ਮਨਅੰਤਰਿਹਉਮੈਰੋਗੁਹੈਭ੍ਰਮਿਭੂਲੇਮਨਮੁਖਦੁਰਜਨਾ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਦੁਰਾਚਾਰੀ ਮਨੁੱਖ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ (ਕਿਉਂਕਿ ਉਹਨਾਂ ਦੇ) ਮਨ ਵਿਚ ਹਉਮੈ (ਦਾ) ਰੋਗ (ਟਿਕਿਆ ਰਹਿੰਦਾ) ਹੈ।
The disease of egotism is deep within the mind; the self-willed manmukhs and the evil beings are deluded by doubt.
मन अंतरि हउमै रोगु है भ्रमि भूले मनमुख दुरजना ॥
ਨਾਨਕਰੋਗੁਵਞਾਇਮਿਲਿਸਤਿਗੁਰਸਾਧੂਸਜਨਾ॥੧॥
ਹੇ ਨਾਨਕ! (ਸਾਧੂ ਸੱਜਣ ਗੁਰੂ ਨੂੰ ਮਿਲ ਕੇ (ਹੀ ਇਹ) ਰੋਗ ਦੂਰ ਕਰ (ਦੂਰ ਕੀਤਾ ਜਾ ਸਕਦਾ ਹੈ) ॥੧॥
O Nanak, the disease is cured only by meeting with the True Guru, the Holy Friend. ||1||
नानक रोगु वञाइ मिलि सतिगुर साधू सजना ॥१॥