ਸਿਰੀਰਾਗੁਮਹਲਾ੧॥
Siree Raag, First Mahalaa:
सिरीरागु महला १ ॥
ਮਰਣੈਕੀਚਿੰਤਾਨਹੀਜੀਵਣਕੀਨਹੀਆਸ॥
(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਸਿਮਰਨ ਦੀ ਬਰਕਤਿ ਨਾਲ ਉਸ ਨੂੰ) ਮੌਤ ਦਾ ਡਰ ਨਹੀਂ ਰਹਿੰਦਾ, ਹੋਰ ਹੋਰ ਲੰਮੀ ਉਮਰ ਦੀਆਂ ਉਹ ਆਸਾਂ ਨਹੀਂ ਬਣਾਂਦਾ।
I have no anxiety about dying, and no hope of living.
मरणै की चिंता नही जीवण की नही आस ॥
ਤੂਸਰਬਜੀਆਪ੍ਰਤਿਪਾਲਹੀਲੇਖੈਸਾਸਗਿਰਾਸ॥
(ਉਸ ਨੂੰ ਇਹ ਯਕੀਨ ਹੁੰਦਾ ਹੈ ਕਿ ਹੇ ਪ੍ਰਭੂ!) ਤੂੰ ਸਾਰੇ ਜੀਵਾਂ ਦੀ ਪਾਲਨਾ ਕਰਦਾ ਹੈਂ, ਜੀਵਾਂ ਦਾ ਹਰੇਕ ਸਾਹ ਹਰੇਕ ਗਿਰਾਹੀ ਤੇਰੇ ਹਿਸਾਬ ਵਿਚ (ਤੇਰੀ ਨਜ਼ਰ ਵਿਚ) ਹੈ।
You are the Cherisher of all beings; You keep the account of our breaths and morsels of food.
तू सरब जीआ प्रतिपालही लेखै सास गिरास ॥
ਅੰਤਰਿਗੁਰਮੁਖਿਤੂਵਸਹਿਜਿਉਭਾਵੈਤਿਉਨਿਰਜਾਸਿ॥੧॥
(ਹੇ ਪ੍ਰਭੂ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਤੂੰ ਪ੍ਰਗਟ ਹੋ ਜਾਂਦਾ ਹੈਂ, (ਉਸ ਨੂੰ ਇਹ ਯਕੀਨ ਰਹਿੰਦਾ ਹੈ ਕਿ) ਜਿਵੇਂ ਤੇਰੀ ਰਜ਼ਾ ਹੈ ਤਿਵੇਂ ਤੂੰ (ਸਭ ਦੀ) ਸੰਭਾਲ ਕਰਦਾ ਹੈਂ ॥੧॥
You abide within the Gurmukh. As it pleases You, You decide our allotment. ||1||
अंतरि गुरमुखि तू वसहि जिउ भावै तिउ निरजासि ॥१॥
ਜੀਅਰੇਰਾਮਜਪਤਮਨੁਮਾਨੁ॥
ਹੇ (ਮੇਰੀ) ਜਿੰਦੇ! (ਐਸਾ ਉੱਦਮ ਕਰ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਮਨ (ਸਿਮਰਨ ਵਿਚ) ਗਿੱਝ ਜਾਏ।
O my soul, chant the Name of the Lord; the mind will be pleased and appeased.
जीअरे राम जपत मनु मानु ॥
ਅੰਤਰਿਲਾਗੀਜਲਿਬੁਝੀਪਾਇਆਗੁਰਮੁਖਿਗਿਆਨੁ॥੧॥ਰਹਾਉ॥
ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ ਰਾਹੀਂ) ਜਿਸ ਮਨੁੱਖ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਸ ਦੀ ਅੰਦਰਲੀ ਤ੍ਰਿਸ਼ਨਾ ਦੀ ਸੜਨ ਬੁੱਝ ਜਾਂਦੀ ਹੈ ॥੧॥ ਰਹਾਉ ॥
The raging fire within is extinguished; the Gurmukh obtains spiritual wisdom. ||1||Pause||
अंतरि लागी जलि बुझी पाइआ गुरमुखि गिआनु ॥१॥ रहाउ ॥
ਅੰਤਰਕੀਗਤਿਜਾਣੀਐਗੁਰਮਿਲੀਐਸੰਕਉਤਾਰਿ॥
ਪੂਰੀ ਸਰਧਾ ਨਾਲ ਮਨ ਦੀ ਸ਼ੰਕਾ ਉਤਾਰ ਕੇ ਗੁਰੂ ਦੀ ਸਰਨ ਪੈ ਜਾਣਾ ਚਾਹੀਦਾ ਹੈ, (ਇਸ ਤਰ੍ਹਾਂ) ਅੰਦਰ-ਵੱਸਦੇ ਪਰਮਾਤਮਾ ਦੀ ਸਮਝ ਪੈ ਜਾਂਦੀ ਹੈ।
Know the state of your inner being; meet with the Guru and get rid of your skepticism.
अंतर की गति जाणीऐ गुर मिलीऐ संक उतारि ॥
ਮੁਇਆਜਿਤੁਘਰਿਜਾਈਐਤਿਤੁਜੀਵਦਿਆਮਰੁਮਾਰਿ॥
ਮਰਨ ਤੋਂ ਪਹਿਲਾਂ ਹੀ ਉਸ ਮੌਤ ਦਾ ਡਰ ਮਾਰ ਲਈਦਾ ਹੈ ਜਿਸ ਮੌਤ ਦੇ ਵੱਸ ਆਖ਼ਰ ਪੈਣਾ ਹੁੰਦਾ ਹੈ।
To reach your True Home after you die, you must conquer death while you are still alive.
मुइआ जितु घरि जाईऐ तितु जीवदिआ मरु मारि ॥
ਅਨਹਦਸਬਦਿਸੁਹਾਵਣੇਪਾਈਐਗੁਰਵੀਚਾਰਿ॥੨॥
(ਪਰ ਇਹ ਅਵਸਥਾ ਤਦੋਂ) ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦੀ ਦੱਸੀ ਸਿੱਖਿਆ ਉਤੇ ਤੁਰੀਏ, ਤੇ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ) ਸੋਹਣੇ ਸ਼ਬਦ ਵਿਚ ਇਕ-ਰਸ (ਜੁੜੇ ਰਹੀਏ) ॥੨॥
The beautiful, Unstruck Sound of the Shabad is obtained, contemplating the Guru. ||2||
अनहद सबदि सुहावणे पाईऐ गुर वीचारि ॥२॥
ਅਨਹਦਬਾਣੀਪਾਈਐਤਹਹਉਮੈਹੋਇਬਿਨਾਸੁ॥
ਜਦੋਂ ਇਕ-ਰਸ ਸਿਫ਼ਤ-ਸਾਲਾਹ ਕਰ ਸਕਣ ਵਾਲੀ ਅਵਸਥਾ ਪ੍ਰਾਪਤ ਹੋ ਜਾਏ, ਤਾਂ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰੋਂ) ਹਉਮੈ ਦਾ ਨਾਸ ਹੋ ਜਾਂਦਾ ਹੈ (ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹਾਂ-ਇਹ ਹਾਲਤ ਮੁੱਕ ਜਾਂਦੀ ਹੈ)।
The Unstruck Melody of Gurbani is obtained, and egotism is eliminated.
अनहद बाणी पाईऐ तह हउमै होइ बिनासु ॥
ਸਤਿਗੁਰੁਸੇਵੇਆਪਣਾਹਉਸਦਕੁਰਬਾਣੈਤਾਸੁ॥
ਮੈਂ ਸਦਾ ਸਦਕੇ ਹਾਂ ਉਸ ਮਨੁੱਖ ਤੋਂ ਜੋ ਆਪਣੇ ਗੁਰੂ ਨੂੰ ਸੇਂਵਦਾ ਹੈ (ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ)।
I am forever a sacrifice to those who serve their True Guru.
सतिगुरु सेवे आपणा हउ सद कुरबाणै तासु ॥
ਖੜਿਦਰਗਹਪੈਨਾਈਐਮੁਖਿਹਰਿਨਾਮਨਿਵਾਸੁ॥੩॥
ਉਸ ਦੇ ਮੂੰਹ ਵਿਚ ਸਦਾ ਪ੍ਰਭੂ ਦਾ ਨਾਮ ਵੱਸਦਾ ਹੈ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਲੈ ਜਾ ਕੇ ਆਦਰ ਮਿਲਦਾ ਹੈ ॥੩॥
They are dressed in robes of honor in the Court of the Lord; the Name of the Lord is on their lips. ||3||
खड़ि दरगह पैनाईऐ मुखि हरि नाम निवासु ॥३॥
ਜਹਦੇਖਾਤਹਰਵਿਰਹੇਸਿਵਸਕਤੀਕਾਮੇਲੁ॥
(ਪਰ ਸੰਸਾਰ ਦੀ ਹਾਲਤ ਹੋਰ ਤਰ੍ਹਾਂ ਦੀ ਬਣ ਰਹੀ ਹੈ) ਮੈਂ ਜਿਧਰ ਵੇਖਦਾ ਹਾਂ ਉਧਰ ਹੀ (ਮਨਮੁਖ) ਜੀਵ ਮਾਇਆ ਵਿਚ ਮਸਤ ਹੋ ਰਹੇ ਹਨ, (ਹਰ ਪਾਸੇ) ਮਾਇਆ ਤੇ ਜੀਵਾਂ ਦਾ ਗਠ-ਜੋੜ ਬਣਿਆ ਪਿਆ ਹੈ।
Wherever I look, I see the Lord pervading there, in the union of Shiva and Shakti, of consciousness and matter.
जह देखा तह रवि रहे सिव सकती का मेलु ॥
ਤ੍ਰਿਹੁਗੁਣਬੰਧੀਦੇਹੁਰੀਜੋਆਇਆਜਗਿਸੋਖੇਲੁ॥
ਮਨਮੁਖਾਂ ਦਾ ਸਰੀਰ ਮਾਇਆ ਦੇ ਤਿੰਨ ਗੁਣਾਂ ਵਿਚ ਹੀ ਬੱਝਾ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜੇਹੜਾ ਭੀ ਜੀਵ ਜਗਤ ਵਿਚ ਆਇਆ ਉਹ ਇਹੀ ਖੇਡ ਖੇਡਦਾ ਰਿਹਾ।
The three qualities hold the body in bondage; whoever comes into the world is subject to their play.
त्रिहु गुण बंधी देहुरी जो आइआ जगि सो खेलु ॥
ਵਿਜੋਗੀਦੁਖਿਵਿਛੁੜੇਮਨਮੁਖਿਲਹਹਿਨਮੇਲੁ॥੪॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਰਮਾਤਮਾ ਨਾਲ ਮਿਲਾਪ ਹਾਸਲ ਹੀ ਨਹੀਂ ਕਰ ਸਕਦੇ, ਕਿਉਂਕਿ ਉਹ ਵਿੱਛੁੜੇ ਹੋਏ (ਸਦਾ) ਵਿੱਛੁੜੇ ਹੀ ਰਹਿੰਦੇ ਹਨ ਤੇ ਦੁੱਖ ਵਿਚ ਰਹਿੰਦੇ ਹਨ ॥੪॥
Those who separate themselves from the Lord wander lost in misery. The self-willed manmukhs do not attain union with Him. ||4||
विजोगी दुखि विछुड़े मनमुखि लहहि न मेलु ॥४॥
ਮਨੁਬੈਰਾਗੀਘਰਿਵਸੈਸਚਭੈਰਾਤਾਹੋਇ॥
(ਮਾਇਆ ਵਲੋਂ) ਵੈਰਾਗਵਾਨ ਮਨ (ਭਟਕਣਾ ਤੋਂ ਬਚਿਆ ਰਹਿ ਕੇ) ਆਪਣੇ ਸਰੂਪ ਵਿਚ ਹੀ ਟਿਕਿਆ ਰਹਿੰਦਾ ਹੈ, (ਕਿਉਂਕਿ) ਉਹ ਪਰਮਾਤਮਾ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ।
If the mind becomes balanced and detached, and comes to dwell in its own true home, imbued with the Fear of God,
मनु बैरागी घरि वसै सच भै राता होइ ॥
ਗਿਆਨਮਹਾਰਸੁਭੋਗਵੈਬਾਹੁੜਿਭੂਖਨਹੋਇ॥
ਉਹ ਮਨ ਪਰਮਾਤਮਾ ਨਾਲ ਡੂੰਘੀ ਸਾਂਝ ਦਾ ਮਹਾ ਆਨੰਦ ਮਾਣਦਾ ਹੈ, ਉਸ ਨੂੰ ਮੁੜ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ।
then it enjoys the essence of supreme spiritual wisdom; it shall never feel hunger again.
गिआन महारसु भोगवै बाहुड़ि भूख न होइ ॥
ਨਾਨਕਇਹੁਮਨੁਮਾਰਿਮਿਲੁਭੀਫਿਰਿਦੁਖੁਨਹੋਇ॥੫॥੧੮॥
ਹੇ ਨਾਨਕ! ਤੂੰ ਭੀ ਇਸ ਮਨ ਨੂੰ (ਮਾਇਆ ਦੇ ਮੋਹ ਵਲੋਂ) ਮਾਰ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹੁ, ਫਿਰ ਕਦੇ (ਪ੍ਰਭੂ ਤੋਂ ਵਿਛੋੜੇ ਦਾ) ਦੁੱਖ ਨਹੀਂ ਵਿਆਪੇਗਾ ॥੫॥੧੮॥
O Nanak, conquer and subdue this mind; meet with the Lord, and you shall never again suffer in pain. ||5||18||
नानक इहु मनु मारि मिलु भी फिरि दुखु न होइ ॥५॥१८॥
WWW.GURBANI.WORLD