ਪ੍ਰਭਾਤੀਮਹਲਾ੧॥
Prabhaatee, First Mahalaa:
प्रभाती महला १ ॥
ਤੇਰਾਨਾਮੁਰਤਨੁਕਰਮੁਚਾਨਣੁਸੁਰਤਿਤਿਥੈਲੋਇ॥
(ਹੇ ਪ੍ਰਭੂ!) ਜਿਸ (ਮਨੁੱਖੀ) ਸੁਰਤ ਵਿਚ ਤੇਰਾ ਨਾਮ-ਰਤਨ (ਜੜਿਆ ਹੋਇਆ) ਹੈ, ਤੇਰੀ ਬਖ਼ਸ਼ਸ਼ ਚਾਨਣ ਕਰ ਰਹੀ ਹੈ ਉਸ ਸੁਰਤ ਦੇ ਅੰਦਰ (ਤੇਰੇ ਗਿਆਨ ਦਾ) ਪਰਕਾਸ਼ ਹੋ ਰਿਹਾ ਹੈ।
Your Name is the Jewel, and Your Grace is the Light. In awareness, there is Your Light.
तेरा नामु रतनु करमु चानणु सुरति तिथै लोइ ॥
ਅੰਧੇਰੁਅੰਧੀਵਾਪਰੈਸਗਲਲੀਜੈਖੋਇ॥੧॥
(ਮਾਇਆ ਦੇ ਮੋਹ ਵਿਚ) ਅੰਨ੍ਹੀ ਹੋ ਰਹੀ ਸ੍ਰਿਸ਼ਟੀ ਉਤੇ ਅਗਿਆਨਤਾ ਦਾ ਹਨੇਰਾ ਜ਼ੋਰ ਪਾ ਰਿਹਾ ਹੈ, (ਇਸ ਹਨੇਰੇ ਵਿਚ) ਸਾਰੀ ਆਤਮਕ ਰਾਸ-ਪੂੰਜੀ ਗਵਾ ਲਈਦੀ ਹੈ ॥੧॥
Darkness fills the dark, and then everything is lost. ||1||
अंधेरु अंधी वापरै सगल लीजै खोइ ॥१॥
ਇਹੁਸੰਸਾਰੁਸਗਲਬਿਕਾਰੁ॥
(ਹੇ ਪ੍ਰਭੂ! ਤੇਰੇ ਨਾਮ ਤੋਂ ਖੁੰਝ ਕੇ) ਇਹ ਸਾਰਾ ਜਗਤ ਵਿਕਾਰ ਹੀ ਵਿਕਾਰ (ਸਹੇੜ ਰਿਹਾ) ਹੈ।
This whole world is corrupt.
इहु संसारु सगल बिकारु ॥
ਤੇਰਾਨਾਮੁਦਾਰੂਅਵਰੁਨਾਸਤਿਕਰਣਹਾਰੁਅਪਾਰੁ॥੧॥ਰਹਾਉ॥
(ਇਸ ਵਿਕਾਰ-ਰੋਗ ਦੀ) ਦਵਾਈ (ਸਿਰਫ਼) ਤੇਰਾ ਨਾਮ ਹੀ ਹੈ, (ਤੇਰੇ ਨਾਮ ਤੋਂ ਬਿਨਾ) ਹੋਰ ਕੋਈ ਦਵਾ-ਦਾਰੂ ਨਹੀਂ ਹੈ। (ਜਗਤ ਨੂੰ ਅਤੇ ਜਗਤ ਦੇ ਰੋਗਾਂ ਦੀ ਦਵਾਈ ਨੂੰ) ਬਣਾਣ ਵਾਲਾ ਤੂੰ ਬੇਅੰਤ ਪ੍ਰਭੂ ਆਪ ਹੀ ਹੈਂ ॥੧॥ ਰਹਾਉ ॥
Your Name is the only cure; nothing else works, O Infinite Creator Lord. ||1||Pause||
तेरा नामु दारू अवरु नासति करणहारु अपारु ॥१॥ रहाउ ॥
ਪਾਤਾਲਪੁਰੀਆਏਕਭਾਰਹੋਵਹਿਲਾਖਕਰੋੜਿ॥
ਜੋ ਸ੍ਰਿਸ਼ਟੀ ਦੇ ਸਾਰੇ ਪਾਤਾਲ ਤੇ ਪੁਰੀਆਂ (ਬੱਝ ਕੇ) ਇਕ ਪੰਡ ਬਣ ਜਾਣ, ਤੇ ਜੇ ਇਹੋ ਜੇਹੀਆਂ ਹੋਰ ਲੱਖਾਂ ਕ੍ਰੋੜਾਂ ਪੰਡਾਂ ਭੀ ਹੋ ਜਾਣ (ਤਾਂ ਇਹ ਸਾਰੇ ਮਿਲ ਕੇ ਭੀ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ)।
One side of the scale holds tens of thousands, millions of nether regions and realms.
पाताल पुरीआ एक भार होवहि लाख करोड़ि ॥
ਤੇਰੇਲਾਲਕੀਮਤਿਤਾਪਵੈਜਾਂਸਿਰੈਹੋਵਹਿਹੋਰਿ॥੨॥
ਹੇ ਪ੍ਰਭੂ! ਤੇਰੇ ਕੀਮਤੀ ਨਾਮ ਦਾ ਮੁੱਲ ਤਦੋਂ ਹੀ ਪੈ ਸਕਦਾ ਹੈ ਜਦੋਂ ਨਾਮ ਨੂੰ ਤੋਲਣ ਵਾਸਤੇ ਤਕੜੀ ਦੇ ਦੂਜੇ ਛਾਬੇ ਵਿਚ (ਸਾਰੀ ਦੁਨੀਆ ਦੇ ਧਨ ਪਦਾਰਥਾਂ ਨੂੰ ਛੱਡ ਕੇ) ਕੋਈ ਹੋਰ ਪਦਾਰਥ ਹੋਣ (ਭਾਵ, ਤੇਰੀਆਂ ਸਿਫ਼ਤਾਂ ਦੇ ਖ਼ਜ਼ਾਨੇ ਹੋਣ! ਤੇਰੇ ਨਾਮ ਵਰਗਾ ਕੀਮਤੀ ਤੇਰਾ ਨਾਮ ਹੀ ਹੈ, ਤੇਰੀਆਂ ਸਿਫ਼ਤ-ਸਾਲਾਹਾਂ ਹੀ ਹਨ) ॥੨॥
O my Beloved, Your Worth could only be estimated if something else could be placed on the other side of the scale. ||2||
तेरे लाल कीमति ता पवै जां सिरै होवहि होरि ॥२॥
ਦੂਖਾਤੇਸੁਖਊਪਜਹਿਸੂਖੀਹੋਵਹਿਦੂਖ॥
(ਦੁਨੀਆ ਵਾਲੇ ਦੁੱਖ-ਕਲੇਸ਼ ਭੀ ਪ੍ਰਭੂ ਦੀ ਬਖ਼ਸ਼ਸ਼ ਦਾ ਵਸੀਲਾ ਹਨ ਕਿਉਂਕਿ ਇਹਨਾਂ) ਦੁੱਖਾਂ ਤੋਂ (ਇਹਨਾਂ ਦੁੱਖਾਂ ਦੇ ਕਾਰਨ ਵਿਸ਼ੇ ਵਿਕਾਰਾਂ ਵਲੋਂ ਪਰਤਿਆਂ) ਆਤਮਕ ਸੁਖ ਪੈਦਾ ਹੋ ਜਾਂਦੇ ਹਨ, (ਤੇ ਦੁਨੀਆਵੀ ਭੋਗਾਂ ਦੇ) ਸੁਖਾਂ ਤੋਂ (ਆਤਮਕ ਤੇ ਸਰੀਰਕ) ਰੋਗ ਉਪਜਦੇ ਹਨ।
Out of pain, pleasure is produced, and out of pleasure comes pain.
दूखा ते सुख ऊपजहि सूखी होवहि दूख ॥
ਜਿਤੁਮੁਖਿਤੂਸਾਲਾਹੀਅਹਿਤਿਤੁਮੁਖਿਕੈਸੀਭੂਖ॥੩॥
ਹੇ ਪ੍ਰਭੂ! ਜਿਸ ਮੂੰਹ ਨਾਲ ਤੇਰੀ ਸਿਫ਼ਤ-ਸਾਲਾਹ ਕੀਤੀ ਜਾਂਦੀ ਹੈ, ਉਸ ਮੂੰਹ ਵਿਚ ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ (ਤੇ ਮਾਇਆ ਦੀ ਭੁੱਖ ਦੂਰ ਹੋਇਆਂ ਸਾਰੇ ਦੁੱਖ-ਰੋਗ ਨਾਸ ਹੋ ਜਾਂਦੇ ਹਨ) ॥੩॥
That mouth which praises You - what hunger could that mouth ever suffer? ||3||
जितु मुखि तू सालाहीअहि तितु मुखि कैसी भूख ॥३॥
ਨਾਨਕਮੂਰਖੁਏਕੁਤੂਅਵਰੁਭਲਾਸੈਸਾਰੁ॥
ਹੇ ਨਾਨਕ! (ਜੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ ਤਾਂ) ਸਿਰਫ਼ ਤੂੰ ਹੀ ਮੂਰਖ ਹੈਂ, ਤੇਰੇ ਨਾਲੋਂ ਹੋਰ ਸੰਸਾਰ ਚੰਗਾ ਹੈ।
O Nanak, you alone are foolish; all the rest of the world is good.
नानक मूरखु एकु तू अवरु भला सैसारु ॥
ਜਿਤੁਤਨਿਨਾਮੁਨਊਪਜੈਸੇਤਨਹੋਹਿਖੁਆਰ॥੪॥੨॥
ਜਿਸ ਜਿਸ ਸਰੀਰ ਵਿਚ ਪ੍ਰਭੂ ਦਾ ਨਾਮ ਨਹੀਂ, ਉਹ ਸਰੀਰ (ਵਿਕਾਰਾਂ ਵਿਚ ਪੈ ਕੇ) ਖ਼ੁਆਰ ਹੁੰਦੇ ਹਨ ॥੪॥੨॥
That body in which the Naam does not well up - that body becomes miserable. ||4||2||
जितु तनि नामु न ऊपजै से तन होहि खुआर ॥४॥२॥
WWW.GURBANI.WORLD