GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਅਰਜਨ ਦੇਵ ਜੀ
ਅੰਗ 1216
Display Settings
Translations
ਸਾਰਗਮਹਲਾ
Saarang, Fifth Mahalaa:
सारग महला ५ ॥
ਤੂਮੇਰੇਮੀਤਸਖਾਹਰਿਪ੍ਰਾਨ
ਹੇ ਹਰੀ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰੇ ਪ੍ਰਾਣਾਂ ਦਾ ਸਹਾਈ ਹੈਂ।
O Lord, You are my Best Friend, my Companion, my Breath of Life.
तू मेरे मीत सखा हरि प्रान ॥
ਮਨੁਧਨੁਜੀਉਪਿੰਡੁਸਭੁਤੁਮਰਾਇਹੁਤਨੁਸੀਤੋਤੁਮਰੈਧਾਨ॥੧॥ਰਹਾਉ
ਮੇਰਾ ਇਹ ਮਨ ਧਨ ਇਹ ਜਿੰਦ ਇਹ ਸਰੀਰ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਮੇਰਾ ਇਹ ਸਰੀਰ ਤੇਰੀ ਹੀ ਬਖ਼ਸ਼ੀ ਖ਼ੁਰਾਕ ਨਾਲ ਪਲਿਆ ਹੈ ॥੧॥ ਰਹਾਉ ॥
My mind, wealth, body and soul are all Yours; this body is sewn together by Your Blessing. ||1||Pause||
मनु धनु जीउ पिंडु सभु तुमरा इहु तनु सीतो तुमरै धान ॥१॥ रहाउ ॥
ਤੁਮਹੀਦੀਏਅਨਿਕਪ੍ਰਕਾਰਾਤੁਮਹੀਦੀਏਮਾਨ
ਹੇ ਪ੍ਰਭੂ! ਮੈਨੂੰ ਤੂੰ ਹੀ ਅਨੇਕਾਂ ਕਿਸਮਾਂ ਦੇ ਪਦਾਰਥ ਦੇਂਦਾ ਹੈਂ, ਤੂੰ ਹੀ ਮੈਨੂੰ ਆਦਰ ਦਿੰਦਾ ਹੈਂ।
You have blessed me with all sorts of gifts; you have blessed me with honor and respect.
तुम ही दीए अनिक प्रकारा तुम ही दीए मान ॥
ਸਦਾਸਦਾਤੁਮਹੀਪਤਿਰਾਖਹੁਅੰਤਰਜਾਮੀਜਾਨ॥੧॥
ਹੇ ਦਿਲ ਦੀ ਜਾਣਨ ਵਾਲੇ! ਹੇ ਜਾਣੀਜਾਣ! ਤੂੰ ਹੀ ਸਦਾ ਸਦਾ ਮੇਰੀ ਇੱਜ਼ਤ ਰੱਖਦਾ ਹੈਂ ॥੧॥
Forever and ever, You preserve my honor, O Inner-knower, O Searcher of hearts. ||1||
सदा सदा तुम ही पति राखहु अंतरजामी जान ॥१॥
ਜਿਨਸੰਤਨਜਾਨਿਆਤੂਠਾਕੁਰਤੇਆਏਪਰਵਾਨ
ਹੇ (ਮੇਰੇ) ਮਾਲਕ! ਜਿਨ੍ਹਾਂ ਸੰਤ ਜਨਾਂ ਨੇ ਤੈਨੂੰ ਜਾਣ ਲਿਆ (ਤੇਰੇ ਨਾਲ ਡੂੰਘੀ ਸਾਂਝ ਪਾ ਲਈ), ਉਹਨਾਂ ਦਾ ਹੀ ਜਗਤ ਵਿਚ ਆਉਣਾ ਸਫਲ ਹੈ।
Those Saints who know You, O Lord and Master - blessed and approved is their coming into the world.
जिन संतन जानिआ तू ठाकुर ते आए परवान ॥
ਜਨਕਾਸੰਗੁਪਾਈਐਵਡਭਾਗੀਨਾਨਕਸੰਤਨਕੈਕੁਰਬਾਨ॥੨॥੪੧॥੬੪॥
ਹੇ ਨਾਨਕ! ਸੰਤ ਜਨਾਂ ਦੀ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ। ਮੈਂ ਤਾਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ॥੨॥੪੧॥੬੪॥
The Congregation of those humble beings is obtained by great good fortune; Nanak is a sacrifice to the Saints. ||2||41||64||
जन का संगु पाईऐ वडभागी नानक संतन कै कुरबान ॥२॥४१॥६४॥
WWW.GURBANI.WORLD
ਪਿਛਲਾ Share ਹੋਮ Save ਅਗਲਾ