ਸਭੁਕੋਈਚਲਨਕਹਤਹੈਊਹਾਂ॥
ਹਰ ਕੋਈ ਆਖ ਰਿਹਾ ਹੈ ਕਿ ਮੈਂ ਉਸ ਬੈਕੁੰਠ ਵਿਚ ਅੱਪੜਨਾ ਹੈ।
Everyone speaks of going there,
सभु कोई चलन कहत है ऊहां ॥
ਨਾਜਾਨਉਬੈਕੁੰਠੁਹੈਕਹਾਂ॥੧॥ਰਹਾਉ॥
ਪਰ ਮੈਨੂੰ ਤਾਂ ਸਮਝ ਨਹੀਂ ਆਈ, (ਇਹਨਾਂ ਦਾ ਉਹ) ਬੈਕੁੰਠ ਕਿੱਥੇ ਹੈ ॥੧॥ ਰਹਾਉ ॥
but I do not even know where heaven is. ||1||Pause||
ना जानउ बैकुंठु है कहां ॥१॥ रहाउ ॥
ਆਪਆਪਕਾਮਰਮੁਨਜਾਨਾਂ॥
(ਇਹਨਾਂ ਲੋਕਾਂ ਨੇ) ਆਪਣੇ ਆਪ ਦਾ ਤਾਂ ਭੇਤ ਨਹੀਂ ਪਾਇਆ,
One who does not even know the mystery of his own self,
आप आप का मरमु न जानां ॥
ਬਾਤਨਹੀਬੈਕੁੰਠੁਬਖਾਨਾਂ॥੧॥
ਨਿਰੀਆਂ ਗੱਲਾਂ ਨਾਲ ਹੀ 'ਬੈਕੁੰਠ' ਆਖ ਰਹੇ ਹਨ ॥੧॥
speaks of heaven, but it is only talk. ||1||
बातन ही बैकुंठु बखानां ॥१॥
ਜਬਲਗੁਮਨਬੈਕੁੰਠਕੀਆਸ॥
ਹੇ ਮਨ! ਜਦ ਤਕ ਤੇਰੀਆਂ ਬੈਕੁੰਠ ਅੱਪੜਨ ਦੀਆਂ ਆਸਾਂ ਹਨ,
As long as the mortal hopes for heaven,
जब लगु मन बैकुंठ की आस ॥
ਤਬਲਗੁਨਾਹੀਚਰਨਨਿਵਾਸ॥੨॥
ਤਦ ਤਕ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਨਹੀਂ ਹੋ ਸਕਦਾ ॥੨॥
he will not dwell at the Lord's Feet. ||2||
तब लगु नाही चरन निवास ॥२॥
ਖਾਈਕੋਟੁਨਪਰਲਪਗਾਰਾ॥
(ਮੈਨੂੰ ਤਾਂ ਪਤਾ ਨਹੀਂ ਇਹਨਾਂ ਲੋਕਾਂ ਦੇ) ਬੈਕੁੰਠ ਦੇ ਕਿਲ੍ਹੇ ਦੁਆਲੇ ਕਿਹੋ ਜਿਹੀ ਖਾਈ ਹੈ, ਕਿਹੋ ਜਿਹਾ ਸ਼ਹਿਰ ਹੈ, ਕਿਹੋ ਜਿਹੀ ਉਸ ਦੀ ਫ਼ਸੀਲ ਹੈ।
Heaven is not a fort with moats and ramparts, and walls plastered with mud;
खाई कोटु न परल पगारा ॥
ਨਾਜਾਨਉਬੈਕੁੰਠਦੁਆਰਾ॥੩॥
ਮੈਂ ਨਹੀਂ ਜਾਣਦਾ (ਕਿ ਇਹਨਾਂ ਲੋਕਾਂ ਦੇ) ਬੈਕੁੰਠ ਦਾ ਬੂਹਾ ਕਿਹੋ ਜਿਹਾ ਹੈ ॥੩॥
I do not know what heaven's gate is like. ||3||
ना जानउ बैकुंठ दुआरा ॥३॥
ਕਹਿਕਮੀਰਅਬਕਹੀਐਕਾਹਿ॥
ਕਬੀਰ ਆਖਦਾ ਹੈ ਕਿ (ਇਹ ਲੋਕ ਸਮਝਦੇ ਨਹੀਂ ਕਿ ਅਗਾਂਹ ਕਿਤੇ ਬੈਕੁੰਠ ਨਹੀਂ ਹੈ) ਕਿਸ ਨੂੰ ਹੁਣ ਆਖੀਏ,
Says Kabeer, now what more can I say?
कहि कमीर अब कहीऐ काहि ॥
ਸਾਧਸੰਗਤਿਬੈਕੁੰਠੈਆਹਿ॥੪॥੮॥੧੬॥
ਕਿ ਸਾਧ-ਸੰਗਤ ਹੀ ਬੈਕੁੰਠ ਹੈ? (ਤੇ ਉਹ ਬੈਕੁੰਠ ਇੱਥੇ ਹੀ ਹੈ) ॥੪॥੮॥੧੬॥
The Saadh Sangat, the Company of the Holy, is heaven itself. ||4||8||16||
साधसंगति बैकुंठै आहि ॥४॥८॥१६॥
WWW.GURBANI.WORLD