ਸਲੋਕਮਃ੪॥
Shalok, Fourth Mahalaa:
सलोक मः ४ ॥
ਹਮਰੀਜਿਹਬਾਏਕਪ੍ਰਭਹਰਿਕੇਗੁਣਅਗਮਅਥਾਹ॥
ਹੇ ਪ੍ਰਭੂ! ਹੇ ਹਰੀ! ਅਸਾਂ ਜੀਵਾਂ ਦੀ (ਸਿਰਫ਼) ਇੱਕ ਜੀਭ ਹੈ, ਪਰ ਤੇਰੇ ਗੁਣ ਬੇਅੰਤ ਹਨ (ਇਕ ਐਸਾ ਸਮੁੰਦਰ ਹਨ) ਜਿਸ ਦੀ ਹਾਥ ਨਹੀਂ ਪੈ ਸਕਦੀ।
I have only one tongue, and the Glorious Virtues of the Lord God are Unapproachable and Unfathomable.
हमरी जिहबा एक प्रभ हरि के गुण अगम अथाह ॥
ਹਮਕਿਉਕਰਿਜਪਹਇਆਣਿਆਹਰਿਤੁਮਵਡਅਗਮਅਗਾਹ॥
ਹੇ ਪ੍ਰਭੂ! ਤੂੰ ਬਹੁਤ ਅਪਹੁੰਚ ਹੈਂ ਤੇ ਡੂੰਘਾ ਹੈਂ ਅਸੀਂ ਅੰਞਾਣ ਜੀਵ ਤੈਨੂੰ ਕਿਵੇਂ ਜਪ ਸਕਦੇ ਹਾਂ?
I am ignorant - how can I meditate on You, Lord? You are Great, Unapproachable and Immeasurable.
हम किउ करि जपह इआणिआ हरि तुम वड अगम अगाह ॥
ਹਰਿਦੇਹੁਪ੍ਰਭੂਮਤਿਊਤਮਾਗੁਰਸਤਿਗੁਰਕੈਪਗਿਪਾਹ॥
ਹੇ ਹਰੀ! ਸਾਨੂੰ ਕੋਈ ਸ੍ਰੇਸ਼ਟ ਅਕਲ ਬਖ਼ਸ਼ ਜਿਸ ਦਾ ਸਦਕਾ ਅਸੀਂ ਗੁਰੂ ਦੇ ਚਰਨਾਂ ਉਤੇ ਢਹਿ ਪਈਏ।
O Lord God, please bless me with that sublime wisdom, that I may fall at the Feet of the Guru, the True Guru.
हरि देहु प्रभू मति ऊतमा गुर सतिगुर कै पगि पाह ॥
ਸਤਿਸੰਗਤਿਹਰਿਮੇਲਿਪ੍ਰਭਹਮਪਾਪੀਸੰਗਿਤਰਾਹ॥
ਹੇ ਪ੍ਰਭੂ! ਹੇ ਹਰੀ! ਸਾਨੂੰ ਸਾਧ ਸੰਗਤ ਮਿਲਾ ਕਿ (ਸਤ ਸੰਗੀਆਂ ਦੀ) ਸੰਗਤ ਵਿਚ ਅਸੀਂ ਪਾਪੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਏ।
O Lord God, please lead me to the Sat Sangat, the True Congregation, where even a sinner like myself may be saved.
सतिसंगति हरि मेलि प्रभ हम पापी संगि तराह ॥
ਜਨਨਾਨਕਕਉਹਰਿਬਖਸਿਲੈਹੁਹਰਿਤੁਠੈਮੇਲਿਮਿਲਾਹ॥
ਹੇ ਹਰੀ! (ਆਪਣੇ) ਦਾਸ ਨਾਨਕ ਉਤੇ ਮਿਹਰ ਕਰ, ਜੇ ਤੂੰ ਮਿਹਰ ਕਰੇਂ ਤਾਂ ਹੀ ਅਸੀਂ ਤੇਰੇ ਚਰਨਾਂ ਵਿਚ ਮਿਲ ਸਕਦੇ ਹਾਂ।
O Lord, please bless and forgive servant Nanak; please unite him in Your Union.
जन नानक कउ हरि बखसि लैहु हरि तुठै मेलि मिलाह ॥
ਹਰਿਕਿਰਪਾਕਰਿਸੁਣਿਬੇਨਤੀਹਮਪਾਪੀਕਿਰਮਤਰਾਹ॥੧॥
ਹੇ ਹਰੀ! ਕਿਰਪਾ ਕਰ, (ਅਸਾਡੀ) ਬੇਨਤੀ ਸੁਣ, ਅਸੀਂ ਪਾਪੀ ਅਸੀਂ ਕੀੜੇ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਏ ॥੧॥
O Lord, please be merciful and hear my prayer; I am a sinner and a worm - please save me! ||1||
हरि किरपा करि सुणि बेनती हम पापी किरम तराह ॥१॥
WWW.GURBANI.WORLD