GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਵਈਏ ਮਹਲੇ ਪਹਿਲੇ ਕੇ - ਭੱਟ ਕਲੵ ਸਹਾਰ
ਅੰਗ 1390
Display Settings
Translations
ਸਤਿਜੁਗਿਤੈਮਾਣਿਓਛਲਿਓਬਲਿਬਾਵਨਭਾਇਓ
(ਹੇ ਗੁਰੂ ਨਾਨਕ!) ਸਤਜੁਗ ਵਿਚ (ਭੀ) ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤੂੰ ਹੀ ਰਾਜਾ ਬਲਿ ਨੂੰ ਛਲਿਆ ਸੀ ਤੇ ਤਦੋਂ ਵਾਮਨ ਅਵਤਾਰ ਬਣਨਾ ਤੈਨੂੰ ਚੰਗਾ ਲੱਗਾ ਸੀ।
In the Golden Age of Sat Yuga, You were pleased to deceive Baal the king, in the form of a dwarf.
सतिजुगि तै माणिओ छलिओ बलि बावन भाइओ ॥
ਤ੍ਰੇਤੈਤੈਮਾਣਿਓਰਾਮੁਰਘੁਵੰਸੁਕਹਾਇਓ
ਤ੍ਰੇਤੇ ਵਿਚ ਭੀ ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤਦੋਂ ਤੂੰ ਆਪਣੇ ਆਪ ਨੂੰ ਰਘੁਵੰਸੀ ਰਾਮ ਅਖਵਾਇਆ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਵਾਮਨ ਅਵਤਾਰ, ਤੂੰ ਹੀ ਹੈਂ ਰਘੁਵੰਸੀ ਰਾਮ)।
In the Silver Age of Traytaa Yuga, You were called Raam of the Raghu dynasty.
त्रेतै तै माणिओ रामु रघुवंसु कहाइओ ॥
ਦੁਆਪੁਰਿਕ੍ਰਿਸਨਮੁਰਾਰਿਕੰਸੁਕਿਰਤਾਰਥੁਕੀਓ
(ਹੇ ਗੁਰੂ ਨਾਨਕ!) ਦੁਆਪੁਰ ਜੁਗ ਵਿਚ ਕ੍ਰਿਸ਼ਨ ਮੁਰਾਰ ਭੀ (ਤੂੰ ਹੀ ਸੈਂ), ਤੂੰ ਹੀ ਕੰਸ ਨੂੰ (ਮਾਰ ਕੇ) ਮੁਕਤ ਕੀਤਾ ਸੀ।
In the Brass Age of Dwaapur Yuga, You were Krishna; You killed Mur the demon and saved Kans.
दुआपुरि क्रिसन मुरारि कंसु किरतारथु कीओ ॥
ਉਗ੍ਰਸੈਣਕਉਰਾਜੁਅਭੈਭਗਤਹਜਨਦੀਓ
(ਤੂੰ ਹੀ) ਉਗ੍ਰਸੈਣ ਨੂੰ (ਮਥੁਰਾ ਦਾ) ਰਾਜ ਅਤੇ ਆਪਣੇ ਭਗਤ ਜਨਾਂ ਨੂੰ ਨਿਰਭੈਤਾ ਬਖ਼ਸ਼ੀ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਸ੍ਰੀ ਕ੍ਰਿਸ਼ਨ)।
You blessed Ugrasain with a kingdom, and You blessed Your humble devotees with fearlessness.
उग्रसैण कउ राजु अभै भगतह जन दीओ ॥
ਕਲਿਜੁਗਿਪ੍ਰਮਾਣੁਨਾਨਕਗੁਰੁਅੰਗਦੁਅਮਰੁਕਹਾਇਓ
ਹੇ ਗੁਰੂ ਨਾਨਕ! ਕਲਜੁਗ ਵਿਚ (ਭੀ ਤੂੰ ਹੀ) ਸਮਰਥਾ ਵਾਲਾ ਹੈਂ, (ਤੂੰ ਹੀ ਆਪਣੇ ਆਪ ਨੂੰ) ਗੁਰੂ ਅੰਗਦ ਤੇ ਗੁਰੂ ਅਮਰਦਾਸ ਅਖਵਾਇਆ ਹੈ।
In the Iron Age, the Dark Age of Kali Yuga, You are known and accepted as Guru Nanak, Guru Angad and Guru Amar Das.
कलिजुगि प्रमाणु नानक गुरु अंगदु अमरु कहाइओ ॥
ਸ੍ਰੀਗੁਰੂਰਾਜੁਅਬਿਚਲੁਅਟਲੁਆਦਿਪੁਰਖਿਫੁਰਮਾਇਓ॥੭॥
(ਇਹ ਤਾਂ) ਅਕਾਲ ਪੁਰਖ ਨੇ (ਹੀ) ਹੁਕਮ ਦੇ ਰੱਖਿਆ ਹੈ ਕਿ ਸ੍ਰੀ ਗੁਰੂ (ਨਾਨਕ ਦੇਵ ਜੀ) ਦਾ ਰਾਜ ਸਦਾ-ਥਿਰ ਤੇ ਅਟੱਲ ਹੈ ॥੭॥
The sovereign rule of the Great Guru is unchanging and permanent, according the Command of the Primal Lord God. ||7||
स्री गुरू राजु अबिचलु अटलु आदि पुरखि फुरमाइओ ॥७॥
WWW.GURBANI.WORLD
ਪਿਛਲਾ Share ਹੋਮ Save ਅਗਲਾ