ਪ੍ਰਭਾਤੀਬਿਭਾਸਪੜਤਾਲਮਹਲਾ੪॥
ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।
Prabhaatee, Bibhaas, Partaal, Fourth Mahalaa:
प्रभाती बिभास पड़ताल महला ४ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜਪਿਮਨਹਰਿਹਰਿਨਾਮੁਨਿਧਾਨ॥
ਹੇ (ਮੇਰੇ) ਮਨ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ (ਇਹੀ ਹੈ ਅਸਲ) ਖ਼ਜ਼ਾਨਾ।
O mind, meditate on the Treasure of the Name of the Lord, Har, Har.
जपि मन हरि हरि नामु निधान ॥
ਹਰਿਦਰਗਹਪਾਵਹਿਮਾਨ॥
(ਨਾਮ ਦੀ ਬਰਕਤਿ ਨਾਲ) ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ।
You shall be honored in the Court of the Lord.
हरि दरगह पावहि मान ॥
ਜਿਨਿਜਪਿਆਤੇਪਾਰਿਪਰਾਨ॥੧॥ਰਹਾਉ॥
ਜਿਸ ਜਿਸ ਨੇ ਨਾਮ ਜਪਿਆ ਹੈ ਉਹ ਸਭ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੧॥ ਰਹਾਉ ॥
Those who chant and meditate shall be carried across to the other shore. ||1||Pause||
जिनि जपिआ ते पारि परान ॥१॥ रहाउ ॥
ਸੁਨਿਮਨਹਰਿਹਰਿਨਾਮੁਕਰਿਧਿਆਨੁ॥
ਹੇ (ਮੇਰੇ) ਮਨ! ਧਿਆਨ ਜੋੜ ਕੇ ਸਦਾ ਪਰਮਾਤਮਾ ਦਾ ਨਾਮ ਸੁਣਿਆ ਕਰ।
Listen, O mind: meditate on the Name of the Lord, Har, Har.
सुनि मन हरि हरि नामु करि धिआनु ॥
ਸੁਨਿਮਨਹਰਿਕੀਰਤਿਅਠਸਠਿਮਜਾਨੁ॥
ਹੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਿਆ ਕਰ (ਇਹੀ ਹੈ) ਅਠਾਹਠ ਤੀਰਥਾਂ ਦਾ ਇਸ਼ਨਾਨ।
Listen, O mind: the Kirtan of the Lord's Praises is equal to bathing at the sixty-eight sacred shrines of pilgrimage.
सुनि मन हरि कीरति अठसठि मजानु ॥
ਸੁਨਿਮਨਗੁਰਮੁਖਿਪਾਵਹਿਮਾਨੁ॥੧॥
ਹੇ ਮਨ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ) ਸੁਣਿਆ ਕਰ (ਲੋਕ ਪਰਲੋਕ ਵਿਚ) ਇੱਜ਼ਤ ਖੱਟੇਂਗਾ ॥੧॥
Listen, O mind: as Gurmukh, you shall be blessed with honor. ||1||
सुनि मन गुरमुखि पावहि मानु ॥१॥
ਜਪਿਮਨਪਰਮੇਸੁਰੁਪਰਧਾਨੁ॥
ਹੇ ਮਨ! ਪਰਮੇਸਰ (ਦਾ ਨਾਮ) ਜਪਿਆ ਕਰ (ਉਹੀ ਸਭ ਤੋਂ) ਵੱਡਾ (ਹੈ)।
O mind, chant and meditate on the Supreme Transcendent Lord God.
जपि मन परमेसुरु परधानु ॥
ਖਿਨਖੋਵੈਪਾਪਕੋਟਾਨ॥
(ਨਾਮ ਜਪਣ ਦੀ ਬਰਕਤਿ ਨਾਲ) ਕ੍ਰੋੜਾਂ ਪਾਪਾਂ ਦਾ ਨਾਸ (ਇਕ) ਖਿਨ ਵਿਚ ਹੋ ਜਾਂਦਾ ਹੈ।
Millions of sins shall be destroyed in an instant.
खिन खोवै पाप कोटान ॥
ਮਿਲੁਨਾਨਕਹਰਿਭਗਵਾਨ॥੨॥੧॥੭॥
ਹੇ ਨਾਨਕ! ਸਦਾ ਹਰੀ ਭਗਵਾਨ (ਦੇ ਚਰਨਾਂ ਵਿਚ) ਜੁੜਿਆ ਰਹੁ ॥੨॥੧॥੭॥
O Nanak, you shall meet with the Lord God. ||2||1||7||
मिलु नानक हरि भगवान ॥२॥१॥७॥
WWW.GURBANI.WORLD