ਕਬੀਰਗਾਗਰਿਜਲਭਰੀਆਜੁਕਾਲਿੑਜੈਹੈਫੂਟਿ॥
ਹੇ ਕਬੀਰ! ਮਿੱਟੀ ਦਾ ਕੱਚਾ ਘੜਾ ਪਾਣੀ ਨਾਲ ਭਰਿਆ ਹੋਇਆ ਹੋਵੇ, ਉਹ ਛੇਤੀ ਹੀ ਫੁੱਟ ਜਾਂਦਾ ਹੈ (ਇਸ ਸਰੀਰ ਦੀ ਭੀ ਇਹੀ ਪਾਂਇਆਂ ਹੈ, ਸਦਾ ਕਾਇਮ ਨਹੀਂ ਰਹਿ ਸਕਦਾ। ਮਨੁੱਖਾ ਜਨਮ ਦਾ ਮਨੋਰਥ ਪ੍ਰਾਪਤ ਕਰਨ ਲਈ ਇਸ ਸਰੀਰ ਦਾ ਮੋਹ ਇਸ ਦੇ ਨਾਸ ਹੋਣ ਤੋਂ ਪਹਿਲਾਂ ਹੀ ਤਿਆਗਣਾ ਹੈ, ਆਪਣੀ ਮਰਜ਼ੀ ਤਿਆਗ ਕੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰਨਾ ਹੈ; ਪਰ)
Kabeer, the pitcher is full of water; it will break, today or tomorrow.
कबीर गागरि जल भरी आजु कालि जैहै फूटि ॥
ਗੁਰੁਜੁਨਚੇਤਹਿਆਪਨੋਅਧਮਾਝਿਲੀਜਹਿਗੇਲੂਟਿ॥੭੩॥
ਜੋ ਮਨੁੱਖ ਆਪਣੇ ਗੁਰੂ ਨੂੰ ਯਾਦ ਨਹੀਂ ਰੱਖਦੇ (ਸਰੀਰਕ ਮੋਹ ਵਿਚ ਫਸ ਕੇ ਗੁਰੂ ਨੂੰ ਭੁਲਾ ਬੈਠਦੇ ਹਨ, ਗੁਰੂ ਦੇ ਦੱਸੇ ਰਾਹ ਨੂੰ ਵਿਸਾਰ ਦੇਂਦੇ ਹਨ) ਉਹ ਮਨੁੱਖ ਜ਼ਿੰਦਗੀ ਦੇ ਸਫ਼ਰ ਦੇ ਅੱਧ ਵਿਚ ਹੀ ਲੁੱਟ ਲਏ ਜਾਂਦੇ ਹਨ (ਕਾਮਾਦਿਕ ਵਿਕਾਰ ਆਪਣੇ ਜਾਲ ਵਿਚ ਫਸਾ ਕੇ ਉਹਨਾਂ ਦੇ ਸਾਰੇ ਗੁਣ ਨਾਸ ਕਰ ਦੇਂਦੇ ਹਨ, ਵਿਕਾਰਾਂ ਵਿਚ ਪੈ ਕੇ ਇਥੋਂ ਦੀ ਰਾਸਿ-ਪੂੰਜੀ ਭੀ ਮੁੱਕ ਜਾਂਦੀ ਹੈ ਤੇ ਪਰਲੋਕ ਭੀ ਵਿਗੜ ਜਾਂਦਾ ਹੈ) ॥੭੩॥
Those who do not remember their Guru, shall be plundered on the way. ||73||
गुरु जु न चेतहि आपनो अध माझि लीजहिगे लूटि ॥७३॥