GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਰਾਮਦਾਸ ਜੀ
ਅੰਗ 89
Display Settings
Translations
ਪਉੜੀ
Pauree:
पउड़ी ॥
ਸੋਐਸਾਹਰਿਨਾਮੁਧਿਆਈਐਮਨਮੇਰੇਜੋਸਭਨਾਉਪਰਿਹੁਕਮੁਚਲਾਏ
ਹੇ ਮੇਰੇ ਮਨ! ਜੋ ਪ੍ਰਭੂ ਸਭ ਜੀਵਾਂ ਉਤੇ ਆਪਣਾ ਹੁਕਮ ਚਲਾਉਂਦਾ (ਭਾਵ, ਜਿਸ ਦੇ ਹੁਕਮ ਅੱਗੇ ਸਭ ਜੀਵ ਜੰਤ ਨਿਊਂਦੇ ਹਨ) ਉਸ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।
Meditate on that Name of the Lord, O my mind, whose Command rules over all.
सो ऐसा हरि नामु धिआईऐ मन मेरे जो सभना उपरि हुकमु चलाए ॥
ਸੋਐਸਾਹਰਿਨਾਮੁਜਪੀਐਮਨਮੇਰੇਜੋਅੰਤੀਅਉਸਰਿਲਏਛਡਾਏ
ਹੇ ਮੇਰੇ ਮਨ! ਜੋ ਅੰਤ ਸਮੇਂ (ਮੌਤ ਦੇ ਡਰ ਤੋਂ) ਛੁਡਾ ਲੈਂਦਾ ਹੈ, ਉਸ ਹਰੀ ਦਾ ਨਾਮ ਜਪਣਾ ਚਾਹੀਦਾ ਹੈ।
Chant that Name of the Lord, O my mind, which will save you at the very last moment.
सो ऐसा हरि नामु जपीऐ मन मेरे जो अंती अउसरि लए छडाए ॥
ਸੋਐਸਾਹਰਿਨਾਮੁਜਪੀਐਮਨਮੇਰੇਜੁਮਨਕੀਤ੍ਰਿਸਨਾਸਭਭੁਖਗਵਾਏ
ਜੋ ਹਰੀ ਨਾਮ ਮਨ ਦੀਆਂ ਸਭ ਭੁੱਖਾਂ ਤੇ ਤ੍ਰਿਸ਼ਨਾ ਮਿਟਾ ਦੇਂਦਾ ਹੈ, ਹੇ ਮੇਰੇ ਮਨ! ਉਸ ਦਾ ਜਾਪ ਕਰਨਾ ਚਾਹੀਦਾ ਹੈ।
Chant that Name of the Lord, O my mind, which shall drive out all hunger and desire from your mind.
सो ऐसा हरि नामु जपीऐ मन मेरे जु मन की त्रिसना सभ भुख गवाए ॥
ਸੋਗੁਰਮੁਖਿਨਾਮੁਜਪਿਆਵਡਭਾਗੀਤਿਨਨਿੰਦਕਦੁਸਟਸਭਿਪੈਰੀਪਾਏ
ਸਭ ਨਿੰਦਕ ਤੇ ਦੁਰਜਨ ਉਹਨਾਂ ਵਡਭਾਗੀਆਂ ਦੀ ਚਰਨੀਂ ਆ ਲੱਗਦੇ ਹਨ, ਜਿਨ੍ਹਾਂ ਨੇ ਸਤਿਗੁਰੂ ਦੀ ਸਰਨ ਪੈ ਕੇ ਇਹ ਨਾਮੁ ਜਪਿਆ ਹੈ।
Very fortunate and blessed is that Gurmukh who chants the Naam; it shall bring all slanderers and wicked enemies to fall at his feet.
सो गुरमुखि नामु जपिआ वडभागी तिन निंदक दुसट सभि पैरी पाए ॥
ਨਾਨਕਨਾਮੁਅਰਾਧਿਸਭਨਾਤੇਵਡਾਸਭਿਨਾਵੈਅਗੈਆਣਿਨਿਵਾਏ॥੧੫॥
ਹੇ ਨਾਨਕ! ਪ੍ਰਭੂ ਦੇ ਨਾਮ ਦਾ ਸਿਮਰਨ ਕਰ-ਇਹ (ਸਾਧਨ) ਸਭ (ਸਾਧਨਾਂ) ਤੋਂ ਵੱਡਾ ਹੈ; ਨਾਮ ਦੇ ਅੱਗੇ ਸਭ ਲਿਆ ਕੇ (ਪ੍ਰਭੂ ਨੇ) ਨਿਵਾ ਦਿੱਤੇ ਹਨ ॥੧੫॥
O Nanak, worship and adore the Naam, the Greatest Name of all, before which all come and bow. ||15||
नानक नामु अराधि सभना ते वडा सभि नावै अगै आणि निवाए ॥१५॥
WWW.GURBANI.WORLD
ਪਿਛਲਾ Share ਹੋਮ Save ਅਗਲਾ