GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਲਾਰ - ਗੁਰੂ ਅਮਰਦਾਸ ਜੀ
ਅੰਗ 1258
Display Settings
Translations
ਮਲਾਰਮਹਲਾ
Malaar, Third Mahalaa:
मलार महला ३ ॥
ਗੁਰੁਸਾਲਾਹੀਸਦਾਸੁਖਦਾਤਾਪ੍ਰਭੁਨਾਰਾਇਣੁਸੋਈ
ਮੈਂ ਤਾਂ ਸਦਾ (ਆਪਣੇ) ਗੁਰੂ ਨੂੰ ਹੀ ਸਲਾਹੁੰਦਾ ਹਾਂ, ਉਹ ਸਾਰੇ ਸੁਖ ਦੇਣ ਵਾਲਾ ਹੈ (ਮੇਰੇ ਵਾਸਤੇ) ਉਹ ਨਾਰਾਇਣ ਪ੍ਰਭੂ ਹੈ।
I praise the Guru, the Giver of peace, forever. He truly is the Lord God.
गुरु सालाही सदा सुखदाता प्रभु नाराइणु सोई ॥
ਗੁਰਪਰਸਾਦਿਪਰਮਪਦੁਪਾਇਆਵਡੀਵਡਿਆਈਹੋਈ
(ਜਿਸ ਮਨੁੱਖ ਨੇ) ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ, ਉਸ ਦੀ (ਲੋਕ ਪਰਲੋਕ ਵਿੱਚ) ਬੜੀ ਇੱਜ਼ਤ ਬਣ ਗਈ,
By Guru's Grace, I have obtained the supreme status. His glorious greatness is glorious!
गुर परसादि परम पदु पाइआ वडी वडिआई होई ॥
ਅਨਦਿਨੁਗੁਣਗਾਵੈਨਿਤਸਾਚੇਸਚਿਸਮਾਵੈਸੋਈ॥੧॥
ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਸਦਾ ਗੁਣ ਗਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧॥
One who sings the Glorious Praises of the True Lord, merges in the True Lord. ||1||
अनदिनु गुण गावै नित साचे सचि समावै सोई ॥१॥
ਮਨਰੇਗੁਰਮੁਖਿਰਿਦੈਵੀਚਾਰਿ
ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ ਹਿਰਦੇ ਵਿਚ (ਪਰਮਾਤਮਾ ਦੇ ਗੁਣਾਂ ਨੂੰ) ਵਿਚਾਰਿਆ ਕਰ।
O mortal, contemplate the Guru's Word in your heart.
मन रे गुरमुखि रिदै वीचारि ॥
ਤਜਿਕੂੜੁਕੁਟੰਬੁਹਉਮੈਬਿਖੁਤ੍ਰਿਸਨਾਚਲਣੁਰਿਦੈਸਮੑਾਲਿ॥੧॥ਰਹਾਉ
ਝੂਠ ਛੱਡ, ਕੁਟੰਬ (ਦਾ ਮੋਹ) ਛੱਡ, ਹਉਮੈ ਤਿਆਗ, ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਛੱਡ। ਹਿਰਦੇ ਵਿਚ ਸਦਾ ਯਾਦ ਰੱਖ (ਕਿ ਇਥੋਂ) ਕੂਚ ਕਰਨਾ (ਹੈ) ॥੧॥ ਰਹਾਉ ॥
Abandon your false family, poisonous egotism and desire; remember in your heart, that you will have to leave. ||1||Pause||
तजि कूड़ु कुटंबु हउमै बिखु त्रिसना चलणु रिदै समालि ॥१॥ रहाउ ॥
ਸਤਿਗੁਰੁਦਾਤਾਰਾਮਨਾਮਕਾਹੋਰੁਦਾਤਾਕੋਈਨਾਹੀ
ਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ (ਸਿਰਫ਼) ਗੁਰੂ (ਹੀ) ਹੈ, (ਨਾਮ ਦੀ ਦਾਤਿ) ਦੇਣ ਵਾਲਾ (ਗੁਰੂ ਤੋਂ ਬਿਨਾ) ਹੋਰ ਕੋਈ ਨਹੀਂ।
The True Guru is the Giver of the Lord's Name. There is no other giver at all.
सतिगुरु दाता राम नाम का होरु दाता कोई नाही ॥
ਜੀਅਦਾਨੁਦੇਇਤ੍ਰਿਪਤਾਸੇਸਚੈਨਾਮਿਸਮਾਹੀ
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਆਤਮਕ ਜੀਵਨ ਦੀ ਦਾਤ ਦੇਂਦਾ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ, ਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ,
Bestowing the gift of the soul, He satisfies the mortal beings, and merges them in the True Name.
जीअ दानु देइ त्रिपतासे सचै नामि समाही ॥
ਅਨਦਿਨੁਹਰਿਰਵਿਆਰਿਦਅੰਤਰਿਸਹਜਿਸਮਾਧਿਲਗਾਹੀ॥੨॥
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਹਰ ਵੇਲੇ ਵੱਸਿਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਦਾ ਟਿਕੇ ਰਹਿੰਦੇ ਹਨ ॥੨॥
Night and day, they ravish and enjoy the Lord within the heart; they are intuitively absorbed in Samaadhi. ||2||
अनदिनु हरि रविआ रिद अंतरि सहजि समाधि लगाही ॥२॥
ਸਤਿਗੁਰਸਬਦੀਇਹੁਮਨੁਭੇਦਿਆਹਿਰਦੈਸਾਚੀਬਾਣੀ
ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ।
The Shabad, the Word of the True Guru, has pierced my mind. The True Word of His Bani permeates my heart.
सतिगुर सबदी इहु मनु भेदिआ हिरदै साची बाणी ॥
ਮੇਰਾਪ੍ਰਭੁਅਲਖੁਜਾਈਲਖਿਆਗੁਰਮੁਖਿਅਕਥਕਹਾਣੀ
ਮੇਰਾ ਪ੍ਰਭੂ ਅਲੱਖ ਹੈ ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਗੁਰੂ ਦੀ ਸਰਨ ਪੈ ਕੇ ਉਸ ਅਕੱਥ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।
My God is Unseen; He cannot be seen. The Gurmukh speaks the Unspoken.
मेरा प्रभु अलखु न जाई लखिआ गुरमुखि अकथ कहाणी ॥
ਆਪੇਦਇਆਕਰੇਸੁਖਦਾਤਾਜਪੀਐਸਾਰਿੰਗਪਾਣੀ॥੩॥
ਸਾਰੇ ਸੁਖ ਦੇਣ ਵਾਲਾ ਧਨੁਖ-ਧਾਰੀ ਪ੍ਰਭੂ ਆਪ ਹੀ ਜਦੋਂ ਮਿਹਰ ਕਰਦਾ ਹੈ, ਤਾਂ ਉਸ ਦਾ ਨਾਮ ਜਪਿਆ ਜਾ ਸਕਦਾ ਹੈ ॥੩॥
When the Giver of peace grants His Grace, the mortal being meditates on the Lord, the Life of the Universe. ||3||
आपे दइआ करे सुखदाता जपीऐ सारिंगपाणी ॥३॥
ਆਵਣਜਾਣਾਬਹੁੜਿਹੋਵੈਗੁਰਮੁਖਿਸਹਜਿਧਿਆਇਆ
ਗੁਰੂ ਦੇ ਸਨਮੁਖ ਹੋ ਕੇ ਜਿਸ ਮਨੁੱਖ ਨੇ ਆਤਮਕ ਅਡੋਲਤਾ ਵਿਚ (ਟਿੱਕ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਹੁੰਦਾ।
He does not come and go in reincarnation any longer; the Gurmukh meditates intuitively.
आवण जाणा बहुड़ि न होवै गुरमुखि सहजि धिआइआ ॥
ਮਨਹੀਤੇਮਨੁਮਿਲਿਆਸੁਆਮੀਮਨਹੀਮੰਨੁਸਮਾਇਆ
ਉਸ ਨੂੰ ਆਪਣੇ ਅੰਦਰੋਂ ਹੀ ਆਪੇ ਦੀ ਸੂਝ ਹੋ ਜਾਂਦੀ ਹੈ, ਉਸ ਨੂੰ ਮਾਲਕ-ਪ੍ਰਭੂ ਮਿਲ ਪੈਂਦਾ ਹੈ, ਉਸ ਦਾ ਮਨ (ਫਿਰ) ਅੰਦਰ ਹੀ ਲੀਨ ਹੋ ਜਾਂਦਾ ਹੈ।
From the mind, the mind merges into our Lord and Master; the mind is absorbed into the Mind.
मन ही ते मनु मिलिआ सुआमी मन ही मंनु समाइआ ॥
ਸਾਚੇਹੀਸਚੁਸਾਚਿਪਤੀਜੈਵਿਚਹੁਆਪੁਗਵਾਇਆ॥੪॥
ਸਦਾ-ਥਿਰ ਹਰੀ ਨੂੰ (ਹਿਰਦੇ ਵਿਚ ਵਸਾ ਕੇ) ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਹੀ ਗਿੱਝਾ ਰਹਿੰਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ ॥੪॥
In truth, the True Lord is pleased with truth; eradicate egotism from within yourself. ||4||
साचे ही सचु साचि पतीजै विचहु आपु गवाइआ ॥४॥
ਏਕੋਏਕੁਵਸੈਮਨਿਸੁਆਮੀਦੂਜਾਅਵਰੁਕੋਈ
ਉਹਨਾਂ ਦੇ ਮਨ ਵਿਚ ਸਦਾ ਮਾਲਕ-ਪ੍ਰਭੂ ਹੀ ਵੱਸਿਆ ਰਹਿੰਦਾ ਹੈ, ਹੋਰ ਕੋਈ ਦੂਜਾ ਨਹੀਂ ਵੱਸਦਾ।
Our One and Only Lord and Master dwells within the mind; there is no other at all.
एको एकु वसै मनि सुआमी दूजा अवरु न कोई ॥
ਏਕੋੁਨਾਮੁਅੰਮ੍ਰਿਤੁਹੈਮੀਠਾਜਗਿਨਿਰਮਲਸਚੁਸੋਈ
ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਹਰਿ-ਨਾਮ ਹੀ ਮਿੱਠਾ ਲੱਗਦਾ ਹੈ। ਜਗਤ ਵਿਚ (ਹਰ ਥਾਂ ਉਹਨਾਂ ਨੂੰ) ਉਹੀ ਦਿੱਸਦਾ ਹੈ ਜੋ ਪਵਿੱਤਰ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਹੈ।
The One Name is Sweet Ambrosial Nectar; it is Immaculate Truth in the world.
एकुो नामु अंम्रितु है मीठा जगि निरमल सचु सोई ॥
ਨਾਨਕਨਾਮੁਪ੍ਰਭੂਤੇਪਾਈਐਜਿਨਕਉਧੁਰਿਲਿਖਿਆਹੋਈ॥੫॥੪॥
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਪਰਮਾਤਮਾ ਪਾਸੋਂ ਹੀ ਮਿਲਦਾ ਹੈ। (ਮਿਲਦਾ ਉਹਨਾਂ ਨੂੰ ਹੈ) ਜਿਨ੍ਹਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਹੀ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੁੰਦਾ ਹੈ ॥੫॥੪॥
O Nanak, the Name of God is obtained, by those who are so predestined. ||5||4||
नानक नामु प्रभू ते पाईऐ जिन कउ धुरि लिखिआ होई ॥५॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ