ਬਸੰਤੁਮਹਲਾ੧॥
Basant, First Mahalaa:
बसंतु महला १ ॥
ਦੁਬਿਧਾਦੁਰਮਤਿਅਧੁਲੀਕਾਰ॥
ਭੈੜੀ ਮੱਤ ਦੇ ਪਿੱਛੇ ਲੱਗ ਕੇ ਮਨੁੱਖ ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਰੱਖਦਾ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋ ਚੁਕੀ ਹੀ ਕਾਰ ਕਰਦਾ ਹੈ।
In duality and evil-mindedness, the mortal acts blindly.
दुबिधा दुरमति अधुली कार ॥
ਮਨਮੁਖਿਭਰਮੈਮਝਿਗੁਬਾਰ॥੧॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਭਟਕਦਾ ਫਿਰਦਾ ਹੈ (ਠੇਡੇ ਖਾਂਦਾ ਫਿਰਦਾ ਹੈ, ਉਸ ਨੂੰ ਸਹੀ ਜੀਵਨ-ਪੰਧ ਨਹੀਂ ਦਿੱਸਦਾ) ॥੧॥
The self-willed manmukh wanders, lost in the darkness. ||1||
मनमुखि भरमै मझि गुबार ॥१॥
ਮਨੁਅੰਧੁਲਾਅੰਧੁਲੀਮਤਿਲਾਗੈ॥
ਮਾਇਆ ਵਿਚ ਅੰਨ੍ਹਾ ਹੋਇਆ ਮਨ ਉਸੇ ਮੱਤ ਦੇ ਪਿੱਛੇ ਤੁਰਦਾ ਹੈ ਜੋ (ਆਪ ਭੀ) ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਪਈ ਹੈ (ਤੇ ਉਹ ਮਨ ਮਾਇਆ ਦੀ ਭਟਕਣਾ ਵਿਚ ਹੀ ਰਹਿੰਦਾ ਹੈ)।
The blind man follows blind advice.
मनु अंधुला अंधुली मति लागै ॥
ਗੁਰਕਰਣੀਬਿਨੁਭਰਮੁਨਭਾਗੈ॥੧॥ਰਹਾਉ॥
ਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਮਨ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ ॥੧॥ ਰਹਾਉ ॥
Unless one takes the Guru's Way, his doubt is not dispelled. ||1||Pause||
गुर करणी बिनु भरमु न भागै ॥१॥ रहाउ ॥
ਮਨਮੁਖਿਅੰਧੁਲੇਗੁਰਮਤਿਨਭਾਈ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਅੰਨ੍ਹੇ ਮਨੁੱਖਾਂ ਨੂੰ ਗੁਰੂ ਦੀ (ਦਿੱਤੀ) ਮੱਤ ਪਸੰਦ ਨਹੀਂ ਆਉਂਦੀ।
The manmukh is blind; he does not like the Guru's Teachings.
मनमुखि अंधुले गुरमति न भाई ॥
ਪਸੂਭਏਅਭਿਮਾਨੁਨਜਾਈ॥੨॥
(ਉਹ ਵੇਖਣ ਨੂੰ ਭਾਵੇਂ ਮਨੁੱਖ ਹਨ ਪਰ ਸੁਭਾਵ ਵਲੋਂ) ਪਸ਼ੂ ਹੋ ਚੁਕੇ ਹੁੰਦੇ ਹਨ, (ਉਹਨਾਂ ਦੇ ਅੰਦਰੋਂ) ਆਕੜ ਨਹੀਂ ਜਾਂਦੀ ॥੨॥
He has become a beast; he cannot get rid of his egotistical pride. ||2||
पसू भए अभिमानु न जाई ॥२॥
ਲਖਚਉਰਾਸੀਹਜੰਤਉਪਾਏ॥
ਸਿਰਜਣਹਾਰ ਪ੍ਰਭੂ ਚੌਰਾਸੀ ਲੱਖ ਜੂਨਾਂ ਵਿਚ ਬੇਅੰਤ ਜੀਵ ਪੈਦਾ ਕਰਦਾ ਹੈ,
God created 8.4 million species of beings.
लख चउरासीह जंत उपाए ॥
ਮੇਰੇਠਾਕੁਰਭਾਣੇਸਿਰਜਿਸਮਾਏ॥੩॥
ਜਿਵੇਂ ਉਸ ਠਾਕੁਰ ਦੀ ਮਰਜ਼ੀ ਹੁੰਦੀ ਹੈ, ਪੈਦਾ ਕਰਦਾ ਹੈ ਤੇ ਨਾਸ ਭੀ ਕਰ ਦੇਂਦਾ ਹੈ ॥੩॥
My Lord and Master, by the Pleasure of His Will, creates and destroys them. ||3||
मेरे ठाकुर भाणे सिरजि समाए ॥३॥
ਸਗਲੀਭੂਲੈਨਹੀਸਬਦੁਅਚਾਰੁ॥
ਪਰ ਉਹ ਸਾਰੀ ਹੀ ਲੁਕਾਈ ਕੁਰਾਹੇ ਪਈ ਰਹਿੰਦੀ ਹੈ ਜਦ ਤਕ ਉਹ ਗੁਰੂ ਦਾ ਸ਼ਬਦ (ਹਿਰਦੇ ਵਿਚ ਨਹੀਂ ਵਸਾਂਦੀ, ਤੇ ਜਦ ਤਕ ਉਸ ਸ਼ਬਦ ਅਨੁਸਾਰ ਆਪਣਾ) ਕਰਤੱਬ ਨਹੀਂ ਬਣਾਂਦੀ।
All are deluded and confused, without the Word of the Shabad and good conduct.
सगली भूलै नही सबदु अचारु ॥
ਸੋਸਮਝੈਜਿਸੁਗੁਰੁਕਰਤਾਰੁ॥੪॥
ਉਹੀ ਜੀਵ (ਜੀਵਨ ਦੇ ਸਹੀ ਰਸਤੇ ਨੂੰ) ਸਮਝਦਾ ਹੈ ਜਿਸ ਦਾ ਰਾਹਬਰ ਗੁਰੂ ਬਣਦਾ ਹੈ ਕਰਤਾਰ ਬਣਦਾ ਹੈ ॥੪॥
He alone is instructed in this, who is blessed by the Guru, the Creator. ||4||
सो समझै जिसु गुरु करतारु ॥४॥
ਗੁਰਕੇਚਾਕਰਠਾਕੁਰਭਾਣੇ॥
ਜੇਹੜੇ ਮਨੁੱਖ ਸਤਿਗੁਰੂ ਦੇ ਸੇਵਕ ਬਣਦੇ ਹਨ ਉਹ ਪਾਲਣਹਾਰ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ।
The Guru's servants are pleasing to our Lord and Master.
गुर के चाकर ठाकुर भाणे ॥
ਬਖਸਿਲੀਏਨਾਹੀਜਮਕਾਣੇ॥੫॥
ਉਹਨਾਂ ਨੂੰ ਜਮਾਂ ਦੀ ਮੁਥਾਜੀ ਨਹੀਂ ਰਹਿ ਜਾਂਦੀ ਕਿਉਂਕਿ ਪ੍ਰਭੂ ਨੇ ਉਹਨਾਂ ਉਤੇ ਮੇਹਰ ਕਰ ਦਿੱਤੀ ਹੁੰਦੀ ਹੈ ॥੫॥
The Lord forgives them, and they no longer fear the Messenger of Death. ||5||
बखसि लीए नाही जम काणे ॥५॥
ਜਿਨਕੈਹਿਰਦੈਏਕੋਭਾਇਆ॥
ਜਿਨ੍ਹਾਂ ਬੰਦਿਆਂ ਨੂੰ ਆਪਣੇ ਹਿਰਦੇ ਵਿਚ ਇਕ ਪਰਮਾਤਮਾ ਹੀ ਪਿਆਰਾ ਲੱਗਦਾ ਹੈ,
Those who love the One Lord with all their heart
जिन कै हिरदै एको भाइआ ॥
ਆਪੇਮੇਲੇਭਰਮੁਚੁਕਾਇਆ॥੬॥
ਉਹਨਾਂ ਨੂੰ ਪਰਮਾਤਮਾ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਹਨਾਂ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੬॥
- He dispels their doubts and unites them with Himself. ||6||
आपे मेले भरमु चुकाइआ ॥६॥
ਬੇਮੁਹਤਾਜੁਬੇਅੰਤੁਅਪਾਰਾ॥
ਪ੍ਰਭੂ ਬੇ-ਮੁਥਾਜ ਹੈ ਬੇਅੰਤ ਹੈ ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
God is Independent, Endless and Infinite.
बेमुहताजु बेअंतु अपारा ॥
ਸਚਿਪਤੀਜੈਕਰਣੈਹਾਰਾ॥੭॥
ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਪ੍ਰਭੂ ਸਿਮਰਨ ਦੀ ਰਾਹੀਂ ਹੀ ਖ਼ੁਸ਼ ਕੀਤਾ ਜਾ ਸਕਦਾ ਹੈ ॥੭॥
The Creator Lord is pleased with Truth. ||7||
सचि पतीजै करणैहारा ॥७॥
ਨਾਨਕਭੂਲੇਗੁਰੁਸਮਝਾਵੈ॥
ਹੇ ਨਾਨਕ! (ਮਾਇਆ ਦੇ ਮੋਹ ਵਿਚ ਫਸ ਕੇ) ਕੁਰਾਹੇ ਪਏ ਮਨੁੱਖ ਨੂੰ ਗੁਰੂ (ਹੀ) ਸਮਝਾ ਸਕਦਾ ਹੈ।
O Nanak, the Guru instructs the mistaken soul.
नानक भूले गुरु समझावै ॥
ਏਕੁਦਿਖਾਵੈਸਾਚਿਟਿਕਾਵੈ॥੮॥੬॥
ਗੁਰੂ ਉਸ ਨੂੰ ਇੱਕ ਪਰਮਾਤਮਾ ਦਾ ਦੀਦਾਰ ਕਰਾ ਦੇਂਦਾ ਹੈ, ਉਸ ਨੂੰ ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਜੋੜ ਦੇਂਦਾ ਹੈ ॥੮॥੬॥
He implants the Truth within him, and shows him the One Lord. ||8||6||
एकु दिखावै साचि टिकावै ॥८॥६॥
WWW.GURBANI.WORLD