ੴਸਤਿਗੁਰਪ੍ਰਸਾਦਿ॥
One Universal Creator God. By The Grace Of The True Guru:
ੴ सतिगुर प्रसादि ॥
ਰਾਗੁਸਿਰੀਰਾਗੁਮਹਲਾਪਹਿਲਾ੧ਘਰੁ੧॥
ਰਾਗ ਸਿਰੀਰਾਗੁ, ਘਰ ੧ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
Raag Siree Raag, First Mahalaa, First House:
रागु सिरीरागु महला पहिला १ घरु १ ॥
ਮੋਤੀਤਮੰਦਰਊਸਰਹਿਰਤਨੀਤਹੋਹਿਜੜਾਉ॥
ਜੇ (ਮੇਰੇ ਵਾਸਤੇ) ਮੋਤੀਆਂ ਦੇ ਮਹਲ-ਮਾੜੀਆਂ ਉਸਰ ਪੈਣ, ਜੇ (ਉਹ ਮਹਲ-ਮਾੜੀਆਂ) ਰਤਨਾਂ ਨਾਲ ਜੜਾਊ ਹੋ ਜਾਣ,
If I had a palace made of pearls, inlaid with jewels,
मोती त मंदर ऊसरहि रतनी त होहि जड़ाउ ॥
ਕਸਤੂਰਿਕੁੰਗੂਅਗਰਿਚੰਦਨਿਲੀਪਿਆਵੈਚਾਉ॥
ਜੇ (ਉਹਨਾਂ ਮਹਲ-ਮਾੜੀਆਂ ਨੂੰ) ਕਸਤੂਰੀ ਕੇਸਰ ਊਦ ਤੇ ਚੰਦਨ ਨਾਲ ਲਿਪਾਈ ਕਰ ਕੇ (ਮੇਰੇ ਅੰਦਰ) ਚਾਉ ਚੜ੍ਹੇ,
scented with musk, saffron and sandalwood, a sheer delight to behold
कसतूरि कुंगू अगरि चंदनि लीपि आवै चाउ ॥
ਮਤੁਦੇਖਿਭੂਲਾਵੀਸਰੈਤੇਰਾਚਿਤਿਨਆਵੈਨਾਉ॥੧॥
(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਮਹਲ-ਮਾੜੀਆਂ) ਨੂੰ ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੧॥
-seeing this, I might go astray and forget You, and Your Name would not enter into my mind. ||1||
मतु देखि भूला वीसरै तेरा चिति न आवै नाउ ॥१॥
ਹਰਿਬਿਨੁਜੀਉਜਲਿਬਲਿਜਾਉ॥
ਪ੍ਰਭੂ ਤੋਂ ਵਿੱਛੁੜ ਕੇ ਜਿੰਦ ਸੜ-ਬਲ ਜਾਂਦੀ ਹੈ।
Without the Lord, my soul is scorched and burnt.
हरि बिनु जीउ जलि बलि जाउ ॥
ਮੈਆਪਣਾਗੁਰੁਪੂਛਿਦੇਖਿਆਅਵਰੁਨਾਹੀਥਾਉ॥੧॥ਰਹਾਉ॥
ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ (ਮੈ ਆਪਣੇ ਗੁਰੂ ਨੂੰ ਪੁੱਛਿਆ ਹੈ ਤੇ ਮੈਨੂੰ ਯਕੀਨ ਭੀ ਆ ਗਿਆ ਹੈ) ਕਿ (ਤੇ ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਥਾਂ (ਭੀ) ਨਹੀਂ ਹੈ (ਜਿਥੇ ਉਹ ਸਾੜ ਮੁੱਕ ਸਕੇ) ॥੧॥ ਰਹਾਉ ॥
I consulted my Guru, and now I see that there is no other place at all. ||1||Pause||
मै आपणा गुरु पूछि देखिआ अवरु नाही थाउ ॥१॥ रहाउ ॥
ਧਰਤੀਤਹੀਰੇਲਾਲਜੜਤੀਪਲਘਿਲਾਲਜੜਾਉ॥
ਜੇ (ਮੇਰੇ ਰਹਣ ਵਾਸਤੇ) ਧਰਤੀ ਹੀਰੇ ਲਾਲਾਂ ਨਾਲ ਜੜੀ ਜਾਏ, ਜੇ (ਮੇਰੇ ਸੌਣ ਵਾਲੇ) ਪਲੰਘ ਉੱਤੇ ਲਾਲ ਜੜੇ ਜਾਣ,
If the floor of this palace was a mosaic of diamonds and rubies, and if my bed was encased with rubies,
धरती त हीरे लाल जड़ती पलघि लाल जड़ाउ ॥
ਮੋਹਣੀਮੁਖਿਮਣੀਸੋਹੈਕਰੇਰੰਗਿਪਸਾਉ॥
ਜੇ (ਮੇਰੇ ਸਾਹਮਣੇ) ਉਹ ਸੁੰਦਰ ਇਸਤ੍ਰੀ ਹਾਵ-ਭਾਵ ਕਰੇ ਜਿਸ ਦੇ ਮੱਥੇ ਉਤੇ ਮਣੀ ਸੋਭ ਰਹੀ ਹੋਵੇ,
and if heavenly beauties, their faces adorned with emeralds, tried to entice me with sensual gestures of love
मोहणी मुखि मणी सोहै करे रंगि पसाउ ॥
ਮਤੁਦੇਖਿਭੂਲਾਵੀਸਰੈਤੇਰਾਚਿਤਿਨਆਵੈਨਾਉ॥੨॥
(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਅਜਿਹੇ ਸੁੰਦਰ ਥਾਂ ਤੇ ਅਜਿਹੀ ਸੁੰਦਰੀ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੨॥
-seeing these, I might go astray and forget You, and Your Name would not enter into my mind. ||2||
मतु देखि भूला वीसरै तेरा चिति न आवै नाउ ॥२॥
ਸਿਧੁਹੋਵਾਸਿਧਿਲਾਈਰਿਧਿਆਖਾਆਉ॥
ਜੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂ, ਜੇ ਮੈਂ ਜੋਗ-ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ, ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਵਾਜ ਮਾਰਾਂ ਤੇ ਉਹ (ਮੇਰੇ ਪਾਸ) ਆ ਜਾਣ,
If I were to become a Siddha, and work miracles, summon wealth
सिधु होवा सिधि लाई रिधि आखा आउ ॥
ਗੁਪਤੁਪਰਗਟੁਹੋਇਬੈਸਾਲੋਕੁਰਾਖੈਭਾਉ॥
ਜੇ (ਜੋਗ ਦੀ ਤਾਕਤ ਨਾਲ) ਮੈਂ ਕਦੇ ਲੁਕ ਸਕਾਂ ਤੇ ਕਦੇ ਪਰਤੱਖ ਹੋ ਕੇ ਬੈਠ ਜਾਵਾਂ, ਜੇ (ਸਾਰਾ) ਜਗਤ ਮੇਰਾ ਆਦਰ ਕਰੇ,
and become invisible and visible at will, so that people would hold me in awe
गुपतु परगटु होइ बैसा लोकु राखै भाउ ॥
ਮਤੁਦੇਖਿਭੂਲਾਵੀਸਰੈਤੇਰਾਚਿਤਿਨਆਵੈਨਾਉ॥੩॥
(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੩॥
-seeing these, I might go astray and forget You, and Your Name would not enter into my mind. ||3||
मतु देखि भूला वीसरै तेरा चिति न आवै नाउ ॥३॥
ਸੁਲਤਾਨੁਹੋਵਾਮੇਲਿਲਸਕਰਤਖਤਿਰਾਖਾਪਾਉ॥
ਜੇ ਮੈਂ ਫ਼ੌਜਾਂ ਇਕੱਠੀਆਂ ਕਰ ਕੇ ਬਾਦਸ਼ਾਹ ਬਣ ਜਾਵਾਂ ਅਤੇ ਤਖ਼ਤ ਉੱਤੇ ਪੈਰ ਰੱਖਾਂ (ਦੁਨੀਆਂ ਦਾ ਹਕੂਮਤ ਪ੍ਰਾਪਤ ਕਰ ਲਵਾਂ),
If I were to become an emperor and raise a huge army, and sit on a throne,
सुलतानु होवा मेलि लसकर तखति राखा पाउ ॥
ਹੁਕਮੁਹਾਸਲੁਕਰੀਬੈਠਾਨਾਨਕਾਸਭਵਾਉ॥
ਜੇ ਮੈਂ (ਤਖ਼ਤ ਉੱਤੇ) ਬੈਠਾ (ਬਾਦਸ਼ਾਹੀ ਦਾ) ਹੁਕਮ ਚਲਾ ਸਕਾਂ, ਤਾਂ ਭੀ, ਹੇ ਨਾਨਕ! (ਇਹ) ਸਭ ਕੁਝ ਵਿਅਰਥ ਹੈ।
issuing commands and collecting taxes-O Nanak, all of this could pass away like a puff of wind.
हुकमु हासलु करी बैठा नानका सभ वाउ ॥
ਮਤੁਦੇਖਿਭੂਲਾਵੀਸਰੈਤੇਰਾਚਿਤਿਨਆਵੈਨਾਉ॥੪॥੧॥
(ਮੈਨੂੰ ਖ਼ਤਰਾ ਹੈ ਕਿ ਇਹ ਰਾਜ-ਭਾਗ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੪॥੧॥
Seeing these, I might go astray and forget You, and Your Name would not enter into my mind. ||4||1||
मतु देखि भूला वीसरै तेरा चिति न आवै नाउ ॥४॥१॥
WWW.GURBANI.WORLD