ਦੇਹਨਗੇਹਨਨੇਹਨਨੀਤਾਮਾਇਆਮਤਕਹਾਲਉਗਾਰਹੁ॥
ਹੇ ਮਾਇਆ ਵਿਚ ਮੱਤੇ ਹੋਏ (ਜੀਵ!) ਇਹ ਸਰੀਰ, ਇਹ ਘਰ, (ਮਾਇਆ ਦੇ) ਇਹ ਪਿਆਰ, ਕੋਈ ਸਦਾ ਰਹਿਣ ਵਾਲੇ ਨਹੀਂ ਹਨ; ਕਦ ਤਾਈਂ (ਤੂੰ ਇਹਨਾਂ ਦਾ) ਹੰਕਾਰ ਕਰੇਂਗਾ?
Neither body, nor house, nor love last forever. You are intoxicated with Maya; how long will you be proud of them?
देह न गेह न नेह न नीता माइआ मत कहा लउ गारहु ॥
ਛਤ੍ਰਨਪਤ੍ਰਨਚਉਰਨਚਾਵਰਬਹਤੀਜਾਤਰਿਦੈਨਬਿਚਾਰਹੁ॥
ਇਹ (ਰਾਜਸੀ) ਛਤਰ, ਇਹ ਹੁਕਮ-ਨਾਮੇ, ਇਹ ਚਉਰ ਅਤੇ ਇਹ ਚਉਰ-ਬਰਦਾਰ, ਸਭ ਨਾਸ ਹੋ ਜਾਣਗੇ। ਪਰ ਹਿਰਦੇ ਵਿਚ ਤੂੰ ਵਿਚਾਰਦਾ ਨਹੀਂ ਹੈਂ।
Neither crown, nor canopy, nor servants last forever. You do not consider in your heart that your life is passing away.
छत्र न पत्र न चउर न चावर बहती जात रिदै न बिचारहु ॥
ਰਥਨਅਸ੍ਵਨਗਜਸਿੰਘਾਸਨਛਿਨਮਹਿਤਿਆਗਤਨਾਂਗਸਿਧਾਰਹੁ॥
ਰਥ, ਘੋੜੇ, ਹਾਥੀ, ਤਖ਼ਤ, (ਇਹਨਾਂ ਵਿਚੋਂ ਕੋਈ ਭੀ ਨਾਲ) ਨਹੀਂ (ਨਿਭਣਾ), ਇਹਨਾਂ ਨੂੰ ਇਕ ਖਿਨ ਵਿਚ ਛੱਡ ਕੇ ਨੰਗਾ (ਹੀ ਇਥੋਂ) ਤੁਰ ਜਾਹਿਂਗਾ।
Neither chariots, nor horses, nor elephants or royal thrones shall last forever. In an instant, you will have to leave them, and depart naked.
रथ न अस्व न गज सिंघासन छिन महि तिआगत नांग सिधारहु ॥
ਸੂਰਨਬੀਰਨਮੀਰਨਖਾਨਮਸੰਗਿਨਕੋਊਦ੍ਰਿਸਟਿਨਿਹਾਰਹੁ॥
ਅੱਖਾਂ ਨਾਲ ਵੇਖ! ਨਾਹ ਸੂਰਮੇ, ਨਾਹ ਜੋਧੇ, ਨਾਹ ਮੀਰ, ਨਾਹ ਸਿਰਦਾਰ, ਕੋਈ ਭੀ ਸਾਥੀ ਨਹੀਂ (ਬਣਨੇ)।
Neither warrior, nor hero, nor king or ruler last forever; see this with your eyes.
सूर न बीर न मीर न खानम संगि न कोऊ द्रिसटि निहारहु ॥
ਕੋਟਨਓਟਨਕੋਸਨਛੋਟਾਕਰਤਬਿਕਾਰਦੋਊਕਰਝਾਰਹੁ॥
ਇਹਨਾਂ ਕਿਲ੍ਹਿਆਂ, (ਮਾਇਆ ਦੇ) ਆਸਰਿਆਂ ਤੇ ਖ਼ਜ਼ਾਨਿਆਂ ਨਾਲ (ਅੰਤ ਵੇਲੇ) ਛੁਟਕਾਰਾ ਨਹੀਂ (ਹੋ ਸਕੇਗਾ)। (ਤੂੰ) ਪਾਪ ਕਰ ਕਰ ਕੇ ਦੋਵੇਂ ਹੱਥ ਝਾੜਦਾ ਹੈਂ (ਭਾਵ, ਬੇ-ਪਰਵਾਹ ਹੋ ਕੇ ਪਾਪ ਕਰਦਾ ਹੈਂ)।
Neither fortress, nor shelter, nor treasure will save you; doing evil deeds, you shall depart empty-handed.
कोट न ओट न कोस न छोटा करत बिकार दोऊ कर झारहु ॥
ਮਿਤ੍ਰਨਪੁਤ੍ਰਕਲਤ੍ਰਸਾਜਨਸਖਉਲਟਤਜਾਤਬਿਰਖਕੀਛਾਂਰਹੁ॥
ਇਹ ਮਿੱਤ੍ਰ, ਪੁੱਤ੍ਰ, ਇਸਤ੍ਰੀ, ਸੱਜਣ ਤੇ ਸਾਥੀ (ਅੰਤ ਵੇਲੇ) ਸਾਥ ਛੱਡ ਦੇਣਗੇ, ਜਿਵੇਂ (ਹਨੇਰੇ ਵਿਚ) ਰੁੱਖ ਦੀ ਛਾਂ (ਉਸ ਦਾ ਸਾਥ ਛੱਡ ਦੇਂਦੀ ਹੈ।)
Friends, children, spouses and friends - none of them last forever; they change like the shade of a tree.
मित्र न पुत्र कलत्र साजन सख उलटत जात बिरख की छांरहु ॥
ਦੀਨਦਯਾਲਪੁਰਖਪ੍ਰਭਪੂਰਨਛਿਨਛਿਨਸਿਮਰਹੁਅਗਮਅਪਾਰਹੁ॥
(ਹੇ ਮਨ!) ਦੀਨਾਂ ਉੱਤੇ ਦਇਆ ਕਰਨ ਵਾਲੇ, ਸਭ ਥਾਈਂ ਵਿਆਪਕ, ਬੇਅੰਤ ਤੇ ਅਪਾਰ ਹਰੀ ਨੂੰ ਹਰ ਵੇਲੇ ਯਾਦ ਕਰ, (ਤੇ ਆਖ)-
God is the Perfect Primal Being, Merciful to the meek; each and every instant, meditate in remembrance on Him, the Inaccessible and Infinite.
दीन दयाल पुरख प्रभ पूरन छिन छिन सिमरहु अगम अपारहु ॥
ਸ੍ਰੀਪਤਿਨਾਥਸਰਣਿਨਾਨਕਜਨਹੇਭਗਵੰਤਕ੍ਰਿਪਾਕਰਿਤਾਰਹੁ॥੫॥
ਹੇ ਮਾਇਆ ਦੇ ਪਤੀ! ਹੇ ਨਾਥ! ਹੇ ਭਗਵੰਤ! ਨਾਨਕ ਦਾਸ ਨੂੰ ਕਿਰਪਾ ਕਰ ਕੇ ਤਾਰ ਲਵੋ, ਜੋ ਤੇਰੀ ਸਰਨ ਆਇਆ ਹੈ ॥੫॥
O Great Lord and Master, servant Nanak seeks Your Sanctuary; please shower him with Your Mercy, and carry him across. ||5||
स्रीपति नाथ सरणि नानक जन हे भगवंत क्रिपा करि तारहु ॥५॥
WWW.GURBANI.WORLD