ਸਤਿਗੁਰਨਾਮੁਏਕਲਿਵਮਨਿਜਪੈਦ੍ਰਿੜੑੁਤਿਨੑਜਨਦੁਖਪਾਪੁਕਹੁਕਤਹੋਵੈਜੀਉ॥
ਜੋ ਜੋ ਮਨੁੱਖ ਸਤਿਗੁਰੂ ਦਾ ਨਾਮ ਬ੍ਰਿਤੀ ਜੋੜ ਕੇ ਮਨ ਵਿਚ ਸਰਧਾ ਨਾਲ ਜਪਦਾ ਹੈ, ਦੱਸੋ ਜੀ, ਉਹਨਾਂ ਨੂੰ ਕਲੇਸ਼ ਤੇ ਪਾਪ ਕਦੋਂ ਪੋਹ ਸਕਦਾ ਹੈ?
Tell me, how can sin and suffering cling to that humble being who chants the Naam, given by the Guru, with single-minded love and firm faith?
सतिगुर नामु एक लिव मनि जपै द्रिड़ु तिन जन दुख पापु कहु कत होवै जीउ ॥
ਤਾਰਣਤਰਣਖਿਨਮਾਤ੍ਰਜਾਕਉਦ੍ਰਿਸ੍ਟਿਧਾਰੈਸਬਦੁਰਿਦਬੀਚਾਰੈਕਾਮੁਕ੍ਰੋਧੁਖੋਵੈਜੀਉ॥
(ਸਤਿਗੁਰੂ, ਜੋ) ਜਗਤ ਨੂੰ ਤਾਰਨ ਲਈ (ਮਾਨੋ) ਜਹਾਜ਼ (ਹੈ) ਜਿਸ ਮਨੁੱਖ ਉਤੇ ਖਿਨ ਭਰ ਲਈ ਭੀ ਮਿਹਰ ਦੀ ਨਜ਼ਰ ਕਰਦਾ ਹੈ, ਉਹ ਮਨੁੱਖ (ਗੁਰੂ ਦੇ) ਸ਼ਬਦ ਨੂੰ ਹਿਰਦੇ ਵਿਚ ਵਿਚਾਰਦਾ ਹੈ ਤੇ (ਆਪਣੇ ਅੰਦਰੋਂ) ਕਾਮ ਕ੍ਰੋਧ ਨੂੰ ਗੰਵਾ ਦੇਂਦਾ ਹੈ।
When the Lord, the Boat to carry us across, bestows His Glance of Grace, even for an instant, the mortal contemplates the Shabad within his heart; unfulfilled sexual desire and unresolved anger are eradicated.
तारण तरण खिन मात्र जा कउ द्रिस्टि धारै सबदु रिद बीचारै कामु क्रोधु खोवै जीउ ॥
ਜੀਅਨਸਭਨਦਾਤਾਅਗਮਗੵਾਨਬਿਖੵਾਤਾਅਹਿਨਿਸਿਧੵਾਨਧਾਵੈਪਲਕਨਸੋਵੈਜੀਉ॥
(ਸਤਿਗੁਰੂ ਰਾਮਦਾਸ) ਸਾਰੇ ਜੀਵਾਂ ਦਾ ਦਾਤਾ ਹੈ, ਅਗਮ ਹਰੀ ਦੇ ਗਿਆਨ ਦੇ ਪ੍ਰਗਟ ਕਰਨ ਵਾਲਾ ਹੈ; ਦਿਨ ਰਾਤ ਹਰੀ ਦਾ ਧਿਆਨ ਧਾਰਦਾ ਹੈ ਅਤੇ ਪਲਕ ਭਰ ਭੀ ਗ਼ਾਫਲ ਨਹੀਂ ਹੁੰਦਾ।
The Guru is the Giver to all beings; He speaks the spiritual wisdom of the Unfathomable Lord, and meditates on Him day and night. He never sleeps, even for an instant.
जीअन सभन दाता अगम ग्यान बिख्याता अहिनिसि ध्यान धावै पलक न सोवै जीउ ॥
ਜਾਕਉਦੇਖਤਦਰਿਦ੍ਰੁਜਾਵੈਨਾਮੁਸੋਨਿਧਾਨੁਪਾਵੈਗੁਰਮੁਖਿਗੵਾਨਿਦੁਰਮਤਿਮੈਲੁਧੋਵੈਜੀਉ॥
ਜੋ ਗੁਰਮੁਖ (ਗੁਰੂ ਰਾਮਦਾਸ ਦੇ ਦਿੱਤੇ) ਗਿਆਨ ਦੀ ਰਾਹੀਂ ਆਪਣੀ ਦੁਰਮੱਤ ਦੀ ਮੈਲ ਧੋਂਦਾ ਹੈ, ਨਾਮ-ਰੂਪ ਖ਼ਜ਼ਾਨਾ ਹਾਸਲ ਕਰ ਲੈਂਦਾ ਹੈ ਅਤੇ ਉਸ ਦਾ ਦਲਿਦ੍ਰ ਆਪ ਦੇ ਦਰਸ਼ਨ ਕੀਤਿਆਂ ਦੂਰ ਹੋ ਜਾਂਦਾ ਹੈ।
Seeing Him, poverty vanishes, and one is blessed with the treasure of the Naam, the Name of the Lord. The spiritual wisdom of the Guru's Word washes away the filth of evil-mindedness.
जा कउ देखत दरिद्रु जावै नामु सो निधानु पावै गुरमुखि ग्यानि दुरमति मैलु धोवै जीउ ॥
ਸਤਿਗੁਰਨਾਮੁਏਕਲਿਵਮਨਿਜਪੈਦ੍ਰਿੜੁਤਿਨਜਨਦੁਖਪਾਪਕਹੁਕਤਹੋਵੈਜੀਉ॥੧॥
ਜੋ ਜੋ ਮਨੁੱਖ ਸਤਿਗੁਰੂ (ਰਾਮਦਾਸ) ਦਾ ਨਾਮ ਬ੍ਰਿਤੀ ਜੋੜ ਕੇ ਮਨ ਵਿਚ ਸਰਧਾ ਨਾਲ ਜਪਦਾ ਹੈ, ਦੱਸੋ ਜੀ, ਉਹਨਾਂ ਨੂੰ ਪਾਪ ਤੇ ਕਲੇਸ਼ ਪੋਹ ਸਕਦਾ ਹੈ? ॥੧॥
Tell me, how can sin and suffering cling to that humble being who chants the Naam, given by the Guru, with single-minded love and firm faith? ||1||
सतिगुर नामु एक लिव मनि जपै द्रिड़ु तिन जन दुख पाप कहु कत होवै जीउ ॥१॥
WWW.GURBANI.WORLD