GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਜੈਤਸਰੀ - ਗੁਰੂ ਅਰਜਨ ਦੇਵ ਜੀ
ਅੰਗ 705
Display Settings
Translations
ਛੰਤੁ
ਛੰਤੁ।
Chhant:
छंतु ॥
ਅਬਮਨੁਛੂਟਿਗਇਆਸਾਧੂਸੰਗਿਮਿਲੇ
ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਹੁਣ (ਮੇਰਾ) ਮਨ (ਮਾਇਆ ਦੇ ਮੋਹ ਤੋਂ) ਸੁਤੰਤਰ ਹੋ ਗਿਆ ਹੈ।
My mind is now emancipated; I have joined the Saadh Sangat, the Company of the Holy.
अब मनु छूटि गइआ साधू संगि मिले ॥
ਗੁਰਮੁਖਿਨਾਮੁਲਇਆਜੋਤੀਜੋਤਿਰਲੇ
(ਜਿਨ੍ਹਾਂ ਨੇ ਭੀ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤੀ ਵਿਚ ਲੀਨ ਰਹਿੰਦੀ ਹੈ।
As Gurmukh, I chant the Naam, and my light has merged into the Light.
गुरमुखि नामु लइआ जोती जोति रले ॥
ਹਰਿਨਾਮੁਸਿਮਰਤਮਿਟੇਕਿਲਬਿਖਬੁਝੀਤਪਤਿਅਘਾਨਿਆ
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ ਸਾਰੇ ਪਾਪ ਮਿਟ ਜਾਂਦੇ ਹਨ, (ਵਿਕਾਰਾਂ ਦੀ) ਸੜਨ ਮੁੱਕ ਜਾਂਦੀ ਹੈ, (ਮਨ ਮਾਇਆ ਵਲੋਂ) ਰੱਜ ਜਾਂਦਾ ਹੈ।
Remembering the Lord's Name in meditation, my sins have been erased; the fire has been extinguished, and I am satisfied.
हरि नामु सिमरत मिटे किलबिख बुझी तपति अघानिआ ॥
ਗਹਿਭੁਜਾਲੀਨੇਦਇਆਕੀਨੇਆਪਨੇਕਰਿਮਾਨਿਆ
ਜਿਨ੍ਹਾਂ ਉਤੇ ਪ੍ਰਭੂ ਦਇਆ ਕਰਦਾ ਹੈ, ਜਿਨ੍ਹਾਂ ਦੀ ਬਾਂਹ ਫੜ ਕੇ ਆਪਣੇ ਬਣਾ ਲੈਂਦਾ ਹੈ, ਤੇ, ਆਦਰ ਦੇਂਦਾ ਹੈ।
He has taken me by the arm, and blessed me with His kind mercy; He has accepted me as His own.
गहि भुजा लीने दइआ कीने आपने करि मानिआ ॥
ਲੈਅੰਕਿਲਾਏਹਰਿਮਿਲਾਏਜਨਮਮਰਣਾਦੁਖਜਲੇ
ਜਿਨ੍ਹਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਸੜ (ਕੇ ਸੁਆਹ ਹੋ) ਜਾਂਦੇ ਹਨ।
The Lord has hugged me in His embrace, and merged me with Himself; the pains of birth and death have been burnt away.
लै अंकि लाए हरि मिलाए जनम मरणा दुख जले ॥
ਬਿਨਵੰਤਿਨਾਨਕਦਇਆਧਾਰੀਮੇਲਿਲੀਨੇਇਕਪਲੇ॥੪॥੨॥
ਨਾਨਕ ਬੇਨਤੀ ਕਰਦਾ ਹੈ-(ਹੇ ਭਾਈ! ਜਿਨ੍ਹਾਂ ਉਤੇ ਪ੍ਰਭੂ) ਮੇਹਰ ਕਰਦਾ ਹੈ, ਉਹਨਾਂ ਨੂੰ ਇਕ ਪਲ ਵਿਚ ਆਪਣੇ ਨਾਲ ਮਿਲਾ ਲੈਂਦਾ ਹੈ ॥੪॥੨॥
Prays Nanak, He has blessed me with His kind mercy; in an instant, He unites me with Himself. ||4||2||
बिनवंति नानक दइआ धारी मेलि लीने इक पले ॥४॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ