GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਰਜਨ ਦੇਵ ਜੀ
ਅੰਗ 963
Display Settings
Translations
ਪਉੜੀ
Pauree:
पउड़ी ॥
ਜਿਸੁਤੂਵੁਠਾਚਿਤਿਤਿਸੁਦਰਦੁਨਿਵਾਰਣੋ
ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੂੰ ਵੱਸ ਪੈਂਦਾ ਹੈਂ ਉਸ ਦੇ ਮਨ ਦਾ ਦੁੱਖ-ਦਰਦ ਤੂੰ ਦੂਰ ਕਰ ਦੇਂਦਾ ਹੈਂ।
You relieve the pains of those, within whose consciousness You dwell, O Lord.
जिसु तू वुठा चिति तिसु दरदु निवारणो ॥
ਜਿਸੁਤੂਵੁਠਾਚਿਤਿਤਿਸੁਕਦੇਹਾਰਣੋ
ਜਿਸ ਮਨੁੱਖ ਦੇ ਮਨ ਵਿਚ ਤੂੰ ਵੱਸ ਪੈਂਦਾ ਹੈਂ, ਉਹ ਮਨੁੱਖਾ ਜਨਮ ਦੀ ਬਾਜ਼ੀ ਕਦੇ ਹਾਰਦਾ ਨਹੀਂ।
Those, within whose consciousness You dwell, never lose.
जिसु तू वुठा चिति तिसु कदे न हारणो ॥
ਜਿਸੁਮਿਲਿਆਪੂਰਾਗੁਰੂਸੁਸਰਪਰਤਾਰਣੋ
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, (ਗੁਰੂ) ਉਸ ਨੂੰ ਜ਼ਰੂਰ (ਸੰਸਾਰ-ਸਮੁੰਦਰ ਤੋਂ) ਬਚਾ ਲੈਂਦਾ ਹੈ,
One who meets the Perfect Guru will surely be saved.
जिसु मिलिआ पूरा गुरू सु सरपर तारणो ॥
ਜਿਸਨੋਲਾਏਸਚਿਤਿਸੁਸਚੁਸਮੑਾਲਣੋ
(ਕਿਉਂਕਿ ਗੁਰੂ) ਜਿਸ ਮਨੁੱਖ ਨੂੰ ਸੱਚੇ ਹਰੀ ਵਿਚ ਜੋੜਦਾ ਹੈ, ਉਹ ਸਦਾ ਹਰੀ ਨੂੰ (ਆਪਣੇ ਮਨ ਵਿਚ) ਸੰਭਾਲ ਰੱਖਦਾ ਹੈ।
One who is attached to Truth, contemplates Truth.
जिस नो लाए सचि तिसु सचु समालणो ॥
ਜਿਸੁਆਇਆਹਥਿਨਿਧਾਨੁਸੁਰਹਿਆਭਾਲਣੋ
ਜਿਸ ਮਨੁੱਖ ਦੇ ਹੱਥ ਵਿਚ ਨਾਮ-ਖ਼ਜ਼ਾਨਾ ਆ ਜਾਂਦਾ ਹੈ, ਉਹ ਮਾਇਆ ਦੀ ਭਟਕਣਾ ਵਲੋਂ ਹਟ ਜਾਂਦਾ ਹੈ।
One, into whose hands the treasure comes, stops searching.
जिसु आइआ हथि निधानु सु रहिआ भालणो ॥
ਜਿਸਨੋਇਕੋਰੰਗੁਭਗਤੁਸੋਜਾਨਣੋ
ਉਸੇ ਮਨੁੱਖ ਨੂੰ ਭਗਤ ਸਮਝੋ ਜਿਸ ਦੇ ਮਨ ਵਿਚ (ਮਾਇਆ ਦੇ ਥਾਂ) ਇਕ ਪ੍ਰਭੂ ਦਾ ਹੀ ਪਿਆਰ ਹੈ।
He alone is known as a devotee, who loves the One Lord.
जिस नो इको रंगु भगतु सो जानणो ॥
ਓਹੁਸਭਨਾਕੀਰੇਣੁਬਿਰਹੀਚਾਰਣੋ
ਪ੍ਰਭੂ ਦੇ ਚਰਨਾਂ ਦਾ ਉਹ ਪ੍ਰੇਮੀ ਸਭਨਾਂ ਦੇ ਚਰਨਾਂ ਦੀ ਧੂੜ (ਬਣਿਆ ਰਹਿੰਦਾ) ਹੈ।
He is the dust under the feet of all; he is the lover of the Lord's feet.
ओहु सभना की रेणु बिरही चारणो ॥
ਸਭਿਤੇਰੇਚੋਜਵਿਡਾਣਸਭੁਤੇਰਾਕਾਰਣੋ॥੧੩॥
(ਪਰ) ਹੇ ਪ੍ਰਭੂ! ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ, ਇਹ ਸਾਰਾ ਤੇਰਾ ਹੀ ਖੇਲ ਹੈ ॥੧੩॥
Everything is Your wonderful play; the whole creation is Yours. ||13||
सभि तेरे चोज विडाण सभु तेरा कारणो ॥१३॥
WWW.GURBANI.WORLD
ਪਿਛਲਾ Share ਹੋਮ Save ਅਗਲਾ