾਹੀਠਾਉ॥੧॥ਰਹਾਉ
ਮੇਰੇ ਮਨ ਨੇ ਇਕ ਤੇਰੀ ਹੀ ਓਟ ਲਈ ਹੈ। ਹੇ ਪ੍ਰਭੂ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਆਸਰੇ ਵਾਲੀ) ਥਾਂ ਨਹੀਂ ਸੁੱਝਦੀ ॥੧॥ ਰਹਾਉ ॥
My mind has grasped Your protection alone. Other than You, I have no place of rest at all. ||1||Pause||
एका सरणि गही मन मेरै तुधु बिनु दूजा नाही ठाउ ॥१॥ रहाउ ॥
ਜਪਿਜਪਿਜੀਵਾਤੇਰਾਨਾਉ
ਹੇ ਮੇਰੇ ਗੁਰਦੇਵ! ਤੇਰਾ ਨਾਮ ਜਪ ਜਪ ਕੇ ਮੈਂ (ਇਥੇ) ਆਤਮਕ ਜੀਵਨ ਹਾਸਲ ਕਰ ਰਿਹਾ ਹਾਂ,
Chanting, meditating on Your Name, I live,
जपि जपि जीवा तेरा नाउ ॥
ਆਗੈਦਰਗਹਪਾਵਉਠਾਉ
ਅਗਾਂਹ ਤੇਰੀ ਹਜ਼ੂਰੀ ਵਿਚ ਮੈਂ (ਟਿਕਣ ਜੋਗਾ) ਥਾਂ ਪ੍ਰਾਪਤ ਕਰ ਸਕਾਂਗਾ।
and hereafter, I will obtain a seat in the Court of the Lord.
आगै दरगह पावउ ठाउ ॥
ਦੂਖੁਅੰਧੇਰਾਮਨਤੇਜਾਇ
ਹੇ ਪ੍ਰਭੂ! ਉਸ ਮਨੁੱਖ ਦੇ ਮਨ ਤੋਂ ਦੁੱਖ-ਕਲੇਸ਼ ਤੇ (ਮਾਇਆ ਦੇ ਮੋਹ ਦਾ) ਹਨੇਰਾ ਚਲਾ ਜਾਂਦਾ ਹੈ,
Pain and darkness are gone from my mind;
दूखु अंधेरा मन ते जाइ ॥
ਦੁਰਮਤਿਬਿਨਸੈਰਾਚੈਹਰਿਨਾਇ॥੨॥
ਜਿਹੜਾ ਮਨੁੱਖ ਤੇਰੇ ਨਾਮ ਵਿਚ ਲੀਨ ਹੁੰਦਾ ਹੈ, (ਉਸ ਦੇ ਅੰਦਰੋਂ) ਭੈੜੀ ਮਤਿ ਦੂਰ ਹੋ ਜਾਂਦੀ ਹੈ ॥੨॥
my evil-mindedness is dispelled, and I am absorbed in the Lord's Name. ||2||
दुरमति बिनसै राचै हरि नाइ ॥२॥
ਚਰਨਕਮਲਸਿਉਲਾਗੀਪ੍ਰੀਤਿ
(ਹੇ ਭਾਈ!) (ਪਰਮਾਤਮਾ ਦੇ) ਸੋਹਣੇ ਚਰਨਾਂ ਨਾਲ ਪਿਆਰ ਬਣ ਜਾਣਾ-
I have enshrined love for the Lord's lotus feet.
चरन कमल सिउ लागी प्रीति ॥
ਗੁਰਪੂਰੇਕੀਨਿਰਮਲਰੀਤਿ
(ਇਹੋ ਹੀ) ਪੂਰੇ ਗੁਰੂ ਦੀ ਪਵਿੱਤਰ ਜੀਵਨ-ਮਰਯਾਦਾ ਹੈ।
The lifestyle of the Perfect Guru is immaculate and pure.
गुर पूरे की निरमल रीति ॥
ਭਉਭਾਗਾਨਿਰਭਉਮਨਿਬਸੈ
ਡਰ-ਰਹਿਤ ਪ੍ਰਭੂ ਉਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ,
My fear has run away, and the fearless Lord dwells within my mind.
भउ भागा निरभउ मनि बसै ॥
ਅੰਮ੍ਰਿਤਨਾਮੁਰਸਨਾਨਿਤਜਪੈ॥੩॥
ਜਿਹੜਾ ਮਨੁੱਖ ਆਪਣੀ ਜੀਭ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ ਨਿੱਤ ਜਪਦਾ ਹੈ ॥੩॥
My tongue continually chants the Ambrosial Naam, the Name of the Lord. ||3||
अंम्रित नामु रसना नित जपै ॥३॥
ਕੋਟਿਜਨਮਕੇਕਾਟੇਫਾਹੇ
(ਭਗਤੀ ਦਾ ਸਦਕਾ ਉਹਨਾਂ ਦੇ ਪਹਿਲੇ ਕ੍ਰੋੜਾਂ ਜਨਮਾਂ ਦੇ (ਮਾਇਆ ਦੇ) ਬੰਧਨ ਕੱਟੇ ਜਾਂਦੇ ਹਨ।
The nooses of millions of incarnations are cut away.
कोटि जनम के काटे फाहे ॥
ਪਾਇਆਲਾਭੁਸਚਾਧਨੁਲਾਹੇ
(ਜੀਵ ਇਥੇ ਜਗਤ ਵਿਚ ਹਰਿ-ਨਾਮ-ਧਨ ਦਾ ਵਣਜ ਕਰਨ ਆਉਂਦੇ ਹਨ। ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ) ਸਦਾ ਕਾਇਮ ਰਹਿਣ ਵਾਲਾ ਨਾਮ-ਧਨ-ਨਫ਼ਾ ਖੱਟ ਲੈਂਦੇ ਹਨ
I have obtained the profit of the true wealth.
पाइआ लाभु सचा धनु लाहे ॥
ਤੋਟਿਆਵੈਅਖੁਟਭੰਡਾਰ
(ਉਹਨਾਂ ਪਾਸ ਇਸ ਨਾਮ-ਧਨ ਦੇ) ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ (ਭਰ ਜਾਂਦੇ ਹਨ ਜਿਨ੍ਹਾਂ ਵਿਚ) ਕਦੇ ਘਾਟਾ ਨਹੀਂ ਪੈਂਦਾ।
This treasure is inexhaustible; it will never run out.
तोटि न आवै अखुट भंडार ॥
ਨਾਨਕਭਗਤਸੋਹਹਿਹਰਿਦੁਆਰ॥੪॥੨੩॥੩੪॥
ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ ॥੪॥੨੩॥੩੪॥
O Nanak, the devotees look beautiful in the Court of the Lord. ||4||23||34||
नानक भगत सोहहि हरि दुआर ॥४॥२३॥३४॥
WWW.GURBANI.WORLD
ਪਿਛਲਾ Share ਹੋਮ Save ਅਗਲਾ