ਸਲੋਕਮਃ੩॥
Shalok, Third Mahalaa:
सलोक मः ३ ॥
ਸਤਿਗੁਰਕੈਭਾਣੈਜੋਚਲੈਤਿਸੁਵਡਿਆਈਵਡੀਹੋਇ॥
ਜੋ ਮਨੁੱਖ ਸਤਿਗੁਰੂ ਦੇ ਭਾਣੇ ਵਿਚ ਜੀਵਨ ਬਤੀਤ ਕਰਦਾ ਹੈ, ਉਸ ਦਾ (ਹਰੀ ਦੀ ਦਰਗਾਹ ਵਿਚ) ਬੜਾ ਆਦਰ ਹੁੰਦਾ ਹੈ।
One who walks in harmony with the Will of the True Guru, obtains the greatest glory.
सतिगुर कै भाणै जो चलै तिसु वडिआई वडी होइ ॥
ਹਰਿਕਾਨਾਮੁਉਤਮੁਮਨਿਵਸੈਮੇਟਿਨਸਕੈਕੋਇ॥
ਪ੍ਰਭੂ ਦਾ ਉੱਤਮ ਨਾਮ ਉਸ ਦੇ ਮਨ ਵਿਚ ਘਰ ਕਰਦਾ ਹੈ (ਟਿਕਦਾ ਹੈ), ਤੇ ਕੋਈ (ਮਾਇਕ ਪਦਾਰਥ ਉੱਤਮ 'ਨਾਮ' ਦੇ ਸੰਸਕਾਰਾਂ ਨੂੰ ਉਸ ਦੇ ਹਿਰਦੇ ਵਿਚੋਂ) ਦੂਰ ਨਹੀਂ ਕਰ ਸਕਦਾ।
The Exalted Name of the Lord abides in his mind, and no one can take it away.
हरि का नामु उतमु मनि वसै मेटि न सकै कोइ ॥
ਕਿਰਪਾਕਰੇਜਿਸੁਆਪਣੀਤਿਸੁਕਰਮਿਪਰਾਪਤਿਹੋਇ॥
ਜਿਸ ਤੇ (ਹਰੀ ਆਪ) ਆਪਣੀ ਮਿਹਰ ਕਰੇ, ਉਸ ਨੂੰ ਉਸ ਮਿਹਰ ਸਦਕਾ (ਉੱਤਮ ਨਾਮ) ਪ੍ਰਾਪਤ ਹੁੰਦਾ ਹੈ।
That person, upon whom the Lord bestows His Grace, receives His Mercy.
किरपा करे जिसु आपणी तिसु करमि परापति होइ ॥
ਨਾਨਕਕਾਰਣੁਕਰਤੇਵਸਿਹੈਗੁਰਮੁਖਿਬੂਝੈਕੋਇ॥੧॥
(ਪਰ ਨਾਮ-ਪ੍ਰਾਪਤੀ ਦਾ ਕਾਰਨ, ਭਾਵ, ਭਾਣਾ ਮੰਨਣ ਦਾ ਉੱਦਮ, ਮਨੁੱਖ ਦੇ ਆਪਣੇ ਵੱਸ ਵਿਚ ਨਹੀਂ), ਹੇ ਨਾਨਕ! ਕੋਈ ਗੁਰਮੁਖ ਜੀਊੜਾ ਇਹ ਭੇਦ ਸਮਝਦਾ ਹੈ ਕਿ ਇਹ ਕਾਰਣ ਸਿਰਜਨਹਾਰ ਦੇ ਵੱਸ ਵਿਚ ਹੈ ॥੧॥
O Nanak, creativity is under the control of the Creator; how rare are those who, as Gurmukh, realize this! ||1||
नानक कारणु करते वसि है गुरमुखि बूझै कोइ ॥१॥
WWW.GURBANI.WORLD