ਰਾਗੁਗਉੜੀਚੇਤੀ₁ਮਹਲਾ੫॥
ਰਾਗ ਗਉੜੀ-ਚੇਤੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Gauree Chaytee, Fifth Mahalaa:
रागु गउड़ी चेती₁ महला ५ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸੁਖੁਨਾਹੀਰੇਹਰਿਭਗਤਿਬਿਨਾ॥
(ਹੇ ਭਾਈ!) ਪਰਮਾਤਮਾ ਦੀ ਭਗਤੀ ਤੋਂ ਬਿਨਾ (ਹੋਰ ਕਿਸੇ ਤਰੀਕੇ ਨਾਲ) ਸੁਖ ਨਹੀਂ ਮਿਲ ਸਕਦਾ।
There is no peace without devotional worship of the Lord.
सुखु नाही रे हरि भगति बिना ॥
ਜੀਤਿਜਨਮੁਇਹੁਰਤਨੁਅਮੋਲਕੁਸਾਧਸੰਗਤਿਜਪਿਇਕਖਿਨਾ॥੧॥ਰਹਾਉ॥
(ਇਸ ਵਾਸਤੇ) ਸਾਧ ਸੰਗਤਿ ਵਿਚ ਮਿਲ ਕੇ ਪਲ ਪਲ ਪਰਮਾਤਮਾ ਦਾ ਨਾਮ ਜਪ ਤੇ ਇਹ ਮਨੁੱਖਾ ਜਨਮ (ਦੀ ਬਾਜ਼ੀ) ਜਿੱਤ ਲੈ। ਇਹ (ਮਨੁੱਖਾ ਜਨਮ) ਇਕ ਐਸਾ ਰਤਨ ਹੈ ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ (ਜੋ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ) ॥੧॥ ਰਹਾਉ ॥
Be victorious, and win the priceless jewel of this human life, by meditating on Him in the Saadh Sangat, the Company of the Holy, even for an instant. ||1||Pause||
जीति जनमु इहु रतनु अमोलकु साधसंगति जपि इक खिना ॥१॥ रहाउ ॥
ਸੁਤਸੰਪਤਿਬਨਿਤਾਬਿਨੋਦ॥
(ਹੇ ਭਾਈ!) ਪੁੱਤਰ, ਧਨ, ਪਦਾਰਥ, ਇਸਤ੍ਰੀ ਦੇ ਲਾਡ-ਪਿਆਰ-ਅਨੇਕਾਂ ਲੋਕ-
Many have renounced and left their children,
सुत संपति बनिता बिनोद ॥
ਛੋਡਿਗਏਬਹੁਲੋਗਭੋਗ॥੧॥
ਇਹੋ ਜਿਹੇ ਮੌਜ-ਮੇਲੇ ਛੱਡ ਕੇ (ਇਥੋਂ) ਚਲੇ ਗਏ (ਤੇ ਚਲੇ ਜਾਣਗੇ) ॥੧॥
wealth, spouses, joyful games and pleasures. ||1||
छोडि गए बहु लोग भोग ॥१॥
ਹੈਵਰਗੈਵਰਰਾਜਰੰਗ॥
(ਹੇ ਭਾਈ!) ਵਧੀਆ ਘੋੜੇ, ਵਧੀਆ ਹਾਥੀ ਤੇ ਹਕੂਮਤ ਦੀਆਂ ਮੌਜਾਂ-
Horses, elephants and the pleasures of power
हैवर गैवर राज रंग ॥
ਤਿਆਗਿਚਲਿਓਹੈਮੂੜਨੰਗ॥੨॥
ਮੂਰਖ ਮਨੁੱਖ ਇਹਨਾਂ ਨੂੰ ਛੱਡ ਕੇ (ਆਖ਼ਿਰ) ਨੰਗਾ ਹੀ (ਇਥੋਂ) ਤੁਰ ਪੈਂਦਾ ਹੈ ॥੨॥
- leaving these behind, the fool must depart naked. ||2||
तिआगि चलिओ है मूड़ नंग ॥२॥
ਚੋਆਚੰਦਨਦੇਹਫੂਲਿਆ॥
(ਹੇ ਭਾਈ! ਮਨੁੱਖ ਆਪਣੇ) ਸਰੀਰ ਨੂੰ ਅਤਰ ਤੇ ਚੰਦਨ (ਆਦਿਕ ਲਾ ਕੇ) ਮਾਣ ਕਰਦਾ ਹੈ,
The body, scented with musk and sandalwood
चोआ चंदन देह फूलिआ ॥
ਸੋਤਨੁਧਰਸੰਗਿਰੂਲਿਆ॥੩॥
(ਪਰ ਇਹ ਨਹੀਂ ਸਮਝਦਾ ਕਿ) ਉਹ ਸਰੀਰ (ਆਖ਼ਿਰ) ਮਿੱਟੀ ਵਿਚ ਰੁਲ ਜਾਂਦਾ ਹੈ ॥੩॥
- that body shall come to roll in the dust. ||3||
सो तनु धर संगि रूलिआ ॥३॥
ਮੋਹਿਮੋਹਿਆਜਾਨੈਦੂਰਿਹੈ॥
(ਹੇ ਭਾਈ! ਮਾਇਆ ਦੇ) ਮੋਹ ਵਿਚ ਫਸਿਆ ਮਨੁੱਖ ਸਮਝਦਾ ਹੈ (ਕਿ ਪਰਮਾਤਮਾ ਕਿਤੇ) ਦੂਰ ਵੱਸਦਾ ਹੈ।
Infatuated with emotional attachment, they think that God is far away.
मोहि मोहिआ जानै दूरि है ॥
ਕਹੁਨਾਨਕਸਦਾਹਦੂਰਿਹੈ॥੪॥੧॥੧੩੯॥
(ਪਰ) ਨਾਨਕ ਆਖਦਾ ਹੈ- ਪਰਮਾਤਮਾ ਸਦਾ (ਹਰੇਕ ਜੀਵ ਦੇ ਅੰਗ ਸੰਗ ਵੱਸਦਾ ਹੈ ॥੪॥੧॥੧੩੯॥
Says Nanak, he is Ever-present! ||4||1||139||
कहु नानक सदा हदूरि है ॥४॥१॥१३९॥
WWW.GURBANI.WORLD