ਕਿਨਹੀਬਨਜਿਆਕਾਂਸੀਤਾਂਬਾਕਿਨਹੀਲਉਗਸੁਪਾਰੀ॥
ਕਈ ਲੋਕ ਕੈਂਹ ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕਈ ਲੌਂਗ ਸੁਪਾਰੀ ਆਦਿਕ ਵਣਜਦੇ ਹਨ।
Some deal in bronze and copper, some in cloves and betel nuts.
किनही बनजिआ कांसी तांबा किनही लउग सुपारी ॥
ਸੰਤਹੁਬਨਜਿਆਨਾਮੁਗੋਬਿਦਕਾਐਸੀਖੇਪਹਮਾਰੀ॥੧॥
ਪ੍ਰਭੂ ਦੇ ਸੰਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ; ਮੈਂ ਭੀ ਇਹੀ ਸੌਦਾ ਲੱਦਿਆ ਹੈ ॥੧॥
The Saints deal in the Naam, the Name of the Lord of the Universe. Such is my merchandise as well. ||1||
संतहु बनजिआ नामु गोबिद का ऐसी खेप हमारी ॥१॥
ਹਰਿਕੇਨਾਮਕੇਬਿਆਪਾਰੀ॥
ਜੋ ਮਨੁੱਖ ਪ੍ਰਭੂ ਦੇ ਨਾਮ ਦਾ ਵਣਜ ਕਰਦੇ ਹਨ,
I am a trader in the Name of the Lord.
हरि के नाम के बिआपारी ॥
ਹੀਰਾਹਾਥਿਚੜਿਆਨਿਰਮੋਲਕੁਛੂਟਿਗਈਸੰਸਾਰੀ॥੧॥ਰਹਾਉ॥
ਉਹਨਾਂ ਨੂੰ ਪ੍ਰਭੂ ਦਾ ਨਾਮ-ਰੂਪ ਅਮੋਲਕ ਹੀਰਾ ਲੱਭ ਪੈਂਦਾ ਹੈ। ਤੇ, ਉਹਨਾਂ ਦੀ ਉਹ ਬਿਰਤੀ ਮੁੱਕ ਜਾਂਦੀ ਹੈ, ਜੋ ਸਦਾ ਸੰਸਾਰ ਵਿਚ ਹੀ ਜੋੜੀ ਰੱਖਦੀ ਹੈ ॥੧॥ ਰਹਾਉ ॥
The priceless diamond has come into my hands. I have left the world behind. ||1||Pause||
हीरा हाथि चड़िआ निरमोलकु छूटि गई संसारी ॥१॥ रहाउ ॥
ਸਾਚੇਲਾਏਤਉਸਚਲਾਗੇਸਾਚੇਕੇਬਿਉਹਾਰੀ॥
ਸੱਚੇ ਨਾਮ ਦਾ ਵਪਾਰ ਕਰਨ ਵਾਲੇ ਬੰਦੇ ਤਦੋਂ ਹੀ ਸੱਚੇ ਨਾਮ ਵਿਚ ਲੱਗਦੇ ਹਨ, ਜਦੋਂ ਪ੍ਰਭੂ ਆਪ ਉਹਨਾਂ ਨੂੰ ਇਸ ਵਣਜ ਵਿਚ ਲਾਂਦਾ ਹੈ।
When the True Lord attached me, then I was attached to Truth. I am a trader of the True Lord.
साचे लाए तउ सच लागे साचे के बिउहारी ॥
ਸਾਚੀਬਸਤੁਕੇਭਾਰਚਲਾਏਪਹੁਚੇਜਾਇਭੰਡਾਰੀ॥੨॥
ਉਹ ਮਨੁੱਖ ਇਸ ਸਦਾ-ਥਿਰ ਰਹਿਣ ਵਾਲੀ ਨਾਮ ਵਸਤ ਦੇ ਲੱਦੇ ਲੱਦ ਤੁਰਦੇ ਹਨ, ਤੇ ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦੇ ਹਨ ॥੨॥
I have loaded the commodity of Truth; It has reached the Lord, the Treasurer. ||2||
साची बसतु के भार चलाए पहुचे जाइ भंडारी ॥२॥
ਆਪਹਿਰਤਨਜਵਾਹਰਮਾਨਿਕਆਪੈਹੈਪਾਸਾਰੀ॥
ਪ੍ਰਭੂ ਆਪ ਹੀ ਰਤਨ ਹੈ, ਆਪ ਹੀ ਹੀਰਾ ਹੈ, ਆਪ ਹੀ ਮੋਤੀ ਹੈ, ਉਹ ਆਪ ਹੀ ਇਸ ਦਾ ਹੱਟ ਚਲਾ ਰਿਹਾ ਹੈ;
He Himself is the pearl, the jewel, the ruby; He Himself is the jeweller.
आपहि रतन जवाहर मानिक आपै है पासारी ॥
ਆਪੈਦਹਦਿਸਆਪਚਲਾਵੈਨਿਹਚਲੁਹੈਬਿਆਪਾਰੀ॥੩॥
ਉਹ ਆਪ ਹੀ ਸਦਾ-ਥਿਰ ਰਹਿਣ ਵਾਲਾ ਸੌਦਾਗਰ ਹੈ, ਉਹ ਆਪ ਹੀ ਜੀਵ-ਵਣਜਾਰਿਆਂ ਨੂੰ (ਜਗਤ ਵਿਚ) ਦਸੀਂ ਪਾਸੀਂ ਤੋਰ ਰਿਹਾ ਹੈ ॥੩॥
He Himself spreads out in the ten directions. The Merchant is Eternal and Unchanging. ||3||
आपै दह दिस आप चलावै निहचलु है बिआपारी ॥३॥
ਮਨੁਕਰਿਬੈਲੁਸੁਰਤਿਕਰਿਪੈਡਾਗਿਆਨਗੋਨਿਭਰਿਡਾਰੀ॥
ਮੈਂ ਆਪਣੇ ਮਨ ਨੂੰ ਬਲਦ ਬਣਾ ਕੇ, (ਪ੍ਰਭੂ-ਚਰਨਾਂ ਵਿਚ ਜੁੜੀ ਆਪਣੀ) ਸੁਰਤ ਦੀ ਰਾਹੀਂ ਜੀਵਨ-ਪੰਧ ਤੁਰ ਕੇ (ਗੁਰੂ ਦੇ ਦੱਸੇ) ਗਿਆਨ ਦੀ ਛੱਟ ਭਰ ਲਈ ਹੈ।
My mind is the bull, and meditation is the road; I have filled my packs with spiritual wisdom, and loaded them on the bull.
मनु करि बैलु सुरति करि पैडा गिआन गोनि भरि डारी ॥
ਕਹਤੁਕਬੀਰੁਸੁਨਹੁਰੇਸੰਤਹੁਨਿਬਹੀਖੇਪਹਮਾਰੀ॥੪॥੨॥
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਮੇਰਾ ਵਣਜਿਆ ਹੋਇਆ ਨਾਮ-ਵੱਖਰ ਬੜਾ ਲਾਹੇ-ਵੰਦਾ ਹੋਇਆ ਹੈ ॥੪॥੨॥
Says Kabeer, listen, O Saints: my merchandise has reached its destination! ||4||2||
कहतु कबीरु सुनहु रे संतहु निबही खेप हमारी ॥४॥२॥
WWW.GURBANI.WORLD