GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਕਾਨੜਾ - ਗੁਰੂ ਰਾਮਦਾਸ ਜੀ
ਅੰਗ 1296
Display Settings
Translations
ਕਾਨੜਾਮਹਲਾਪੜਤਾਲਘਰੁ
ਰਾਗ ਕਾਨੜਾ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।
Kaanraa, Fourth Mahalaa, Partaal, Fifth House:
कानड़ा महला ४ पड़ताल घरु ५ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮਨਜਾਪਹੁਰਾਮਗੁਪਾਲ
ਹੇ (ਮੇਰੇ) ਮਨ! ਸ੍ਰਿਸ਼ਟੀ ਦੇ ਪਾਲਣਹਾਰ ਪਰਮਾਤਮਾ (ਦਾ ਨਾਮ) ਜਪਿਆ ਕਰ।
O mind, meditate on the Lord, the Lord of the World.
मन जापहु राम गुपाल ॥
ਹਰਿਰਤਨਜਵੇਹਰਲਾਲ
ਹੇ ਮਨ! ਹਰੀ ਦਾ ਨਾਮ ਰਤਨ ਹਨ, ਜਵਾਹਰ ਹਨ, ਲਾਲ ਹਨ।
The Lord is the Jewel, the Diamond, the Ruby.
हरि रतन जवेहर लाल ॥
ਹਰਿਗੁਰਮੁਖਿਘੜਿਟਕਸਾਲ
ਹੇ ਮਨ! ਹਰੀ ਦਾ ਨਾਮ (ਤੇਰੇ ਵਾਸਤੇ ਇਕ ਸੁੰਦਰ ਗਹਿਣਾ ਹੈ, ਇਸ ਨੂੰ) ਗੁਰੂ ਦੀ ਸਰਨ ਪੈ ਕੇ (ਸਾਧ ਸੰਗਤ ਦੀ) ਟਕਸਾਲ ਵਿਚ ਘੜਿਆ ਕਰ।
The Lord fashions the Gurmukhs in His Mint.
हरि गुरमुखि घड़ि टकसाल ॥
ਹਰਿਹੋਹੋਕਿਰਪਾਲ॥੧॥ਰਹਾਉ
ਹੇ ਮਨ! ਹਰੀ ਸਦਾ ਦਇਆਵਾਨ ਹੈ ॥੧॥ ਰਹਾਉ ॥
O Lord, please, please, be Merciful to me. ||1||Pause||
हरि हो हो किरपाल ॥१॥ रहाउ ॥
ਤੁਮਰੇਗੁਨਅਗਮਅਗੋਚਰਏਕਜੀਹਕਿਆਕਥੈਬਿਚਾਰੀਰਾਮਰਾਮਰਾਮਰਾਮਲਾਲ
ਹੇ ਪ੍ਰਭੂ! ਹੇ ਸੋਹਣੇ ਲਾਲ! ਤੇਰੇ ਗੁਣਾਂ ਤਕ ਪਹੁੰਚ ਨਹੀਂ ਹੋ ਸਕਦੀ, ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਜੀਵ ਦੀ) ਵਿਚਾਰੀ ਇੱਕ ਜੀਭ (ਤੇਰੇ ਗੁਣਾਂ ਨੂੰ) ਬਿਆਨ ਨਹੀਂ ਕਰ ਸਕਦੀ।
Your Glorious Virtues are inaccessible and unfathomable; how can my one poor tongue describe them? O my Beloved Lord, Raam, Raam, Raam, Raam.
तुमरे गुन अगम अगोचर एक जीह किआ कथै बिचारी राम राम राम राम लाल ॥
ਤੁਮਰੀਜੀਅਕਥਕਥਾਤੂਤੂਤੂਹੀਜਾਨਹਿਹਉਹਰਿਜਪਿਭਈਨਿਹਾਲਨਿਹਾਲਨਿਹਾਲ॥੧॥
ਹੇ ਪ੍ਰਭੂ ਜੀ! ਤੇਰੀ ਸਿਫ਼ਤ-ਸਾਲਾਹ ਬਿਆਨ ਤੋਂ ਪਰੇ ਹੈ, ਤੂੰ ਆਪ ਹੀ (ਆਪਣੀਆਂ ਸਿਫ਼ਤਾਂ) ਜਾਣਦਾ ਹੈਂ। ਹੇ ਹਰੀ! ਮੈਂ (ਤੇਰਾ ਨਾਮ) ਜਪ ਕੇ ਸਦਾ ਲਈ ਪ੍ਰਸੰਨ-ਚਿੱਤ ਹੋ ਗਈ ਹਾਂ ॥੧॥
O Dear Lord, You, You, You alone know Your Unspoken Speech. I have become enraptured, enraptured, enraptured, meditating on the Lord. ||1||
तुमरी जी अकथ कथा तू तू तू ही जानहि हउ हरि जपि भई निहाल निहाल निहाल ॥१॥
ਹਮਰੇਹਰਿਪ੍ਰਾਨਸਖਾਸੁਆਮੀਹਰਿਮੀਤਾਮੇਰੇਮਨਿਤਨਿਜੀਹਹਰਿਹਰੇਹਰੇਰਾਮਨਾਮਧਨੁਮਾਲ
ਪ੍ਰਭੂ ਜੀ ਅਸਾਂ ਜੀਵਾਂ ਦੇ ਪ੍ਰਾਣਾਂ ਦੇ ਮਿੱਤਰ ਹਨ, ਸਾਡੇ ਮਾਲਕ ਹਨ, ਸਾਡੇ ਮਿੱਤਰ ਹਨ। ਮੇਰੇ ਮਨ ਵਿਚ, ਮੇਰੇ ਤਨ ਵਿਚ, ਮੇਰੀ ਜੀਭ ਵਾਸਤੇ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ।
The Lord, my Lord and Master, is my Companion and my Breath of Life; the Lord is my Best Friend. My mind, body and tongue are attuned to the Lord, Har, Haray, Haray. The Lord is my Wealth and Property.
हमरे हरि प्रान सखा सुआमी हरि मीता मेरे मनि तनि जीह हरि हरे हरे राम नाम धनु माल ॥
ਜਾਕੋਭਾਗੁਤਿਨਿਲੀਓਰੀਸੁਹਾਗੁਹਰਿਹਰਿਹਰੇਹਰੇਗੁਨਗਾਵੈਗੁਰਮਤਿਹਉਬਲਿਬਲੇਹਉਬਲਿਬਲੇਜਨਨਾਨਕਹਰਿਜਪਿਭਈਨਿਹਾਲਨਿਹਾਲਨਿਹਾਲ॥੨॥੧॥੭॥
ਹੇ ਸਹੇਲੀ! ਜਿਸ ਦੇ ਮੱਥੇ ਦਾ ਭਾਗ ਜਾਗ ਪਿਆ, ਉਸ ਨੇ ਆਪਣਾ ਖਸਮ-ਪ੍ਰਭੂ ਲੱਭ ਲਿਆ, ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਸਦਾ ਪ੍ਰਭੂ ਦੇ ਗੁਣ ਗਾਂਦੀ ਹੈ। ਹੇ ਦਾਸ ਨਾਨਕ! ਮੈਂ ਪ੍ਰਭੂ ਤੋਂ ਸਦਾ ਸਦਕੇ ਹਾਂ, ਉਸ ਦਾ ਨਾਮ ਜਪ ਜਪ ਕੇ ਮੇਰੇ ਅੰਦਰ ਖਿੜਾਉ ਪੈਦਾ ਹੋ ਜਾਂਦਾ ਹੈ ॥੨॥੧॥੭॥
She alone obtains her Husband Lord, who is so pre-destined. Through the Guru's Teachings, she sings the Glorious Praises of the Lord Har. I am a sacrifice, a sacrifice to the Lord, O servant Nanak. Meditating on the Lord, I have become enraptured.
जा को भागु तिनि लीओ री सुहागु हरि हरि हरे हरे गुन गावै गुरमति हउ बलि बले हउ बलि बले जन नानक हरि जपि भई निहाल निहाल निहाल ॥२॥१॥७॥
WWW.GURBANI.WORLD
ਪਿਛਲਾ Share ਹੋਮ Save ਅਗਲਾ