GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਧਨਾਸਰੀ - ਗੁਰੂ ਤੇਗ਼ ਬਹਾਦਰ ਜੀ
ਅੰਗ 684
Display Settings
Translations
ਧਨਾਸਰੀਮਹਲਾ
Dhanaasaree, Ninth Mahalaa:
धनासरी महला ९ ॥
ਸਾਧੋਇਹੁਜਗੁਭਰਮਿਭੁਲਾਨਾ
ਹੇ ਸੰਤ ਜਨੋ! ਇਹ ਜਗਤ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਿਆ ਰਹਿੰਦਾ ਹੈ।
O Holy people, this world is deluded by doubt.
साधो इहु जगु भरमि भुलाना ॥
ਰਾਮਨਾਮਕਾਸਿਮਰਨੁਛੋਡਿਆਮਾਇਆਹਾਥਿਬਿਕਾਨਾ॥੧॥ਰਹਾਉ
ਪ੍ਰਭੂ ਦੇ ਨਾਮ ਦਾ ਸਿਮਰਨ ਛੱਡੀ ਰੱਖਦਾ ਹੈ, ਤੇ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ (ਮਾਇਆ ਦੇ ਵੱਟੇ ਆਤਮਕ ਜੀਵਨ ਗਵਾ ਦੇਂਦਾ ਹੈ) ॥੧॥ ਰਹਾਉ ॥
It has forsaken the meditative remembrance of the Lord's Name, and sold itself out to Maya. ||1||Pause||
राम नाम का सिमरनु छोडिआ माइआ हाथि बिकाना ॥१॥ रहाउ ॥
ਮਾਤਪਿਤਾਭਾਈਸੁਤਬਨਿਤਾਤਾਕੈਰਸਿਲਪਟਾਨਾ
ਹੇ ਸੰਤ ਜਨੋ! ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ-(ਭੁੱਲਾ ਹੋਇਆ ਜਗਤ) ਇਹਨਾਂ ਦੇ ਮੋਹ ਵਿਚ ਫਸਿਆ ਰਹਿੰਦਾ ਹੈ।
Mother, father, siblings, children and spouse - he is entangled in their love.
मात पिता भाई सुत बनिता ता कै रसि लपटाना ॥
ਜੋਬਨੁਧਨੁਪ੍ਰਭਤਾਕੈਮਦਮਹਿਅਹਿਨਿਸਿਰਹੈਦਿਵਾਨਾ॥੧॥
ਜਵਾਨੀ, ਧਨ, ਤਾਕਤ ਦੇ ਨਸ਼ੇ ਵਿਚ ਜਗਤ ਦਿਨ ਰਾਤ ਝੱਲਾ ਹੋਇਆ ਰਹਿੰਦਾ ਹੈ ॥੧॥
In the pride of youth, wealth and glory, day and night, he remains intoxicated. ||1||
जोबनु धनु प्रभता कै मद महि अहिनिसि रहै दिवाना ॥१॥
ਦੀਨਦਇਆਲੁਸਦਾਦੁਖਭੰਜਨੁਤਾਸਿਉਮਨੁਲਗਾਨਾ
ਜੇਹੜਾ ਪਰਮਾਤਮਾ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਜੇਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਜਗਤ ਉਸ ਨਾਲ ਆਪਣਾ ਮਨ ਨਹੀਂ ਜੋੜਦਾ।
God is merciful to the meek, and forever the Destroyer of pain, but the mortal does not center his mind on Him.
दीन दइआलु सदा दुख भंजनु ता सिउ मनु न लगाना ॥
ਜਨਨਾਨਕਕੋਟਨਮਹਿਕਿਨਹੂਗੁਰਮੁਖਿਹੋਇਪਛਾਨਾ॥੨॥੨॥
ਹੇ ਦਾਸ ਨਾਨਕ! (ਆਖ-) ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਸਾਂਝ ਪਾਈ ਹੈ ॥੨॥੨॥
O servant Nanak, among millions, only a rare few, as Gurmukh, realize God. ||2||2||
जन नानक कोटन महि किनहू गुरमुखि होइ पछाना ॥२॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ