ਬਿਲਾਵਲੁ ਮਹਲਾ ੫ ॥

ਰਾਗੁ ਬਿਲਾਵਲੁ ਗੁਰੂ ਅਰਜਨ ਦੇਵ ਜੀ ਅੰਗ 820
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
LINE 02
ਸੰਤਨਕੈਸੁਨੀਅਤਪ੍ਰਭਕੀਬਾਤ॥
ਹੇ ਭਾਈ! ਸਾਧ ਸੰਗਤਿ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਕਥਾ-ਵਾਰਤਾ (ਸਦਾ) ਸੁਣੀ ਜਾਂਦੀ ਹੈ।
I listen to God's Teachings from the Saints.
संतन कै सुनीअत प्रभ की बात ॥
LINE 03
ਕਥਾਕੀਰਤਨੁਆਨੰਦਮੰਗਲਧੁਨਿਪੂਰਿਰਹੀਦਿਨਸੁਅਰੁਰਾਤਿ੧॥॥ਰਹਾਉ॥
ਉਥੇ ਦਿਨ ਰਾਤ ਹਰ ਵੇਲੇ ਪ੍ਰਭੂ ਦੀਆਂ ਕਥਾ-ਕਹਾਣੀਆਂ ਹੁੰਦੀਆਂ ਹਨ, ਕੀਰਤਨ ਹੁੰਦਾ ਹੈ, ਆਤਮਕ ਆਨੰਦ-ਹੁਲਾਰਾ ਪੈਦਾ ਕਰਨ ਵਾਲੀ ਰੌ ਸਦਾ ਚਲੀ ਰਹਿੰਦੀ ਹੈ ॥੧॥ ਰਹਾਉ ॥
The Lord's Sermon, the Kirtan of His Praises and the songs of bliss perfectly resonate, day and night. ||1||Pause||
कथा कीरतनु आनंद मंगल धुनि पूरि रही दिनसु अरु राति ॥१॥ रहाउ ॥
LINE 04
ਕਰਿਕਿਰਪਾਅਪਨੇਪ੍ਰਭਿਕੀਨੇਨਾਮਅਪੁਨੇਕੀਕੀਨੀਦਾਤਿ॥
ਹੇ ਭਾਈ! ਸੰਤ ਜਨਾਂ ਨੂੰ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਸੇਵਕ ਬਣਾ ਲਿਆ ਹੁੰਦਾ ਹੈ, ਉਹਨਾਂ ਨੂੰ ਆਪਣੇ ਨਾਮ ਦੀ ਦਾਤ ਬਖ਼ਸ਼ੀ ਹੁੰਦੀ ਹੈ।
In His Mercy, God has made them His own, and blessed them with the gift of His Name.
करि किरपा अपने प्रभि कीने नाम अपुने की कीनी दाति ॥
LINE 05
ਆਠਪਹਰਗੁਨਗਾਵਤਪ੍ਰਭਕੇਕਾਮਕ੍ਰੋਧਇਸੁਤਨਤੇਜਾਤ੧॥॥
ਅੱਠੇ ਪਹਿਰ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਉਹਨਾਂ ਦੇ) ਇਸ ਸਰੀਰ ਵਿਚੋਂ ਕਾਮ ਕ੍ਰੋਧ (ਆਦਿਕ ਵਿਕਾਰ) ਦੂਰ ਹੋ ਜਾਂਦੇ ਹਨ ॥੧॥
Twenty-four hours a day, I sing the Glorious Praises of God. Sexual desire and anger have left this body. ||1||
आठ पहर गुन गावत प्रभ के काम क्रोध इसु तन ते जात ॥१॥
LINE 06
ਤ੍ਰਿਪਤਿਅਘਾਏਪੇਖਿਪ੍ਰਭਦਰਸਨੁਅੰਮ੍ਰਿਤਹਰਿਰਸੁਭੋਜਨੁਖਾਤ॥
ਹੇ ਭਾਈ! ਸੰਤ ਜਨ ਪ੍ਰਭੂ ਦਾ ਦਰਸਨ ਕਰ ਕੇ (ਮਾਇਆ ਦੀ ਤ੍ਰਿਸਨਾ ਵਲੋਂ) ਪੂਰੇ ਤੌਰ ਤੇ ਰੱਜੇ ਰਹਿੰਦੇ ਹਨ, ਸੰਤ ਜਨ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਦਾ ਸੁਆਦਲਾ ਭੋਜਨ ਖਾਂਦੇ ਹਨ।
I am satisfied and satiated, gazing upon the Blessed Vision of God's Darshan. I eat the Ambrosial Nectar of the Lord's sublime food.
त्रिपति अघाए पेखि प्रभ दरसनु अंम्रित हरि रसु भोजनु खात ॥
LINE 07
ਚਰਨਸਰਨਨਾਨਕਪ੍ਰਭਤੇਰੀਕਰਿਕਿਰਪਾਸੰਤਸੰਗਿਮਿਲਾਤ੨੪੮੪॥॥॥॥
ਹੇ ਨਾਨਕ! (ਆਖ-) ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਚਰਨਾਂ ਦੀ ਸਰਨ ਪੈਂਦੇ ਹਨ, ਤੂੰ ਕਿਰਪਾ ਕਰ ਕੇ ਉਹਨਾਂ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਮਿਲਾ ਦੇਂਦਾ ਹੈਂ ॥੨॥੪॥੮੪॥
Nanak seeks the Sanctuary of Your Feet, O God; in Your Mercy, unite him with the Society of the Saints. ||2||4||84||
चरन सरन नानक प्रभ तेरी करि किरपा संतसंगि मिलात ॥२॥४॥८४॥
GURBANI.WORLD