GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਰਾਮਦਾਸ ਜੀ
ਅੰਗ 95
Display Settings
Translations
ਮਾਝਮਹਲਾ
Maajh, Fourth Mahalaa:
माझ महला ४ ॥
ਹਰਿਗੁਣਪੜੀਐਹਰਿਗੁਣਗੁਣੀਐ
(ਹੇ ਸਤਸੰਗੀ ਮਿਤ੍ਰ! ਆਉ ਰਲ ਕੇ ਅਸੀ) ਪਰਮਾਤਮਾ ਦੇ ਗੁਣਾਂ ਵਾਲੀ ਬਾਣੀ ਪੜ੍ਹੀਏ ਤੇ ਵਿਚਾਰੀਏ,
Read of the Lord's Glories and reflect upon the Lord's Glories.
हरि गुण पड़ीऐ हरि गुण गुणीऐ ॥
ਹਰਿਹਰਿਨਾਮਕਥਾਨਿਤਸੁਣੀਐ
ਪਰਮਾਤਮਾ ਦੇ ਨਾਮ ਦੀ ਕਥਾ ਹੀ ਸਦਾ ਸੁਣਾ ਸੁਣਦੇ ਰਹੀਏ।
Listen continually to the Sermon of the Naam, the Name of the Lord, Har, Har.
हरि हरि नाम कथा नित सुणीऐ ॥
ਮਿਲਿਸਤਿਸੰਗਤਿਹਰਿਗੁਣਗਾਏਜਗੁਭਉਜਲੁਦੁਤਰੁਤਰੀਐਜੀਉ॥੧॥
ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ (ਸਿਫ਼ਤ-ਸਾਲਾਹ) ਦੇ ਗੁਣ ਗਾ ਕੇ ਇਸ ਜਗਤ ਤੋਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ (ਸਿਫ਼ਤ-ਸਾਲਾਹ ਤੋਂ ਬਿਨਾ) ਜਿਸ ਤੋਂ ਪਾਰ ਲੰਘਣਾ ਬਹੁਤਾ ਔਖਾ ਹੈ ॥੧॥
Joining the Sat Sangat, the True Congregation, and singing the Glorious Praises of the Lord, you shall cross over the treacherous and terrifying world-ocean. ||1||
मिलि सतिसंगति हरि गुण गाए जगु भउजलु दुतरु तरीऐ जीउ ॥१॥
ਆਉਸਖੀਹਰਿਮੇਲੁਕਰੇਹਾ
ਹੇ ਸਤਸੰਗੀ ਮਿਤ੍ਰ! ਆਉ, ਪਰਮਾਤਮਾ (ਦੀ ਪ੍ਰਾਪਤੀ) ਵਾਲਾ ਸਤਸੰਗ ਬਣਾਈਏ।
Come, friends, let us meet our Lord.
आउ सखी हरि मेलु करेहा ॥
ਮੇਰੇਪ੍ਰੀਤਮਕਾਮੈਦੇਇਸਨੇਹਾ
ਜੇਹੜਾ ਗੁਰਮੁਖਿ ਮੈਨੂੰ ਮੇਰੇ ਪ੍ਰੀਤਮ-ਪ੍ਰਭੂ ਦਾ ਸੁਨੇਹਾ ਦੇਵੇ,
Bring me a message from my Beloved.
मेरे प्रीतम का मै देइ सनेहा ॥
ਮੇਰਾਮਿਤ੍ਰੁਸਖਾਸੋਪ੍ਰੀਤਮੁਭਾਈਮੈਦਸੇਹਰਿਨਰਹਰੀਐਜੀਉ॥੨॥
ਮੈਨੂੰ ਪਰਮਾਤਮਾ (ਦਾ ਥਹੁ-ਪਤਾ) ਦੱਸੇ ਉਹੀ ਮੇਰਾ ਮਿਤ੍ਰ ਹੈ ਮੇਰਾ ਸਾਥੀ ਹੈ, ਮੇਰਾ ਸੱਜਣ ਹੈ ਮੇਰਾ ਭਰਾ ਹੈ ॥੨॥
He alone is a friend, companion, beloved and brother of mine, who shows me the way to the Lord, the Lord of all. ||2||
मेरा मित्रु सखा सो प्रीतमु भाई मै दसे हरि नरहरीऐ जीउ ॥२॥
ਮੇਰੀਬੇਦਨਹਰਿਗੁਰੁਪੂਰਾਜਾਣੈ
(ਹੇ ਸਤਸੰਗੀ ਮਿਤ੍ਰ!) ਪਰਮਾਤਮਾ (ਦਾ ਰੂਪ) ਪੂਰਾ ਗੁਰੂ (ਹੀ) ਮੇਰੀ ਪੀੜਾ ਜਾਣਦਾ ਹੈ
My illness is known only to the Lord and the Perfect Guru.
मेरी बेदन हरि गुरु पूरा जाणै ॥
ਹਉਰਹਿਸਕਾਬਿਨੁਨਾਮਵਖਾਣੇ
ਕਿ ਪਰਮਾਤਮਾ ਦਾ ਨਾਮ ਉਚਾਰਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆ ਸਕਦੀ।
I cannot continue living without chanting the Naam.
हउ रहि न सका बिनु नाम वखाणे ॥
ਮੈਅਉਖਧੁਮੰਤ੍ਰੁਦੀਜੈਗੁਰਪੂਰੇਮੈਹਰਿਹਰਿਨਾਮਿਉਧਰੀਐਜੀਉ॥੩॥
(ਇਸ ਵਾਸਤੇ ਮੈਂ ਗੁਰੂ ਅੱਗੇ ਹੀ ਬੇਨਤੀ ਕਰਦਾ ਹਾਂ ਤੇ ਆਖਦਾ ਹਾਂ-) ਹੇ ਪੂਰੇ ਸਤਿਗੁਰੂ! ਮੈਨੂੰ (ਆਪਣਾ) ਉਪਦੇਸ਼ ਦੇਹ (ਇਹੀ) ਦਵਾਈ (ਹੈ ਜੋ ਮੇਰੀ ਬੇਦਨ ਦੂਰ ਕਰ ਸਕਦਾ ਹੈ)। ਹੇ ਪੂਰੇ ਸਤਿਗੁਰੂ! ਮੈਨੂੰ ਪਰਮਾਤਮਾ ਦੇ ਨਾਮ ਵਿਚ (ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੩॥
So give me the medicine, the Mantra of the Perfect Guru. Through the Name of the Lord, Har, Har, I am saved. ||3||
मै अउखधु मंत्रु दीजै गुर पूरे मै हरि हरि नामि उधरीऐ जीउ ॥३॥
ਹਮਚਾਤ੍ਰਿਕਦੀਨਸਤਿਗੁਰਸਰਣਾਈ
ਹੇ ਦਾਸ ਨਾਨਕ! (ਆਖ-) ਅਸੀਂ ਨਿਮਾਣੇ ਚਾਤ੍ਰਿਕ ਹਾਂ ਤੇ ਗੁਰੂ ਦੀ ਸਰਨ ਆਏ ਹਾਂ।
I am just a poor song-bird, in the Sanctuary of the True Guru,
हम चात्रिक दीन सतिगुर सरणाई ॥
ਹਰਿਹਰਿਨਾਮੁਬੂੰਦਮੁਖਿਪਾਈ
(ਗੁਰੂ ਦੀ ਕਿਰਪਾ ਨਾਲ ਅਸਾਂ) ਪਰਮਾਤਮਾ ਦਾ ਨਾਮ ਮੂੰਹ ਵਿਚ ਪਾਇਆ ਹੈ (ਜਿਵੇਂ ਚਾਤ੍ਰਿਕ ਸ੍ਵਾਂਤੀ) ਬੂੰਦ (ਮੂੰਹ ਵਿਚ ਪਾਂਦਾ ਹੈ)।
who has placed the Drop of Water, the Lord's Name, Har, Har, in my mouth.
हरि हरि नामु बूंद मुखि पाई ॥
ਹਰਿਜਲਨਿਧਿਹਮਜਲਕੇਮੀਨੇਜਨਨਾਨਕਜਲਬਿਨੁਮਰੀਐਜੀਉ॥੪॥੩॥
ਪਰਮਾਤਮਾ ਪਾਣੀ ਦਾ ਸਮੁੰਦਰ ਹੈ, ਅਸੀਂ ਉਸ ਪਾਣੀ ਦੀਆਂ ਮੱਛੀਆਂ ਹਾਂ, ਉਸ ਨਾਮ-ਜਲ ਤੋਂ ਬਿਨਾ ਆਤਮਕ ਮੌਤ ਆ ਜਾਂਦੀ ਹੈ (ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ) ॥੪॥੩॥
The Lord is the Treasure of Water; I am just a fish in that water. Without this Water, servant Nanak would die. ||4||3||
हरि जलनिधि हम जल के मीने जन नानक जल बिनु मरीऐ जीउ ॥४॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ