ਮਾਰੂਮਹਲਾ੪॥
Maaroo, Fourth Mahalaa:
मारू महला ४ ॥
ਹਰਿਹਰਿਨਾਮੁਜਪਹੁਮਨਮੇਰੇ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ,
Chant the Name of the Lord, Har, Har, O my mind.
हरि हरि नामु जपहु मन मेरे ॥
ਸਭਿਕਿਲਵਿਖਕਾਟੈਹਰਿਤੇਰੇ॥
ਪਰਮਾਤਮਾ ਤੇਰੇ ਸਾਰੇ ਪਾਪ ਕੱਟ ਸਕਦਾ ਹੈ।
The Lord shall eradicate all your sins.
सभि किलविख काटै हरि तेरे ॥
ਹਰਿਧਨੁਰਾਖਹੁਹਰਿਧਨੁਸੰਚਹੁਹਰਿਚਲਦਿਆਨਾਲਿਸਖਾਈਜੀਉ॥੧॥
ਹੇ ਮਨ! ਹਰਿ-ਨਾਮ ਦਾ ਧਨ ਸਾਂਭ ਕੇ ਰੱਖ, ਹਰਿ-ਨਾਮ-ਧਨ ਇਕੱਠਾ ਕਰਦਾ ਰਹੁ, ਇਹੀ ਧਨ ਹਰ ਵੇਲੇ ਮਨੁੱਖ ਦੇ ਨਾਲ ਮਦਦਗਾਰ ਬਣਦਾ ਹੈ ॥੧॥
Treasure the Lord's wealth, and gather in the Lord's wealth; when you depart in the end, the Lord shall go along with you as your only friend and companion. ||1||
हरि धनु राखहु हरि धनु संचहु हरि चलदिआ नालि सखाई जीउ ॥१॥
ਜਿਸਨੋਕ੍ਰਿਪਾਕਰੇਸੋਧਿਆਵੈ॥
ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਉਸ ਨੂੰ ਧਿਆਉਂਦਾ ਹੈ।
He alone meditates on the Lord, unto whom He grants His Grace.
जिस नो क्रिपा करे सो धिआवै ॥
ਨਿਤਹਰਿਜਪੁਜਾਪੈਜਪਿਹਰਿਸੁਖੁਪਾਵੈ॥
ਉਹ ਮਨੁੱਖ ਸਦਾ ਹਰਿ-ਨਾਮ ਦਾ ਜਾਪ ਜਪਦਾ ਹੈ ਅਤੇ ਹਰਿ-ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ।
He continually chants the Lord's Chant; meditating on the Lord, one finds peace.
नित हरि जपु जापै जपि हरि सुखु पावै ॥
ਗੁਰਪਰਸਾਦੀਹਰਿਰਸੁਆਵੈਜਪਿਹਰਿਹਰਿਪਾਰਿਲੰਘਾਈਜੀਉ॥੧॥ਰਹਾਉ॥
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਹਰਿ-ਨਾਮ ਦਾ ਸੁਆਦ ਆਉਂਦਾ ਹੈ ਉਹ ਹਰਿ-ਨਾਮ ਸਦਾ ਜਪ ਕੇ (ਆਪਣੀ ਜੀਵਨ-ਬੇੜੀ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥
By Guru's Grace, the sublime essence of the Lord is obtained. Meditating on the Lord, Har, Har, one is carried across. ||1||Pause||
गुर परसादी हरि रसु आवै जपि हरि हरि पारि लंघाई जीउ ॥१॥ रहाउ ॥
ਨਿਰਭਉਨਿਰੰਕਾਰੁਸਤਿਨਾਮੁ॥
ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ, ਪਰਮਾਤਮਾ ਦੀ ਕੋਈ ਖ਼ਾਸ ਸ਼ਕਲ ਦੱਸੀ ਨਹੀਂ ਜਾ ਸਕਦੀ, ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ।
The fearless, formless Lord - the Name is Truth.
निरभउ निरंकारु सति नामु ॥
ਜਗਮਹਿਸ੍ਰੇਸਟੁਊਤਮਕਾਮੁ॥
(ਉਸ ਦਾ ਨਾਮ ਜਪਣਾ) ਦੁਨੀਆ ਵਿਚ (ਹੋਰ ਸਾਰੇ ਕੰਮ ਨਾਲੋਂ) ਵਧੀਆ ਤੇ ਚੰਗਾ ਕੰਮ ਹੈ।
To chant it is the most sublime and exalted activity in this world.
जग महि स्रेसटु ऊतम कामु ॥
ਦੁਸਮਨਦੂਤਜਮਕਾਲੁਠੇਹਮਾਰਉਹਰਿਸੇਵਕਨੇੜਿਨਜਾਈਜੀਉ॥੨॥
(ਜਿਹੜਾ ਮਨੁੱਖ ਨਾਮ ਜਪਦਾ ਹੈ ਉਹ) ਵੈਰੀ ਜਮਦੂਤਾਂ ਨੂੰ ਆਤਮਕ ਮੌਤ ਨੂੰ ਜ਼ਰੂਰ ਉੱਕਾ ਹੀ ਮਾਰ ਸਕਦਾ ਹੈ। ਇਹ ਆਤਮਕ ਮੌਤ ਪਰਮਾਤਮਾ ਦੀ ਸੇਵਾ-ਭਗਤੀ ਕਰਨ ਵਾਲਿਆਂ ਦੇ ਨੇੜੇ ਨਹੀਂ ਆਉਂਦੀ ॥੨॥
Doing so, the Messenger of Death, the evil enemy, is killed. Death does not even approach the Lord's servant. ||2||
दुसमन दूत जमकालु ठेह मारउ हरि सेवक नेड़ि न जाई जीउ ॥२॥
ਜਿਸੁਉਪਰਿਹਰਿਕਾਮਨੁਮਾਨਿਆ॥
ਜਿਸ ਸੇਵਕ ਉੱਤੇ ਪਰਮਾਤਮਾ ਪ੍ਰਸੰਨ ਹੁੰਦਾ ਹੈ,
One whose mind is satisfied with the Lord
जिसु उपरि हरि का मनु मानिआ ॥
ਸੋਸੇਵਕੁਚਹੁਜੁਗਚਹੁਕੁੰਟਜਾਨਿਆ॥
ਉਹ ਸੇਵਕ ਸਦਾ ਲਈ ਸਾਰੇ ਸੰਸਾਰ ਵਿਚ ਸੋਭਾ ਵਾਲਾ ਹੋ ਜਾਂਦਾ ਹੈ।
that servant is known throughout the four ages, in all four directions.
सो सेवकु चहु जुग चहु कुंट जानिआ ॥
ਜੇਉਸਕਾਬੁਰਾਕਹੈਕੋਈਪਾਪੀਤਿਸੁਜਮਕੰਕਰੁਖਾਈਜੀਉ॥੩॥
ਜੇ ਕੋਈ ਮੰਦ-ਕਰਮੀ ਉਸ ਸੇਵਕ ਦੀ ਬਖ਼ੀਲੀ ਕਰੇ, ਉਸ ਨੂੰ ਜਮਦੂਤ ਖਾ ਜਾਂਦਾ ਹੈ। (ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ) ॥੩॥
If some sinner speaks evil of him, the Messenger of Death chews him up. ||3||
जे उस का बुरा कहै कोई पापी तिसु जमकंकरु खाई जीउ ॥३॥
ਸਭਮਹਿਏਕੁਨਿਰੰਜਨਕਰਤਾ॥
(ਸਭ ਜੀਵਾਂ ਵਿਚ ਇਕੋ ਨਿਰਲੇਪ ਕਰਤਾਰ ਵੱਸ ਰਿਹਾ ਹੈ,
The One Pure Creator Lord is in all.
सभ महि एकु निरंजन करता ॥
ਸਭਿਕਰਿਕਰਿਵੇਖੈਅਪਣੇਚਲਤਾ॥
ਆਪਣੇ ਸਾਰੇ ਚੋਜ-ਤਮਾਸ਼ੇ ਕਰ ਕਰ ਕੇ ਉਹ ਆਪ ਹੀ ਵੇਖ ਰਿਹਾ ਹੈ।
He stages all His wondrous plays, and watches them.
सभि करि करि वेखै अपणे चलता ॥
ਜਿਸੁਹਰਿਰਾਖੈਤਿਸੁਕਉਣੁਮਾਰੈਜਿਸੁਕਰਤਾਆਪਿਛਡਾਈਜੀਉ॥੪॥
ਕਰਤਾਰ ਜਿਸ ਮਨੁੱਖ ਦੀ ਆਪ ਰੱਖਿਆ ਕਰਦਾ ਹੈ, ਕਰਤਾਰ ਜਿਸ ਨੂੰ ਆਪ ਬਚਾਂਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ ॥੪॥
Who can kill that person, whom the Lord has saved? The Creator Lord Himself delivers him. ||4||
जिसु हरि राखै तिसु कउणु मारै जिसु करता आपि छडाई जीउ ॥४॥
ਹਉਅਨਦਿਨੁਨਾਮੁਲਈਕਰਤਾਰੇ॥
ਮੈਂ ਹਰ ਵੇਲੇ (ਉਸ) ਕਰਤਾਰ ਦਾ ਨਾਮ ਜਪਦਾ ਹਾਂ,
I chant the Name of the Creator Lord, night and day.
हउ अनदिनु नामु लई करतारे ॥
ਜਿਨਿਸੇਵਕਭਗਤਸਭੇਨਿਸਤਾਰੇ॥
ਜਿਸ ਨੇ ਆਪਣੇ ਸਾਰੇ ਸੇਵਕ-ਭਗਤ ਸੰਸਾਰ-ਸਮੁੰਦਰ ਤੋਂ (ਸਦਾ ਹੀ) ਪਾਰ ਲੰਘਾਏ ਹਨ।
He saves all His servants and devotees.
जिनि सेवक भगत सभे निसतारे ॥
ਦਸਅਠਚਾਰਿਵੇਦਸਭਿਪੂਛਹੁਜਨਨਾਨਕਨਾਮੁਛਡਾਈਜੀਉ॥੫॥੨॥੮॥
ਹੇ ਦਾਸ ਨਾਨਕ! ਅਠਾਰਾਂ ਪੁਰਾਣ ਚਾਰ ਵੇਦ (ਆਦਿਕ ਧਰਮ-ਪੁਸਤਕਾਂ) ਨੂੰ ਪੁੱਛ ਵੇਖੋ (ਉਹ ਭੀ ਇਹੀ ਆਖਦੇ ਹਨ ਕਿ) ਪਰਮਾਤਮਾ ਦਾ ਨਾਮ ਹੀ ਜੀਵ ਨੂੰ ਬਚਾਂਦਾ ਹੈ ॥੫॥੨॥੮॥
Consult the eighteen Puraanas and the four Vedas; O servant Nanak, only the Naam, the Name of the Lord, will deliver you. ||5||2||8||
दस अठ चारि वेद सभि पूछहु जन नानक नामु छडाई जीउ ॥५॥२॥८॥
WWW.GURBANI.WORLD