ਮਃ੩॥
Third Mahalaa:
मः ३ ॥
ਕਿਉਕਰਿਇਹੁਮਨੁਮਾਰੀਐਕਿਉਕਰਿਮਿਰਤਕੁਹੋਇ॥
ਕਿਵੇਂ ਇਸ ਮਨ ਨੂੰ ਮਾਰੀਏ? ਕਿਵੇਂ ਇਹ ਮਨ ਦੁਨੀਆ ਦੇ ਚਸਕਿਆਂ ਵਲੋਂ ਹਟੇ?
How can this mind be conquered? How can it be killed?
किउ करि इहु मनु मारीऐ किउ करि मिरतकु होइ ॥
ਕਹਿਆਸਬਦੁਨਮਾਨਈਹਉਮੈਛਡੈਨਕੋਇ॥
ਕੋਈ ਭੀ ਮਨੁੱਖ ਆਖਿਆਂ (ਭਾਵ, ਸਮਝਾਇਆਂ) ਨਾਹ ਗੁਰੂ ਦੇ ਸ਼ਬਦ ਨੂੰ ਮੰਨਦਾ ਹੈ ਤੇ ਨਾਹ ਹਉਮੈ ਛੱਡਦਾ ਹੈ।
If one does not accept the Word of the Shabad, egotism does not depart.
कहिआ सबदु न मानई हउमै छडै न कोइ ॥
ਗੁਰਪਰਸਾਦੀਹਉਮੈਛੁਟੈਜੀਵਨਮੁਕਤੁਸੋਹੋਇ॥
ਸਤਿਗੁਰੂ ਦੀ ਮੇਹਰ ਨਾਲ ਹਉਮੈ ਦੂਰ ਹੁੰਦੀ ਹੈ। (ਜਿਸ ਦੀ ਹਉਮੈ ਨਾਸ ਹੁੰਦੀ ਹੈ) ਉਹ ਮਨੁੱਖ ਜਗਤ ਵਿਚ ਰਹਿੰਦਾ ਹੋਇਆ ਜਗਤ ਦੇ ਚਸਕਿਆਂ ਵਲੋਂ ਹਟਿਆ ਰਹਿੰਦਾ ਹੈ।
By Guru's Grace, egotism is eradicated, and then, one is Jivan Mukta - liberated while yet alive.
गुर परसादी हउमै छुटै जीवन मुकतु सो होइ ॥
ਨਾਨਕਜਿਸਨੋਬਖਸੇਤਿਸੁਮਿਲੈਤਿਸੁਬਿਘਨੁਨਲਾਗੈਕੋਇ॥੨॥
ਹੇ ਨਾਨਕ! ਜਿਸ ਮਨੁੱਖ ਤੇ ਪ੍ਰਭੂ ਮੇਹਰ ਕਰਦਾ ਹੈ ਉਸ ਨੂੰ (ਜੀਵਨ ਮੁਕਤਿ ਦਾ ਦਰਜਾ) ਪ੍ਰਾਪਤ ਹੋ ਜਾਂਦਾ ਹੈ ਤੇ (ਉਸ ਦੇ ਜ਼ਿੰਦਗੀ ਦੇ ਸਫ਼ਰ ਵਿਚ ਮਾਇਕ ਰਸਾਂ ਦੀ) ਕੋਈ ਰੁਕਾਵਟ ਨਹੀਂ ਆਉਂਦੀ ॥੨॥
O Nanak, one whom the Lord forgives is united with Him, and then no obstacles block his way. ||2||
नानक जिस नो बखसे तिसु मिलै तिसु बिघनु न लागै कोइ ॥२॥
WWW.GURBANI.WORLD