ਸਲੋਕਮਃ੫॥
Shalok, Fifth Mahalaa:
सलोक मः ५ ॥
ਹਰਿਇਕਸੈਨਾਲਿਮੈਦੋਸਤੀਹਰਿਇਕਸੈਨਾਲਿਮੈਰੰਗੁ॥
ਮੇਰੀ ਇਕ ਪ੍ਰਭੂ ਨਾਲ ਹੀ ਮਿਤ੍ਰਤਾ ਹੈ, ਸਿਰਫ਼ ਪ੍ਰਭੂ ਨਾਲ ਹੀ ਮੇਰਾ ਪਿਆਰ ਹੈ।
My friendship is with the One Lord alone; I am in love with the One Lord alone.
हरि इकसै नालि मै दोसती हरि इकसै नालि मै रंगु ॥
ਹਰਿਇਕੋਮੇਰਾਸਜਣੋਹਰਿਇਕਸੈਨਾਲਿਮੈਸੰਗੁ॥
ਕੇਵਲ ਪ੍ਰਭੂ ਹੀ ਮੇਰਾ ਸੱਚਾ ਮਿਤ੍ਰ ਹੈ ਇਕ ਪ੍ਰਭੂ ਨਾਲ ਹੀ ਮੇਰਾ ਸੱਚਾ ਸਾਥ ਹੈ,
The Lord is my only friend; my companionship is with the One Lord alone.
हरि इको मेरा सजणो हरि इकसै नालि मै संगु ॥
ਹਰਿਇਕਸੈਨਾਲਿਮੈਗੋਸਟੇਮੁਹੁਮੈਲਾਕਰੈਨਭੰਗੁ॥
ਤੇ ਕੇਵਲ ਪ੍ਰਭੂ ਨਾਲ ਹੀ ਮੇਰਾ ਮੇਲ-ਜੋਲ ਹੈ, (ਕਿਉਂਕਿ) ਉਹ ਪ੍ਰਭੂ ਕਦੇ ਮੂੰਹ ਮੋਟਾ ਨਹੀਂ ਕਰਦਾ, ਕਦੇ ਮੱਥੇ ਵੱਟ ਨਹੀਂ ਪਾਂਦਾ।
My conversation is with the One Lord alone; He never frowns, or turns His face away.
हरि इकसै नालि मै गोसटे मुहु मैला करै न भंगु ॥
ਜਾਣੈਬਿਰਥਾਜੀਅਕੀਕਦੇਨਮੋੜੈਰੰਗੁ॥
ਮੇਰੇ ਦਿਲ ਦੀ ਵੇਦਨ ਜਾਣਦਾ ਹੈ, ਉਹ ਕਦੇ ਮੇਰੇ ਪਿਆਰ ਨੂੰ ਧੱਕਾ ਨਹੀਂ ਲਾਂਦਾ।
He alone knows the state of my soul; He never ignores my love.
जाणै बिरथा जीअ की कदे न मोड़ै रंगु ॥
ਹਰਿਇਕੋਮੇਰਾਮਸਲਤੀਭੰਨਣਘੜਨਸਮਰਥੁ॥
(ਸਭ ਜੀਵਾਂ ਨੂੰ) ਪੈਦਾ ਕਰਨ ਤੇ ਮਾਰਨ ਦੀ ਤਾਕਤ ਰੱਖਣ ਵਾਲਾ ਇਕ ਪਰਮਾਤਮਾ ਹੀ ਮੇਰਾ ਸਲਾਹਕਾਰ ਹੈ।
He is my only counselor, all-powerful to destroy and create.
हरि इको मेरा मसलती भंनण घड़न समरथु ॥
ਹਰਿਇਕੋਮੇਰਾਦਾਤਾਰੁਹੈਸਿਰਿਦਾਤਿਆਜਗਹਥੁ॥
ਜਗਤ ਦੇ ਸਭ ਦਾਨੀਆਂ ਦੇ ਸਿਰ ਉਤੇ ਜਿਸ ਪ੍ਰਭੂ ਦਾ ਹੱਥ ਹੈ ਕੇਵਲ ਉਹੀ ਮੈਨੂੰ ਦਾਤਾਂ ਦੇਣ ਵਾਲਾ ਹੈ।
The Lord is my only Giver. He places His hand upon the heads of the generous in the world.
हरि इको मेरा दातारु है सिरि दातिआ जग हथु ॥
ਹਰਿਇਕਸੈਦੀਮੈਟੇਕਹੈਜੋਸਿਰਿਸਭਨਾਸਮਰਥੁ॥
ਜੋ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਬਲੀ ਹੈ ਮੈਨੂੰ ਕੇਵਲ ਉਸੇ ਦਾ ਹੀ ਆਸਰਾ ਹੈ।
I take the Support of the One Lord alone; He is all-powerful, over the heads of all.
हरि इकसै दी मै टेक है जो सिरि सभना समरथु ॥
ਸਤਿਗੁਰਿਸੰਤੁਮਿਲਾਇਆਮਸਤਕਿਧਰਿਕੈਹਥੁ॥
ਉਹ ਸ਼ਾਂਤੀ ਦਾ ਸੋਮਾ ਪਰਮਾਤਮਾ ਸਤਿਗੁਰੂ ਨੇ ਮੇਰੇ ਮੱਥੇ ਉੱਤੇ ਹੱਥ ਰੱਖ ਕੇ ਮੈਨੂੰ ਮਿਲਾਇਆ ਹੈ।
The Saint, the True Guru, has united me with the Lord. He placed His hand on my forehead.
सतिगुरि संतु मिलाइआ मसतकि धरि कै हथु ॥
ਵਡਾਸਾਹਿਬੁਗੁਰੂਮਿਲਾਇਆਜਿਨਿਤਾਰਿਆਸਗਲਜਗਤੁ॥
ਉਹ ਵੱਡਾ ਮਾਲਕ ਜਿਸ ਨੇ ਸਾਰਾ ਸੰਸਾਰ ਤਾਰਿਆ ਹੈ (ਭਾਵ, ਜੋ ਸਾਰੇ ਸੰਸਾਰ ਨੂੰ ਤਾਰਨ ਦੇ ਸਮਰੱਥ ਹੈ) ਮੈਨੂੰ ਗੁਰੂ ਨੇ ਮਿਲਾਇਆ ਹੈ।
The Guru led me to meet the greatest Lord and Master; He saved the whole world.
वडा साहिबु गुरू मिलाइआ जिनि तारिआ सगल जगतु ॥
ਮਨਕੀਆਇਛਾਪੂਰੀਆਪਾਇਆਧੁਰਿਸੰਜੋਗ॥
ਜਿਸ ਨੂੰ ਧੁਰੋਂ ਇਹ ਢੋ ਢੁਕਦਾ ਹੈ ਉਸ ਦੇ ਮਨ ਦੀਆਂ ਸਭ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਹ ਵਾਸਨਾ-ਰਹਿਤ ਹੋ ਜਾਂਦਾ ਹੈ)
The desires of the mind are fulfilled; I have attained my pre-destined Union with God.
मन कीआ इछा पूरीआ पाइआ धुरि संजोग ॥
ਨਾਨਕਪਾਇਆਸਚੁਨਾਮੁਸਦਹੀਭੋਗੇਭੋਗ॥੧॥
ਤੇ ਹੇ ਨਾਨਕ! ਉਸ ਨੂੰ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲਦਾ ਹੈ, ਉਹ ਸਦਾ ਹੀ ਆਨੰਦ ਮਾਣਦਾ ਹੈ (ਸਦਾ ਹੀ ਖਿੜਿਆ ਰਹਿੰਦਾ ਹੈ) ॥੧॥
Nanak has obtained the True Name; He enjoys the enjoyments forever. ||1||
नानक पाइआ सचु नामु सद ही भोगे भोग ॥१॥
WWW.GURBANI.WORLD