ਸਾਰਗਛੰਤਮਹਲਾ੫॥
ਰਾਗ ਸਾਰੰਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
Saarang, Chhant, Fifth Mahalaa:
सारग छंत महला ५ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਭਦੇਖੀਐਅਨਭੈਕਾਦਾਤਾ॥
ਨਿਰਭੈਤਾ ਦੀ ਅਵਸਥਾ ਦੇਣ ਵਾਲਾ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਵੱਸਦਾ ਦਿੱਸ ਰਿਹਾ ਹੈ।
See the Giver of fearlessness in all.
सभ देखीऐ अनभै का दाता ॥
ਘਟਿਘਟਿਪੂਰਨਹੈਅਲਿਪਾਤਾ॥
ਉਹ ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ, ਫਿਰ ਭੀ ਨਿਰਲੇਪ ਰਹਿੰਦਾ ਹੈ।
The Detached Lord is totally permeating each and every heart.
घटि घटि पूरन है अलिपाता ॥
ਘਟਿਘਟਿਪੂਰਨੁਕਰਿਬਿਸਥੀਰਨੁਜਲਤਰੰਗਜਿਉਰਚਨੁਕੀਆ॥
ਜਿਵੇਂ ਪਾਣੀ ਦੀਆਂ ਲਹਿਰਾਂ (ਵਿਚ ਪਾਣੀ ਮੌਜੂਦ ਹੈ) ਪਰਮਾਤਮਾ ਜਗਤ-ਰਚਨਾ ਦਾ ਖਿਲਾਰਾ ਰਚ ਕੇ ਆਪ ਹਰੇਕ ਸਰੀਰ ਵਿਚ ਵਿਆਪਕ ਹੈ।
Like waves in the water, He created the creation.
घटि घटि पूरनु करि बिसथीरनु जल तरंग जिउ रचनु कीआ ॥
ਹਭਿਰਸਮਾਣੇਭੋਗਘਟਾਣੇਆਨਨਬੀਆਕੋਥੀਆ॥
ਹਰੇਕ ਸਰੀਰ ਵਿਚ ਵਿਆਪਕ ਹੋ ਕੇ ਉਹ ਸਾਰੇ ਰਸ ਮਾਣਦਾ ਹੈ ਸਾਰੇ ਭੋਗ ਭੋਗਦਾ ਹੈ, (ਉਸ ਤੋਂ ਬਿਨਾ ਕਿਤੇ ਭੀ) ਕੋਈ ਦੂਜਾ ਨਹੀਂ ਹੈ।
He enjoys all tastes, and takes pleasure in all hearts. There is no other like Him at all.
हभि रस माणे भोग घटाणे आन न बीआ को थीआ ॥
ਹਰਿਰੰਗੀਇਕਰੰਗੀਠਾਕੁਰੁਸੰਤਸੰਗਿਪ੍ਰਭੁਜਾਤਾ॥
ਸਭ ਰੰਗਾਂ ਦਾ ਰਚਣ ਵਾਲਾ ਉਹ ਮਾਲਕ-ਹਰੀ ਇਕ-ਰਸ ਸਭ ਵਿਚ ਵਿਆਪਕ ਹੈ। ਸੰਤ ਜਨਾਂ ਦੀ ਸੰਗਤ ਵਿਚ ਟਿੱਕ ਕੇ ਉਸ ਪ੍ਰਭੂ ਨਾਲ ਸਾਂਝ ਪੈ ਸਕਦੀ ਹੈ।
The color of the Lord's Love is the one color of our Lord and Master; in the Saadh Sangat, the Company of the Holy, God is realized.
हरि रंगी इक रंगी ठाकुरु संतसंगि प्रभु जाता ॥
ਨਾਨਕਦਰਸਿਲੀਨਾਜਿਉਜਲਮੀਨਾਸਭਦੇਖੀਐਅਨਭੈਕਾਦਾਤਾ॥੧॥
ਹੇ ਨਾਨਕ! ਮੈਂ ਉਸ ਦੇ ਦਰਸਨ ਵਿਚ ਇਉਂ ਲੀਨ ਰਹਿੰਦਾ ਹਾਂ ਜਿਵੇਂ ਮੱਛੀ ਪਾਣੀ ਵਿਚ। ਨਿਰਭੈਤਾ ਦਾ ਦੇਣ ਵਾਲਾ ਉਹ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਦਿੱਸ ਰਿਹਾ ਹੈ ॥੧॥
O Nanak, I am drenched with the Blessed Vision of the Lord, like the fish in the water. I see the Giver of fearlessness in all. ||1||
नानक दरसि लीना जिउ जल मीना सभ देखीऐ अनभै का दाता ॥१॥
ਕਉਨਉਪਮਾਦੇਉਕਵਨਬਡਾਈ॥
ਹੇ ਸੰਤ ਜਨੋ! ਮੈਂ ਉਸ ਪਰਮਾਤਮਾ ਦੀ ਬਰਾਬਰੀ ਦਾ ਕੋਈ ਭੀ ਦੱਸ ਨਹੀਂ ਸਕਦਾ। ਉਹ ਕੇਡਾ ਵੱਡਾ ਹੈ-ਇਹ ਭੀ ਨਹੀਂ ਦੱਸ ਸਕਦਾ।
What praises should I give, and what approval should I offer to Him?
कउन उपमा देउ कवन बडाई ॥
ਪੂਰਨਪੂਰਿਰਹਿਓਸ੍ਰਬਠਾਈ॥
ਉਹ ਸਰਬ-ਵਿਆਪਕ ਹੈ, ਉਹ ਸਭਨੀਂ ਥਾਈਂ ਮੌਜੂਦ ਹੈ।
The Perfect Lord is totally pervading and permeating all places.
पूरन पूरि रहिओ स्रब ठाई ॥
ਪੂਰਨਮਨਮੋਹਨਘਟਘਟਸੋਹਨਜਬਖਿੰਚੈਤਬਛਾਈ॥
ਉਹ ਪ੍ਰਭੂ ਸਰਬ-ਵਿਆਪਕ ਹੈ, ਸਭ ਦੇ ਮਨਾਂ ਨੂੰ ਖਿੱਚ ਪਾਣ ਵਾਲਾ ਹੈ, ਸਭ ਸਰੀਰਾਂ ਨੂੰ (ਆਪਣੀ ਜੋਤਿ ਨਾਲ) ਸੋਹਣਾ ਬਣਾਣ ਵਾਲਾ ਹੈ। ਜਦੋਂ ਉਹ ਆਪਣੀ ਜੋਤਿ ਖਿੱਚ ਲੈਂਦਾ ਹੈ, ਤਦੋਂ ਕੁਝ ਭੀ ਨਹੀਂ ਰਹਿ ਜਾਂਦਾ।
The Perfect Enticing Lord adorns each and every heart. When He withdraws, the mortal turns to dust.
पूरन मनमोहन घट घट सोहन जब खिंचै तब छाई ॥
ਕਿਉਨਅਰਾਧਹੁਮਿਲਿਕਰਿਸਾਧਹੁਘਰੀਮੁਹਤਕਬੇਲਾਆਈ॥
ਹੇ ਸੰਤ ਜਨੋ! ਘੜੀ ਅੱਧੀ ਘੜੀ ਨੂੰ (ਹਰੇਕ ਜੀਵ ਵਾਸਤੇ ਇਥੋਂ ਕੂਚ ਕਰਨ ਦਾ) ਵੇਲਾ ਆ ਹੀ ਜਾਂਦਾ ਹੈ, ਫਿਰ ਕਿਉਂ ਨਾ ਮਿਲ ਕੇ ਉਸ ਦੇ ਨਾਮ ਦਾ ਆਰਾਧਨ ਕਰੋ?
Why do you not worship and adore Him? Join together with the Holy Saints; any instant, your time shall come.
किउ न अराधहु मिलि करि साधहु घरी मुहतक बेला आई ॥
ਅਰਥੁਦਰਬੁਸਭੁਜੋਕਿਛੁਦੀਸੈਸੰਗਿਨਕਛਹੂਜਾਈ॥
ਹੇ ਸੰਤ ਜਨੋ! ਧਨ-ਪਦਾਰਥ ਇਹ ਸਭ ਕੁਝ ਜੋ ਦਿੱਸ ਰਿਹਾ ਹੈ, ਕੋਈ ਭੀ ਚੀਜ਼ (ਕਿਸੇ ਦੇ) ਨਾਲ ਨਹੀਂ ਜਾਂਦੀ।
All your property and wealth, and all that you see - none of it will go along with you.
अरथु दरबु सभु जो किछु दीसै संगि न कछहू जाई ॥
ਕਹੁਨਾਨਕਹਰਿਹਰਿਆਰਾਧਹੁਕਵਨਉਪਮਾਦੇਉਕਵਨਬਡਾਈ॥੨॥
ਨਾਨਕ ਆਖਦਾ ਹੈ- ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਮੈਂ ਉਸ ਦੀ ਬਰਾਬਰੀ ਦਾ ਕੋਈ ਭੀ ਨਹੀਂ ਦੱਸ ਸਕਦਾ। ਉਹ ਕੇਡਾ ਵੱਡਾ ਹੈ-ਇਹ ਭੀ ਨਹੀਂ ਦੱਸ ਸਕਦਾ ॥੨॥
Says Nanak, worship and adore the Lord, Har, Har. What praise, and what approval, can I offer to Him? ||2||
कहु नानक हरि हरि आराधहु कवन उपमा देउ कवन बडाई ॥२॥
ਪੂਛਉਸੰਤਮੇਰੋਠਾਕੁਰੁਕੈਸਾ॥
(ਗੁਰੂ ਪਾਸੋਂ) ਮੈਂ ਪੁੱਛਦਾ ਹਾਂ-ਹੇ ਗੁਰੂ! ਮੇਰਾ ਮਾਲਕ-ਪ੍ਰਭੂ ਕਿਹੋ ਜਿਹਾ ਹੈ?
I ask the Saints, what is my Lord and Master like?
पूछउ संत मेरो ठाकुरु कैसा ॥
ਹਂੀਉਅਰਾਪਉਂਦੇਹੁਸਦੇਸਾ॥
ਮੈਨੂੰ (ਠਾਕੁਰ ਦੀ) ਖ਼ਬਰ ਦੱਸ, ਮੈਂ ਆਪਣਾ ਹਿਰਦਾ (ਤੇਰੇ ਚਰਨਾਂ ਵਿਚ) ਭੇਟਾ ਕਰਦਾ ਹਾਂ।
I offer my heart, to one who brings me news of Him.
हींउ अरापउं देहु सदेसा ॥
ਦੇਹੁਸਦੇਸਾਪ੍ਰਭਜੀਉਕੈਸਾਕਹਮੋਹਨਪਰਵੇਸਾ॥
ਹੇ ਗੁਰੂ! ਮੈਨੂੰ ਦੱਸ ਕਿ ਪ੍ਰਭੂ ਜੀ ਕਿਹੋ ਜਿਹਾ ਹੈ ਅਤੇ ਉਸ ਮੋਹਨ-ਪ੍ਰਭੂ ਦਾ ਟਿਕਾਣਾ ਕਿੱਥੇ ਹੈ।
Give me news of my Dear God; where does the Enticer live?
देहु सदेसा प्रभ जीउ कैसा कह मोहन परवेसा ॥
ਅੰਗਅੰਗਸੁਖਦਾਈਪੂਰਨਬ੍ਰਹਮਾਈਥਾਨਥਾਨੰਤਰਦੇਸਾ॥
(ਅੱਗੋਂ ਉੱਤਰ ਮਿਲਦਾ ਹੈ-) ਉਹ ਪੂਰਨ ਪ੍ਰਭੂ ਸਭ ਥਾਵਾਂ ਵਿਚ ਸਭ ਦੇਸਾਂ ਵਿਚ ਸੁਖ ਦੇਣ ਵਾਲਾ ਹੈ ਅਤੇ (ਹਰੇਕ ਜੀਵ ਦੇ) ਅੰਗ ਅੰਗ ਨਾਲ ਵੱਸਦਾ ਹੈ।
He is the Giver of peace to life and limb; God is totally permeating all places, interspaces and countries.
अंग अंग सुखदाई पूरन ब्रहमाई थान थानंतर देसा ॥
ਬੰਧਨਤੇਮੁਕਤਾਘਟਿਘਟਿਜੁਗਤਾਕਹਿਨਸਕਉਹਰਿਜੈਸਾ॥
ਪ੍ਰਭੂ ਹਰੇਕ ਸਰੀਰ ਵਿਚ ਮਿਲਿਆ ਹੋਇਆ ਹੈ (ਫਿਰ ਭੀ ਮੋਹ ਦੇ) ਬੰਧਨਾਂ ਤੋਂ ਆਜ਼ਾਦ ਹੈ। ਪਰ ਜਿਹੋ ਜਿਹਾ ਉਹ ਪ੍ਰਭੂ ਹੈ ਮੈਂ ਦੱਸ ਨਹੀਂ ਸਕਦਾ।
He is liberated from bondage, joined to each and every heart. I cannot say what the Lord is like.
बंधन ते मुकता घटि घटि जुगता कहि न सकउ हरि जैसा ॥
ਦੇਖਿਚਰਿਤਨਾਨਕਮਨੁਮੋਹਿਓਪੂਛੈਦੀਨੁਮੇਰੋਠਾਕੁਰੁਕੈਸਾ॥੩॥
ਹੇ ਨਾਨਕ! ਉਸ ਦੇ ਚੋਜ-ਤਮਾਸ਼ੇ ਵੇਖ ਕੇ ਮੇਰਾ ਮਨ (ਉਸ ਦੇ ਪਿਆਰ ਵਿਚ) ਮੋਹਿਆ ਗਿਆ ਹੈ। ਗਰੀਬ ਦਾਸ ਪੁੱਛਦਾ ਹੈ-ਹੇ ਗੁਰੂ! ਦੱਸ, ਮੇਰਾ ਮਾਲਕ-ਪ੍ਰਭੂ ਕਿਹੋ ਜਿਹਾ ਹੈ ॥੩॥
Gazing upon His wondrous play, O Nanak, my mind is fascinated. I humbly ask, what is my Lord and Master like? ||3||
देखि चरित नानक मनु मोहिओ पूछै दीनु मेरो ठाकुरु कैसा ॥३॥
ਕਰਿਕਿਰਪਾਅਪੁਨੇਪਹਿਆਇਆ॥
ਪ੍ਰਭੂ ਮਿਹਰ ਕਰ ਕੇ ਆਪਣੇ ਸੇਵਕ ਦੇ ਕੋਲ (ਆਪ) ਆ ਜਾਂਦਾ ਹੈ।
In His Kindness, He has come to His humble servant.
करि किरपा अपुने पहि आइआ ॥
ਧੰਨਿਸੁਰਿਦਾਜਿਹਚਰਨਬਸਾਇਆ॥
ਜਿਹੜਾ ਮਨੁੱਖ ਪ੍ਰਭੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ, ਉਸ ਦਾ ਹਿਰਦਾ ਭਾਗਾਂ ਵਾਲਾ ਹੁੰਦਾ ਹੈ।
Blessed is that heart, in which the Lord's Feet are enshrined.
धंनि सु रिदा जिह चरन बसाइआ ॥
ਚਰਨਬਸਾਇਆਸੰਤਸੰਗਾਇਆਅਗਿਆਨਅੰਧੇਰੁਗਵਾਇਆ॥
ਜਿਹੜਾ ਮਨੁੱਖ ਸਾਧ ਸੰਗਤ ਵਿਚ (ਟਿੱਕ ਕੇ) ਪ੍ਰਭੂ ਦੇ ਚਰਨ (ਆਪਣੇ ਹਿਰਦੇ ਵਿਚ) ਵਸਾ ਲੈਂਦਾ ਹੈ, ਉਹ (ਆਪਣੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ।
His Feet are enshrined within, in the Society of the Saints; the darkness of ignorance is dispelled.
चरन बसाइआ संत संगाइआ अगिआन अंधेरु गवाइआ ॥
ਭਇਆਪ੍ਰਗਾਸੁਰਿਦੈਉਲਾਸੁਪ੍ਰਭੁਲੋੜੀਦਾਪਾਇਆ॥
(ਉਸ ਦੇ ਅੰਦਰ) ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਉਤਸ਼ਾਹ ਬਣਿਆ ਰਹਿੰਦਾ ਹੈ (ਕਿਉਂਕਿ) ਜਿਸ ਪ੍ਰਭੂ ਨੂੰ ਉਹ ਚਿਰਾਂ ਤੋਂ ਲੋੜ ਰਿਹਾ ਸੀ ਉਸ ਨੂੰ ਮਿਲ ਪੈਂਦਾ ਹੈ।
The heart is enlightened and illumined and enraptured; God has been found.
भइआ प्रगासु रिदै उलासु प्रभु लोड़ीदा पाइआ ॥
ਦੁਖੁਨਾਠਾਸੁਖੁਘਰਮਹਿਵੂਠਾਮਹਾਅਨੰਦਸਹਜਾਇਆ॥
ਉਸ ਦੇ ਅੰਦਰੋਂ ਦੁੱਖ ਦੂਰ ਹੋ ਜਾਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਸੁਖ ਆ ਵੱਸਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦਾ ਆਨੰਦ ਪੈਦਾ ਹੋ ਜਾਂਦਾ ਹੈ।
Pain is gone, and peace has come to my house. The ultimate intuitive peace prevails.
दुखु नाठा सुखु घर महि वूठा महा अनंद सहजाइआ ॥
ਕਹੁਨਾਨਕਮੈਪੂਰਾਪਾਇਆਕਰਿਕਿਰਪਾਅਪੁਨੇਪਹਿਆਇਆ॥੪॥੧॥
ਨਾਨਕ ਆਖਦਾ ਹੈ- ਮੈਂ ਭੀ ਉਹ ਪੂਰਨ ਪ੍ਰਭੂ ਲੱਭ ਲਿਆ ਹੈ। ਉਹ ਤਾਂ ਮਿਹਰ ਕਰ ਕੇ ਆਪਣੇ ਸੇਵਕ ਦੇ ਕੋਲ ਆਪ ਹੀ ਆ ਜਾਂਦਾ ਹੈ ॥੪॥੧॥
Says Nanak, I have found the Perfect Lord; in His Kindness, He has come to His humble servant. ||4||1||
कहु नानक मै पूरा पाइआ करि किरपा अपुने पहि आइआ ॥४॥१॥
WWW.GURBANI.WORLD