GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 209
Display Settings
Translations
ਗਉੜੀਮਹਲਾ
Gauree, Fifth Mahalaa:
गउड़ी महला ५ ॥
ਸਹਜਿਸਮਾਇਓਦੇਵ
ਹੇ ਪ੍ਰਕਾਸ਼-ਰੂਪ ਪ੍ਰਭੂ! (ਤੇਰੀ ਮਿਹਰ ਨਾਲ) ਮੇਰੇ ਉਤੇ ਸਤਿਗੁਰੂ ਜੀ ਦਇਆਵਾਨ ਹੋ ਗਏ,
I am intuitively absorbed in the Divine Lord.
सहजि समाइओ देव ॥
ਮੋਕਉਸਤਿਗੁਰਭਏਦਇਆਲਦੇਵ॥੧॥ਰਹਾਉ
ਤੇ ਮੈਂ ਹੁਣ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹਾਂ ॥੧॥ ਰਹਾਉ ॥
The Divine True Guru has become Merciful to me. ||1||Pause||
मो कउ सतिगुर भए दइआल देव ॥१॥ रहाउ ॥
ਕਾਟਿਜੇਵਰੀਕੀਓਦਾਸਰੋਸੰਤਨਟਹਲਾਇਓ
(ਹੇ ਪ੍ਰਭੂ!) ਗੁਰੂ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਮੈਨੂੰ ਤੇਰਾ ਦਾਸ ਬਣਾ ਦਿੱਤਾ ਹੈ, ਮੈਨੂੰ ਸੰਤ ਜਨਾਂ ਦੀ ਸੇਵਾ ਵਿਚ ਲਾ ਦਿੱਤਾ ਹੈ।
Cutting away the halter, He has made me His slave, and now I work for the Saints.
काटि जेवरी कीओ दासरो संतन टहलाइओ ॥
ਏਕਨਾਮਕੋਥੀਓਪੂਜਾਰੀਮੋਕਉਅਚਰਜੁਗੁਰਹਿਦਿਖਾਇਓ॥੧॥
ਉਸ ਨੇ ਮੈਨੂੰ ਤੇਰਾ (ਹਰ ਥਾਂ ਵਿਆਪਕ) ਅਸਚਰਜ ਰੂਪ ਵਿਖਾ ਦਿੱਤਾ ਹੈ, ਹੁਣ ਮੈਂ ਸਿਰਫ਼ ਤੇਰੇ ਹੀ ਨਾਮ ਦਾ ਪੁਜਾਰੀ ਬਣ ਗਿਆ ਹਾਂ ॥੧॥
I have become a worshipper of the One Name; the Guru has shown me this amazing wonder. ||1||
एक नाम को थीओ पूजारी मो कउ अचरजु गुरहि दिखाइओ ॥१॥
ਭਇਓਪ੍ਰਗਾਸੁਸਰਬਉਜੀਆਰਾਗੁਰਗਿਆਨੁਮਨਹਿਪ੍ਰਗਟਾਇਓ
(ਹੇ ਭਾਈ!) ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ ਮੇਰੇ ਮਨ ਵਿਚ ਪਰਗਟ ਹੋ ਗਿਆ, ਤਾਂ ਮੇਰੇ ਅੰਦਰ ਪਰਮਾਤਮਾ ਦੀ ਹੋਂਦ ਦਾ ਚਾਨਣ ਹੋ ਗਿਆ, ਮੈਨੂੰ ਸਭ ਥਾਂ ਉਸੇ ਦਾ ਚਾਨਣ ਦਿੱਸ ਪਿਆ।
The Divine Light has dawned, and everything is illuminated; the Guru has revealed this spiritual wisdom to my mind.
भइओ प्रगासु सरब उजीआरा गुर गिआनु मनहि प्रगटाइओ ॥
ਅੰਮ੍ਰਿਤੁਨਾਮੁਪੀਓਮਨੁਤ੍ਰਿਪਤਿਆਅਨਭੈਠਹਰਾਇਓ॥੨॥
ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਪੀਤਾ ਹੈ, ਤੇ ਮੇਰਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਿਆ ਹੈ। ਮੈਂ ਉਸ ਪਰਮਾਤਮਾ ਵਿਚ ਟਿਕ ਗਿਆ ਹਾਂ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੨॥
Drinking deeply of the Ambrosial Naam, the Name of the Lord, my mind is satisfied, and my fears have been vanquished. ||2||
अंम्रितु नामु पीओ मनु त्रिपतिआ अनभै ठहराइओ ॥२॥
ਮਾਨਿਆਗਿਆਸਰਬਸੁਖਪਾਏਦੂਖਹਠਾਉਗਵਾਇਓ
(ਹੇ ਭਾਈ!) ਗੁਰੂ ਦਾ ਹੁਕਮ ਮੰਨ ਕੇ ਮੈਂ ਸਾਰੇ ਸੁਖ-ਆਨੰਦ ਪ੍ਰਾਪਤ ਕਰ ਲਏ ਹਨ, ਮੈਂ ਆਪਣੇ ਅੰਦਰੋਂ ਦੁੱਖਾਂ ਦਾ ਡੇਰਾ ਹੀ ਉਠਾ ਦਿੱਤਾ ਹੈ।
Accepting the Command of the Lord's Will, I have found total peace; the home of suffering has been destroyed.
मानि आगिआ सरब सुख पाए दूखह ठाउ गवाइओ ॥
ਜਉਸੁਪ੍ਰਸੰਨਭਏਪ੍ਰਭਠਾਕੁਰਸਭੁਆਨਦਰੂਪੁਦਿਖਾਇਓ॥੩॥
ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਠਾਕੁਰ-ਪ੍ਰਭੂ ਜੀ ਮੇਰੇ ਉਤੇ ਮਿਹਰਬਾਨ ਹੋਏ ਹਨ, ਮੈਨੂੰ ਹਰ ਥਾਂ ਉਹ ਆਨੰਦ-ਸਰੂਪ ਪਰਮਾਤਮਾ ਹੀ ਦਿੱਸ ਰਿਹਾ ਹੈ ॥੩॥
When God, our Lord and Master was totally pleased, He revealed everything in the form of ecstasy. ||3||
जउ सुप्रसंन भए प्रभ ठाकुर सभु आनद रूपु दिखाइओ ॥३॥
ਨਾਕਿਛੁਆਵਤਨਾਕਿਛੁਜਾਵਤਸਭੁਖੇਲੁਕੀਓਹਰਿਰਾਇਓ
(ਹੇ ਭਾਈ! ਜਦੋਂ ਤੋਂ ਸਤਿਗੁਰੂ ਜੀ ਮੇਰੇ ਉਤੇ ਦਇਆਵਾਨ ਹੋਏ ਹਨ, ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ, ਇਹ ਸਾਰਾ ਤਾਂ ਪ੍ਰਭੂ-ਪਾਤਿਸ਼ਾਹ ਨੇ ਇਕ ਖੇਲ ਰਚਾਇਆ ਹੋਇਆ ਹੈ।
Nothing comes, and nothing goes; this play is all set in motion by the Lord, the Sovereign King.
ना किछु आवत ना किछु जावत सभु खेलु कीओ हरि राइओ ॥
ਕਹੁਨਾਨਕਅਗਮਅਗਮਹੈਠਾਕੁਰਭਗਤਟੇਕਹਰਿਨਾਇਓ॥੪॥੧੫॥੧੩੬॥
ਨਾਨਕ ਆਖਦਾ ਹੈ- ਸਰਬ-ਪਾਲਕ ਪਰਮਾਤਮਾ ਅਪਹੁੰਚ ਹੈ, ਸਭ ਜੀਵਾਂ ਦੀ ਪਹੁੰਚ ਤੋਂ ਪਰੇ ਹੈ। ਉਸ ਦੇ ਭਗਤਾਂ ਨੂੰ ਉਸ ਹਰੀ ਦੇ ਨਾਮ ਦਾ ਹੀ ਸਹਾਰਾ ਹੈ ॥੪॥੧੫॥੧੩੬॥
Says Nanak, our Lord and Master is inaccessible and unfathomable. The Lord's devotees take His Name as their Support. ||4||15||136||
कहु नानक अगम अगम है ठाकुर भगत टेक हरि नाइओ ॥४॥१५॥१३६॥
WWW.GURBANI.WORLD
ਪਿਛਲਾ Share ਹੋਮ Save ਅਗਲਾ