ਨਟਮਹਲਾ੫॥
Nat, Fifth Mahalaa:
नट महला ५ ॥
ਮੇਰੈਸਰਬਸੁਨਾਮੁਨਿਧਾਨੁ॥
ਪਰਮਾਤਮਾ ਦਾ ਨਾਮ-ਖ਼ਜ਼ਾਨਾ ਮੇਰੇ ਵਾਸਤੇ ਦੁਨੀਆ ਦਾ ਸਾਰਾ ਧਨ-ਪਦਾਰਥ ਹੈ।
The treasure of the Naam, the Name of the Lord, is everything for me.
मेरै सरबसु नामु निधानु ॥
ਕਰਿਕਿਰਪਾਸਾਧੂਸੰਗਿਮਿਲਿਓਸਤਿਗੁਰਿਦੀਨੋਦਾਨੁ॥੧॥ਰਹਾਉ॥
(ਪਰਮਾਤਮਾ) ਨੇ ਕਿਰਪਾ ਕਰ ਕੇ (ਮੈਨੂੰ) ਗੁਰੂ ਦੀ ਸੰਗਤ ਵਿਚ ਮਿਲਾ ਦਿੱਤਾ, (ਤੇ) ਗੁਰੂ ਨੇ (ਮੈਨੂੰ ਪਰਮਾਤਮਾ ਦੇ ਨਾਮ ਦਾ) ਦਾਨ ਦਿੱਤਾ ॥੧॥ ਰਹਾਉ ॥
Granting His Grace, He has led me to join the Saadh Sangat, the Company of the Holy; the True Guru has granted this gift. ||1||Pause||
करि किरपा साधू संगि मिलिओ सतिगुरि दीनो दानु ॥१॥ रहाउ ॥
ਸੁਖਦਾਤਾਦੁਖਭੰਜਨਹਾਰਾਗਾਉਕੀਰਤਨੁਪੂਰਨਗਿਆਨੁ॥
ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। (ਜਿਉਂ ਜਿਉਂ) ਮੈਂ ਉਸ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹਾਂ, (ਮੈਨੂੰ) ਆਤਮਕ ਜੀਵਨ ਦੀ ਮੁਕੰਮਲ ਸੂਝ (ਪ੍ਰਾਪਤ ਹੁੰਦੀ ਜਾਂਦੀ ਹੈ)।
Sing the Kirtan, the Praises of the Lord, the Giver of peace, the Destroyer of pain; He shall bless you with perfect spiritual wisdom.
सुखदाता दुख भंजनहारा गाउ कीरतनु पूरन गिआनु ॥
ਕਾਮੁਕ੍ਰੋਧੁਲੋਭੁਖੰਡਖੰਡਕੀਨੑੇਬਿਨਸਿਓਮੂੜਅਭਿਮਾਨੁ॥੧॥
ਮੈਂ ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਨੂੰ ਟੋਟੇ ਟੋਟੇ ਕਰ ਦਿੱਤਾ, (ਜੀਵਾਂ ਨੂੰ) ਮੂਰਖ (ਬਣਾ ਦੇਣ ਵਾਲਾ) ਅਹੰਕਾਰ (ਮੇਰੇ ਅੰਦਰੋਂ) ਨਾਸ ਹੋਇਆ ॥੧॥
Sexual desire, anger and greed shall be shattered and destroyed, and your foolish ego will be dispelled. ||1||
कामु क्रोधु लोभु खंड खंड कीने बिनसिओ मूड़ अभिमानु ॥१॥
ਕਿਆਗੁਣਤੇਰੇਆਖਿਵਖਾਣਾਪ੍ਰਭਅੰਤਰਜਾਮੀਜਾਨੁ॥
ਹੇ ਪ੍ਰਭੂ! ਤੂੰ ਸੁਜਾਨ ਹੈਂ, ਤੂੰ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਕੇ ਗਿਣਾਂ?
What Glorious Virtues of Yours should I chant? O God, You are the Inner-knower, the Searcher of hearts.
किआ गुण तेरे आखि वखाणा प्रभ अंतरजामी जानु ॥
ਚਰਨਕਮਲਸਰਨਿਸੁਖਸਾਗਰਨਾਨਕੁਸਦਕੁਰਬਾਨੁ॥੨॥੭॥੮॥
ਹੇ ਸੁਖਾਂ ਦੇ ਸਮੁੰਦਰ ਪ੍ਰਭੂ! (ਤੇਰਾ ਦਾਸ) ਨਾਨਕ ਤੇਰੇ ਸੋਹਣੇ ਚਰਨਾਂ ਦੀ ਸਰਨ ਆਇਆ ਹੈ, ਅਤੇ ਤੈਥੋਂ ਸਦਾ ਸਦਕੇ ਹੁੰਦਾ ਹੈ ॥੨॥੭॥੮॥
I seek the Sanctuary of Your Lotus Feet, O Lord, ocean of peace; Nanak is forever a sacrifice to You. ||2||7||8||
चरन कमल सरनि सुख सागर नानकु सद कुरबानु ॥२॥७॥८॥
WWW.GURBANI.WORLD