ਸਭੇਦੁਖਸੰਤਾਪਜਾਂਤੁਧਹੁਭੁਲੀਐ॥
ਜਦੋਂ ਹੇ ਪ੍ਰਭੂ! ਤੇਰੀ ਯਾਦ ਤੋਂ ਖੁੰਝ ਜਾਈਏ ਤਾਂ (ਮਨ ਨੂੰ) ਸਾਰੇ ਦੁੱਖ-ਕਲੇਸ਼ (ਆ ਵਾਪਰਦੇ ਹਨ)।
When I forget You, I endure all pains and afflictions.
सभे दुख संताप जां तुधहु भुलीऐ ॥
ਜੇਕੀਚਨਿਲਖਉਪਾਵਤਾਂਕਹੀਨਘੁਲੀਐ॥
(ਤੇਰੀ ਯਾਦ ਤੋਂ ਬਿਨਾ ਹੋਰ) ਜੇ ਲੱਖਾਂ ਉਪਰਾਲੇ ਭੀ ਕੀਤੇ ਜਾਣ, ਕਿਸੇ ਭੀ ਉਪਾਵ ਨਾਲ (ਉਹਨਾਂ ਦੁੱਖਾਂ-ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੁੰਦੀ।
Making thousands of efforts, they are still not eliminated.
जे कीचनि लख उपाव तां कही न घुलीऐ ॥
ਜਿਸਨੋਵਿਸਰੈਨਾਉਸੁਨਿਰਧਨੁਕਾਂਢੀਐ॥
ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ (ਸਿਮਰਨਾ) ਭੁੱਲ ਜਾਏ ਉਹ ਕੰਗਾਲ ਕਿਹਾ ਜਾਂਦਾ ਹੈ।
One who forgets the Name, is known as a poor person.
जिस नो विसरै नाउ सु निरधनु कांढीऐ ॥
ਜਿਸਨੋਵਿਸਰੈਨਾਉਸੁਜੋਨੀਹਾਂਢੀਐ॥
ਜਿਸ ਮਨੁੱਖ ਨੂੰ ਮਾਲਕ ਪ੍ਰਭੂ ਦਾ ਨਾਮ (ਸਿਮਰਨਾ) ਭੁੱਲ ਜਾਏ (ਜਿਵੇਂ ਕੋਈ ਕੰਗਾਲ ਮੰਗਤਾ ਦਰ ਦਰ ਤੇ ਰੁਲਦਾ ਹੈ, ਤਿਵੇਂ) ਉਹ ਜੂਨਾਂ ਵਿਚ ਭਟਕਦਾ ਫਿਰਦਾ ਹੈ।
One who forgets the Name, wanders in reincarnation.
जिस नो विसरै नाउ सु जोनी हांढीऐ ॥
ਜਿਸੁਖਸਮੁਨਆਵੈਚਿਤਿਤਿਸੁਜਮੁਡੰਡੁਦੇ॥
ਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਉਸ ਨੂੰ ਜਮਰਾਜ ਸਜ਼ਾ ਦੇਂਦਾ ਹੈ।
One who does not remember his Lord and Master, is punished by the Messenger of Death.
जिसु खसमु न आवै चिति तिसु जमु डंडु दे ॥
ਜਿਸੁਖਸਮੁਨਆਵੀਚਿਤਿਰੋਗੀਸੇਗਣੇ॥
ਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਅਜੇਹੇ ਬੰਦੇ ਰੋਗੀ ਗਿਣੇ ਜਾਂਦੇ ਹਨ।
One who does not remember his Lord and Master, is judged to be a sick person.
जिसु खसमु न आवी चिति रोगी से गणे ॥
ਜਿਸੁਖਸਮੁਨਆਵੀਚਿਤਿਸੁਖਰੋਅਹੰਕਾਰੀਆ॥
ਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਅਜੇਹਾ ਬੰਦਾ ਬੜਾ ਅਹੰਕਾਰੀ ਹੁੰਦਾ ਹੈ (ਹਰ ਵੇਲੇ 'ਮੈਂ ਮੈਂ' ਹੀ ਕਰਦਾ ਹੈ)।
One who does not remember his Lord and Master, is egotistical and proud.
जिसु खसमु न आवी चिति सु खरो अहंकारीआ ॥
ਸੋਈਦੁਹੇਲਾਜਗਿਜਿਨਿਨਾਉਵਿਸਾਰੀਆ॥੧੪॥
ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ ਉਹੀ ਜਗਤ ਵਿਚ ਦੁਖੀ ਹੈ ॥੧੪॥
One who forgets the Name is miserable in this world. ||14||
सोई दुहेला जगि जिनि नाउ विसारीआ ॥१४॥
WWW.GURBANI.WORLD