ਰਾਮਕਲੀਮਹਲਾ੪॥
Raamkalee, Fourth Mahalaa:
रामकली महला ४ ॥
ਹਰਿਕੇਸਖਾਸਾਧਜਨਨੀਕੇਤਿਨਊਪਰਿਹਾਥੁਵਤਾਵੈ॥
ਹੇ ਭਾਈ! ਪ੍ਰਭੂ ਦੇ ਚਰਨਾਂ ਵਿਚ ਸਦਾ ਰਹਿਣ ਵਾਲੇ ਸਾਧੂ ਜਨ ਸੋਹਣੇ ਜੀਵਨ ਵਾਲੇ ਹੁੰਦੇ ਹਨ, ਪ੍ਰਭੂ ਆਪ ਉਹਨਾਂ ਉਤੇ ਕਿਰਪਾ ਦਾ ਹੱਥ ਰੱਖਦਾ ਹੈ।
The friends of the Lord, the humble, Holy Saints are sublime; the Lord spreads out His protecting hands above them.
हरि के सखा साध जन नीके तिन ऊपरि हाथु वतावै ॥
ਗੁਰਮੁਖਿਸਾਧਸੇਈਪ੍ਰਭਭਾਏਕਰਿਕਿਰਪਾਆਪਿਮਿਲਾਵੈ॥੧॥
ਗੁਰੂ ਦੀ ਸਰਨ ਰਹਿਣ ਵਾਲੇ ਉਹੀ ਸਾਧੂ-ਜਨ ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਪ੍ਰਭੂ ਆਪਣੀ ਮੇਹਰ ਕਰ ਕੇ ਆਪ (ਉਹਨਾਂ ਨੂੰ ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ ॥੧॥
The Gurmukhs are the Holy Saints, pleasing to God; in His mercy, He blends them with Himself. ||1||
गुरमुखि साध सेई प्रभ भाए करि किरपा आपि मिलावै ॥१॥
ਰਾਮਮੋਕਉਹਰਿਜਨਮੇਲਿਮਨਿਭਾਵੈ॥
ਹੇ ਮੇਰੇ ਰਾਮ! ਮੈਨੂੰ ਆਪਣੇ ਸੰਤ ਜਨ ਮਿਲਾ, (ਮੇਰੇ) ਮਨ ਵਿਚ ਇਹੀ ਤਾਂਘ ਹੈ।
O Lord, my mind longs to meet with the humble servants of the Lord.
राम मो कउ हरि जन मेलि मनि भावै ॥
ਅਮਿਉਅਮਿਉਹਰਿਰਸੁਹੈਮੀਠਾਮਿਲਿਸੰਤਜਨਾਮੁਖਿਪਾਵੈ॥੧॥ਰਹਾਉ॥
ਹੇ ਰਾਮ! ਤੇਰਾ ਨਾਮ-ਰਸ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ। (ਤੇਰਾ ਇਹ ਦਾਸ ਤੇਰੇ) ਸੰਤ ਜਨਾਂ ਨੂੰ ਮਿਲ ਕੇ (ਇਹੀ ਅੰਮ੍ਰਿਤ) ਮੂੰਹ ਵਿਚ ਪਾਣਾ ਚਾਹੁੰਦਾ ਹੈ ॥੧॥ ਰਹਾਉ ॥
The sweet, subtle essence of the Lord is immortalizing ambrosia. Meeting the Saints, I drink it in. ||1||Pause||
अमिउ अमिउ हरि रसु है मीठा मिलि संत जना मुखि पावै ॥१॥ रहाउ ॥
ਹਰਿਕੇਲੋਗਰਾਮਜਨਊਤਮਮਿਲਿਊਤਮਪਦਵੀਪਾਵੈ॥
ਹੇ ਭਾਈ! ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹਨਾਂ ਨੂੰ ਮਿਲ ਕੇ ਮਨੁੱਖ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ।
The Lord's people are the most lofty and exalted. Meeting with them, the most exalted status is obtained.
हरि के लोग राम जन ऊतम मिलि ऊतम पदवी पावै ॥
ਹਮਹੋਵਤਚੇਰੀਦਾਸਦਾਸਨਕੀਮੇਰਾਠਾਕੁਰੁਖੁਸੀਕਰਾਵੈ॥੨॥
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਮੇਰਾ ਮਾਲਕ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ॥੨॥
I am the slave of the slave of the Lord's slaves; my Lord and Master is pleased with me. ||2||
हम होवत चेरी दास दासन की मेरा ठाकुरु खुसी करावै ॥२॥
ਸੇਵਕਜਨਸੇਵਹਿਸੇਵਡਭਾਗੀਰਿਦਮਨਿਤਨਿਪ੍ਰੀਤਿਲਗਾਵੈ॥
ਹੇ ਭਾਈ! ਜੇਹੜੇ ਸੇਵਕ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ! ਪ੍ਰਭੂ ਉਹਨਾਂ ਦੇ ਹਿਰਦੇ ਵਿਚ ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਆਪਣੇ ਚਰਨਾਂ ਦੀ ਪ੍ਰੀਤ ਪੈਦਾ ਕਰਦਾ ਹੈ।
The humble servant serves; one who enshrines love for the Lord in his heart, mind and body is very fortunate.
सेवक जन सेवहि से वडभागी रिद मनि तनि प्रीति लगावै ॥
ਬਿਨੁਪ੍ਰੀਤੀਕਰਹਿਬਹੁਬਾਤਾਕੂੜੁਬੋਲਿਕੂੜੋਫਲੁਪਾਵੈ॥੩॥
ਪਰ ਕਈ ਮਨੁੱਖ ਇਸ ਪ੍ਰੀਤ (ਦੀ ਦਾਤਿ) ਤੋਂ ਬਿਨਾ ਹੀ ਬਹੁਤ ਗੱਲਾਂ ਕਰਦੇ ਹਨ। (ਕਿ ਸਾਡੇ ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਵੱਸ ਰਹੀ ਹੈ) ਅਜੇਹਾ ਮਨੁੱਖ ਝੂਠ ਬੋਲ ਕੇ ਝੂਠ ਹੀ (ਉਸ ਦਾ) ਫਲ ਪ੍ਰਾਪਤ ਕਰਦਾ ਹੈ (ਉਸ ਦੇ ਹਿਰਦੇ ਵਿਚ ਪ੍ਰੀਤ ਦੇ ਥਾਂ ਝੂਠ ਹੀ ਸਦਾ ਵੱਸਿਆ ਰਹਿੰਦਾ ਹੈ) ॥੩॥
One who talks too much without love, speaks falsely, and obtains only false rewards. ||3||
बिनु प्रीती करहि बहु बाता कूड़ु बोलि कूड़ो फलु पावै ॥३॥
ਮੋਕਉਧਾਰਿਕ੍ਰਿਪਾਜਗਜੀਵਨਦਾਤੇਹਰਿਸੰਤਪਗੀਲੇਪਾਵੈ॥
ਹੇ ਜਗਤ ਨੂੰ ਜ਼ਿੰਦਗੀ ਦੇਣ ਵਾਲੇ ਹਰੀ! ਮੇਰੇ ਉਤੇ ਮੇਹਰ ਕਰ, (ਤਾ ਕਿ ਕੋਈ ਗੁਰਮੁਖ ਮਨੁੱਖ ਮੈਨੂੰ ਤੇਰੇ) ਸੰਤ ਜਨਾਂ ਦੀ ਚਰਨੀਂ ਲਾ ਦੇਵੇ।
Take pity on me, O Lord of the World, O Great Giver; let me fall at the feet of the Saints.
मो कउ धारि क्रिपा जगजीवन दाते हरि संत पगी ले पावै ॥
ਹਉਕਾਟਉਕਾਟਿਬਾਢਿਸਿਰੁਰਾਖਉਜਿਤੁਨਾਨਕਸੰਤੁਚੜਿਆਵੈ॥੪॥੩॥
ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਆਪਣਾ ਸਿਰ ਕੱਟ ਦਿਆਂ, ਕੱਟ ਵੱਢ ਕੇ ਰੱਖ ਦਿਆਂ, ਜਿਸ ਉਤੇ ਚੜ੍ਹ ਕੇ ਕੋਈ ਸੰਤ ਜਨ ਮੈਨੂੰ ਆ ਮਿਲੇ (ਭਾਵ, ਮੈਂ ਸਦਕੇ ਕੁਰਬਾਨ ਜਾਂਵਾਂ ਉਸ ਰਸਤੇ ਤੋਂ ਜਿਸ ਰਸਤੇ ਕੋਈ ਸੰਤ ਆ ਕੇ ਮੈਨੂੰ ਮਿਲੇ ॥੪॥੩॥
I would cut off my head, and cut it into pieces, O Nanak, and set it down for the Saints to walk upon. ||4||3||
हउ काटउ काटि बाढि सिरु राखउ जितु नानक संतु चड़ि आवै ॥४॥३॥
WWW.GURBANI.WORLD