ਸਲੋਕੁਮਃ੫॥
Shalok, Fifth Mahalaa:
सलोकु मः ५ ॥
ਸੁਣਿਸਜਣਪ੍ਰੀਤਮਮੇਰਿਆਮੈਸਤਿਗੁਰੁਦੇਹੁਦਿਖਾਲਿ॥
ਹੇ ਮੇਰੇ ਪਿਆਰੇ ਸੱਜਣ ਪ੍ਰਭੂ! (ਮੇਰੀ ਬੇਨਤੀ) ਸੁਣ, ਮੈਨੂੰ ਗੁਰੂ ਦਾ ਦੀਦਾਰ ਕਰਾ ਦੇਹ।
Listen, O my beloved friend: please show me the True Guru.
सुणि सजण प्रीतम मेरिआ मै सतिगुरु देहु दिखालि ॥
ਹਉਤਿਸੁਦੇਵਾਮਨੁਆਪਣਾਨਿਤਹਿਰਦੈਰਖਾਸਮਾਲਿ॥
ਮੈਂ ਗੁਰੂ ਨੂੰ ਆਪਣਾ ਮਨ ਦੇ ਦੇਵਾਂਗਾ ਤੇ ਉਸ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਾਂਗਾ,
I dedicate my mind to Him; I keep Him continually enshrined within my heart.
हउ तिसु देवा मनु आपणा नित हिरदै रखा समालि ॥
ਇਕਸੁਸਤਿਗੁਰਬਾਹਰਾਧ੍ਰਿਗੁਜੀਵਣੁਸੰਸਾਰਿ॥
(ਕਿਉਂਕਿ) ਇਕ ਗੁਰੂ ਤੋਂ ਬਿਨਾ ਜਗਤ ਵਿਚ ਜਿਊਣਾ ਫਿਟਕਾਰ-ਜੋਗ ਹੈ (ਗੁਰੂ ਦੇ ਦੱਸੇ ਰਾਹ ਉਤੇ ਤੁਰਨ ਤੋਂ ਬਿਨਾ ਜਗਤ ਵਿਚ ਫਿਟਕਾਰਾਂ ਹੀ ਪੈਂਦੀਆਂ ਹਨ)।
Without the One and Only True Guru, life in this world is cursed.
इकसु सतिगुर बाहरा ध्रिगु जीवणु संसारि ॥
ਜਨਨਾਨਕਸਤਿਗੁਰੁਤਿਨਾਮਿਲਾਇਓਨੁਜਿਨਸਦਹੀਵਰਤੈਨਾਲਿ॥੧॥
ਹੇ ਦਾਸ ਨਾਨਕ! ਉਸ (ਪ੍ਰਭੂ) ਨੇ ਉਹਨਾਂ (ਭਾਗਾਂ ਵਾਲਿਆਂ) ਨੂੰ ਗੁਰੂ ਮਿਲਾਇਆ ਹੈ, ਜਿਨ੍ਹਾਂ ਦੇ ਨਾਲ ਪ੍ਰਭੂ ਆਪ ਸਦਾ ਵੱਸਦਾ ਹੈ ॥੧॥
O servant Nanak, they alone meet the True Guru, with whom He constantly abides. ||1||
जन नानक सतिगुरु तिना मिलाइओनु जिन सद ही वरतै नालि ॥१॥
WWW.GURBANI.WORLD