ਕਬੀਰਸੇਵਾਕਉਦੁਇਭਲੇਏਕੁਸੰਤੁਇਕੁਰਾਮੁ॥
ਹੇ ਕਬੀਰ! ਇਕ ਸੰਤ ਅਤੇ ਇਕ ਪਰਮਾਤਮਾ-(ਮੁਕਤੀ ਅਤੇ ਪ੍ਰਭੂ-ਮਿਲਾਪ ਦੀ ਖ਼ਾਤਰ) ਇਹਨਾਂ ਦੋਹਾਂ ਦੀ ਹੀ ਸੇਵਾ-ਪੂਜਾ ਕਰਨੀ ਚਾਹੀਦੀ ਹੈ।
Kabeer, it is good to perform selfless service for two - the Saints and the Lord.
कबीर सेवा कउ दुइ भले एकु संतु इकु रामु ॥
ਰਾਮੁਜੁਦਾਤਾਮੁਕਤਿਕੋਸੰਤੁਜਪਾਵੈਨਾਮੁ॥੧੬੪॥
ਕਿਉਂਕਿ ਮਾਇਕ ਬੰਧਨਾਂ ਤੋਂ ਖ਼ਲਾਸੀ ਦੇਣ ਵਾਲਾ ਪਰਮਾਤਮਾ ਆਪ ਹੈ, ਅਤੇ ਸੰਤ-ਗੁਰਮੁਖਿ ਉਸ ਪਰਮਾਤਮਾ ਦਾ ਨਾਮ ਸਿਮਰਨ ਵਲ ਪ੍ਰੇਰਦਾ ਹੈ ॥੧੬੪॥
The Lord is the Giver of liberation, and the Saint inspires us to chant the Naam. ||164||
रामु जु दाता मुकति को संतु जपावै नामु ॥१६४॥