ਹਰਿਊਤਮੁਹਰਿਆਨਾਮੁਹੈਹਰਿਪੁਰਖੁਨਿਰੰਜਨੁਮਉਲਾ॥
ਪਰਮਾਤਮਾ ਸਭ ਵਿਚ ਵਿਆਪਕ ਹੈ ਸਭ ਵਿਚ ਮਿਲਿਆ ਹੋਇਆ ਹੈ ਤੇ ਨਿਰਲੇਪ (ਭੀ) ਹੈ, ਉਸ ਦਾ ਨਾਮ ਸ੍ਰੇਸ਼ਟ ਹੈ (ਉੱਚਾ ਜੀਵਨ ਬਣਾਣ ਵਾਲਾ ਹੈ) ਤੇ ਆਤਮਕ ਜੀਵਨ ਦੇਣ ਵਾਲਾ ਹੈ।
The Lord's Sublime Name is energizing and rejuvenating. The Immaculate Lord, the Primal Being, blossoms forth.
हरि ऊतमु हरिआ नामु है हरि पुरखु निरंजनु मउला ॥
ਜੋਜਪਦੇਹਰਿਹਰਿਦਿਨਸੁਰਾਤਿਤਿਨਸੇਵੇਚਰਨਨਿਤਕਉਲਾ॥
ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ (ਦਾ ਨਾਮ) ਜਪਦੇ ਹਨ, ਲੱਛਮੀ (ਭੀ) ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੀ ਹੈ (ਉਹਨਾਂ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ)।
Maya serves at the feet of those who chant and meditate on the Lord, Har, Har, day and night.
जो जपदे हरि हरि दिनसु राति तिन सेवे चरन नित कउला ॥
ਨਿਤਸਾਰਿਸਮੑਾਲੇਸਭਜੀਅਜੰਤਹਰਿਵਸੈਨਿਕਟਿਸਭਜਉਲਾ॥
ਪਰਮਾਤਮਾ ਸਭ ਜੀਵਾਂ ਦੀ ਚੰਗੀ ਤਰ੍ਹਾਂ ਸੰਭਾਲ ਕਰਦਾ ਹੈ, ਉਹ (ਸਭ ਜੀਵਾਂ ਦੇ) ਨੇੜੇ ਵੱਸਦਾ ਹੈ, (ਫਿਰ ਸਭ ਤੋਂ) ਵੱਖਰਾ (ਭੀ) ਹੈ।
The Lord always looks after and cares for all His beings and creatures; He is with all, near and far.
नित सारि समाले सभ जीअ जंत हरि वसै निकटि सभ जउला ॥
ਸੋਬੂਝੈਜਿਸੁਆਪਿਬੁਝਾਇਸੀਜਿਸੁਸਤਿਗੁਰੁਪੁਰਖੁਪ੍ਰਭੁਸਉਲਾ॥
ਪਰ ਇਹ ਗੱਲ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝ ਦੇਂਦਾ ਹੈ ਜਿਸ ਉਤੇ ਗੁਰੂ ਮਿਹਰ ਕਰਦਾ ਹੈ ਜਿਸ ਉਤੇ ਸਰਬ-ਵਿਆਪਕ ਪ੍ਰਭੂ ਕਿਰਪਾ ਕਰਦਾ ਹੈ।
Those whom the Lord inspires to understand, understand; the True Guru, God, the Primal Being, is pleased with them.
सो बूझै जिसु आपि बुझाइसी जिसु सतिगुरु पुरखु प्रभु सउला ॥
ਸਭਿਗਾਵਹੁਗੁਣਗੋਵਿੰਦਹਰੇਗੋਵਿੰਦਹਰੇਗੋਵਿੰਦਹਰੇਗੁਣਗਾਵਤਗੁਣੀਸਮਉਲਾ॥੬॥
ਤੁਸੀਂ ਸਾਰੇ, ਧਰਤੀ ਦੀ ਸਾਰ ਲੈਣ ਵਾਲੇ ਉਸ ਹਰੀ ਦੇ ਗੁਣ ਸਦਾ ਗਾਂਦੇ ਰਹੋ, ਗੁਣ ਗਾਂਦਿਆਂ ਗਾਂਦਿਆਂ ਉਸ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ ॥੬॥
Let everyone sing the Praise of the Lord of the Universe, the Lord, the Lord of the Universe, the Lord, the Lord of the Universe; singing the Praise of the Lord, one is absorbed in His Glorious Virtues. ||6||
सभि गावहु गुण गोविंद हरे गोविंद हरे गोविंद हरे गुण गावत गुणी समउला ॥६॥
WWW.GURBANI.WORLD