GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 238
Display Settings
Translations
ਗਉੜੀਮਹਲਾ
Gauree, Fifth Mahalaa:
गउड़ी महला ५ ॥
ਹਰਿਸਿਉਜੁਰੈਸਭੁਕੋਮੀਤੁ
(ਹੇ ਭਾਈ!) ਜਦੋਂ ਮਨੁੱਖ ਪਰਮਾਤਮਾ ਨਾਲ ਪਿਆਰ ਪੈਦਾ ਕਰਦਾ ਹੈ, ਤਾਂ ਉਸ ਨੂੰ ਹਰੇਕ ਮਨੁੱਖ ਆਪਣਾ ਮਿੱਤਰ ਦਿੱਸਦਾ ਹੈ,
When someone attaches himself to the Lord, then everyone is his friend.
हरि सिउ जुरै त सभु को मीतु ॥
ਹਰਿਸਿਉਜੁਰੈਨਿਹਚਲੁਚੀਤੁ
ਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, ਤਦੋਂ ਉਸ ਦਾ ਚਿੱਤ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ ਸਦਾ) ਅਡੋਲ ਰਹਿੰਦਾ ਹੈ।
When someone attaches himself to the Lord, then his consciousness is steady.
हरि सिउ जुरै त निहचलु चीतु ॥
ਹਰਿਸਿਉਜੁਰੈਵਿਆਪੈਕਾੜੑਾ
ਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, ਤਾਂ ਕੋਈ ਚਿੰਤਾ-ਫ਼ਿਕਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ,
When someone attaches himself to the Lord, he is not afflicted by worries.
हरि सिउ जुरै न विआपै काड़ा ॥
ਹਰਿਸਿਉਜੁਰੈਹੋਇਨਿਸਤਾਰਾ॥੧॥
ਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, (ਇਸ ਸੰਸਾਰ-ਸਮੁੰਦਰ ਵਿਚੋਂ) ਉਸ ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੧॥
When someone attaches himself to the Lord, he is emancipated. ||1||
हरि सिउ जुरै त होइ निसतारा ॥१॥
ਰੇਮਨਮੇਰੇਤੂੰਹਰਿਸਿਉਜੋਰੁ
ਹੇ ਮੇਰੇ ਮਨ! ਤੂੰ ਆਪਣੀ ਪ੍ਰੀਤਿ ਪਰਮਾਤਮਾ ਨਾਲ ਬਣਾ।
O my mind, unite yourself with the Lord.
रे मन मेरे तूं हरि सिउ जोरु ॥
ਕਾਜਿਤੁਹਾਰੈਨਾਹੀਹੋਰੁ॥੧॥ਰਹਾਉ
(ਪਰਮਾਤਮਾ ਨਾਲ ਪ੍ਰੀਤਿ ਬਣਾਣ ਤੋਂ ਬਿਨਾ) ਕੋਈ ਹੋਰ ਉੱਦਮ ਤੇਰੇ ਕਿਸੇ ਕੰਮ ਨਹੀਂ ਆਵੇਗਾ ॥੧॥ ਰਹਾਉ ॥
Nothing else is of any use to you. ||1||Pause||
काजि तुहारै नाही होरु ॥१॥ रहाउ ॥
ਵਡੇਵਡੇਜੋਦੁਨੀਆਦਾਰ
(ਹੇ ਭਾਈ! ਜਗਤ ਵਿਚ) ਜੇਹੜੇ ਜੇਹੜੇ ਵੱਡੇ ਵੱਡੇ ਜਾਇਦਾਦਾਂ ਵਾਲੇ ਹਨ,
The great and powerful people of the world
वडे वडे जो दुनीआदार ॥
ਕਾਹੂਕਾਜਿਨਾਹੀਗਾਵਾਰ
ਉਹਨਾਂ ਮੂਰਖਾਂ ਦੀ (ਕੋਈ ਜਾਇਦਾਦ ਆਤਮਕ ਜੀਵਨ ਦੇ ਰਸਤੇ ਵਿਚ) ਉਹਨਾਂ ਦੇ ਕੰਮ ਨਹੀਂ ਆਉਂਦੀ।
are of no use, you fool!
काहू काजि नाही गावार ॥
ਹਰਿਕਾਦਾਸੁਨੀਚਕੁਲੁਸੁਣਹਿ
(ਦੂਜੇ ਪਾਸੇ) ਪਰਮਾਤਮਾ ਦਾ ਭਗਤ ਨੀਵੀਂ ਕੁਲ ਵਿਚ ਭੀ ਜੰਮਿਆ ਹੋਇਆ ਹੋਵੇ,
The Lord's slave may be born of humble origins,
हरि का दासु नीच कुलु सुणहि ॥
ਤਿਸਕੈਸੰਗਿਖਿਨਮਹਿਉਧਰਹਿ॥੨॥
ਤਾਂ ਭੀ ਲੋਕ ਉਸ ਦੀ ਸਿੱਖਿਆ ਸੁਣਦੇ ਹਨ, ਤੇ ਉਸ ਦੀ ਸੰਗਤਿ ਵਿਚ ਰਹਿ ਕੇ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਰਾਂ ਵਿਚੋਂ) ਇਕ ਪਲ ਵਿਚ ਬਚ ਨਿਕਲਦੇ ਹਨ ॥੨॥
but in his company, you shall be saved in an instant. ||2||
तिस कै संगि खिन महि उधरहि ॥२॥
ਕੋਟਿਮਜਨਜਾਕੈਸੁਣਿਨਾਮ
(ਹੇ ਭਾਈ!) ਜਿਸ ਪਰਮਾਤਮਾ ਦਾ ਨਾਮ ਸੁਣਨ ਵਿਚ ਕ੍ਰੋੜਾਂ ਤੀਰਥ-ਇਸ਼ਨਾਨ ਆ ਜਾਂਦੇ ਹਨ,
Hearing the Naam, the Name of the Lord, is equal to millions of cleansing baths.
कोटि मजन जा कै सुणि नाम ॥
ਕੋਟਿਪੂਜਾਜਾਕੈਹੈਧਿਆਨ
ਜਿਸ ਪਰਮਾਤਮਾ ਦਾ ਧਿਆਨ ਧਰਨ ਵਿਚ ਕ੍ਰੋੜਾਂ ਦੇਵ-ਪੂਜਾ ਆ ਜਾਂਦੀਆਂ ਹਨ,
Meditating on it is equal to millions of worship ceremonies.
कोटि पूजा जा कै है धिआन ॥
ਕੋਟਿਪੁੰਨਸੁਣਿਹਰਿਕੀਬਾਣੀ
ਜਿਸ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਨ ਵਿਚ ਕ੍ਰੋੜਾਂ ਪੁੰਨ ਹੋ ਜਾਂਦੇ ਹਨ,
Hearing the Word of the Lord's Bani is equal to giving millions in alms.
कोटि पुंन सुणि हरि की बाणी ॥
ਕੋਟਿਫਲਾਗੁਰਤੇਬਿਧਿਜਾਣੀ॥੩॥
ਗੁਰੂ ਪਾਸੋਂ ਉਸ ਪਰਮਾਤਮਾ ਨਾਲ ਮਿਲਾਪ ਦੀ ਵਿਧੀ ਸਿੱਖਿਆਂ ਇਹ ਸਾਰੇ ਕ੍ਰੋੜਾਂ ਫਲ ਪ੍ਰਾਪਤ ਹੋ ਜਾਂਦੇ ਹਨ ॥੩॥
To know the way, through the Guru, is equal to millions of rewards. ||3||
कोटि फला गुर ते बिधि जाणी ॥३॥
ਮਨਅਪੁਨੇਮਹਿਫਿਰਿਫਿਰਿਚੇਤ
(ਹੇ ਭਾਈ!) ਆਪਣੇ ਮਨ ਵਿਚ ਤੂੰ ਸਦਾ ਪਰਮਾਤਮਾ ਨੂੰ ਯਾਦ ਰੱਖ,
Within your mind, over and over again, think of Him,
मन अपुने महि फिरि फिरि चेत ॥
ਬਿਨਸਿਜਾਹਿਮਾਇਆਕੇਹੇਤ
ਮਾਇਆ ਵਾਲੇ ਤੇਰੇ ਸਾਰੇ ਹੀ ਮੋਹ ਨਾਸ ਹੋ ਜਾਣਗੇ।
and your love of Maya shall depart.
बिनसि जाहि माइआ के हेत ॥
ਹਰਿਅਬਿਨਾਸੀਤੁਮਰੈਸੰਗਿ
ਹੇ ਮੇਰੇ ਮਨ! ਉਹ ਕਦੇ ਨਾਸ ਨਾਹ ਹੋਣ ਵਾਲਾ ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ,
The Imperishable Lord is always with you.
हरि अबिनासी तुमरै संगि ॥
ਮਨਮੇਰੇਰਚੁਰਾਮਕੈਰੰਗਿ॥੪॥
ਤੂੰ ਉਸ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਸਦਾ ਜੁੜਿਆ ਰਹੁ ॥੪॥
O my mind, immerse yourself in the Love of the Lord. ||4||
मन मेरे रचु राम कै रंगि ॥४॥
ਜਾਕੈਕਾਮਿਉਤਰੈਸਭਭੂਖ
(ਹੇ ਭਾਈ!) ਜਿਸ ਦੀ ਸੇਵਾ-ਭਗਤੀ ਵਿਚ ਲੱਗਿਆਂ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਜਾਂਦੀ ਹੈ,
Working for Him, all hunger departs.
जा कै कामि उतरै सभ भूख ॥
ਜਾਕੈਕਾਮਿਜੋਹਹਿਦੂਤ
ਤੇ ਉਸ ਦੀ ਸੇਵਾ-ਭਗਤੀ ਵਿਚ ਲੱਗਿਆਂ ਜਮਦੂਤ ਤੱਕ ਭੀ ਨਹੀਂ ਸਕਦੇ।
Working for Him, the Messenger of Death will not be watching you.
जा कै कामि न जोहहि दूत ॥
ਜਾਕੈਕਾਮਿਤੇਰਾਵਡਗਮਰੁ
(ਹੇ ਭਾਈ!) ਜਿਸ ਦੀ ਸੇਵਾ ਭਗਤੀ ਦੀ ਬਰਕਤਿ ਨਾਲ ਤੇਰਾ (ਹਰ ਥਾਂ) ਵੱਡਾ ਤੇਜ-ਪ੍ਰਤਾਪ ਬਣ ਸਕਦਾ ਹੈ,
Working for Him, you shall obtain glorious greatness.
जा कै कामि तेरा वड गमरु ॥
ਜਾਕੈਕਾਮਿਹੋਵਹਿਤੂੰਅਮਰੁ॥੫॥
ਤੇ ਉਸ ਦੀ ਸੇਵਾ-ਭਗਤੀ ਵਿਚ ਲੱਗਿਆਂ ਤੂੰ ਸਦੀਵੀ ਆਤਮਕ ਜੀਵਨ ਵਾਲਾ ਬਣ ਸਕਦਾ ਹੈਂ ॥੫॥
Working for Him, you shall become immortal. ||5||
जा कै कामि होवहि तूं अमरु ॥५॥
ਜਾਕੇਚਾਕਰਕਉਨਹੀਡਾਨ
(ਹੇ ਭਾਈ!) ਜਿਸ ਪਰਮਾਤਮਾ ਦੇ ਸੇਵਕ-ਭਗਤ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ,
His servant does not suffer punishment.
जा के चाकर कउ नही डान ॥
ਜਾਕੇਚਾਕਰਕਉਨਹੀਬਾਨ
ਜਿਸ ਪਰਮਾਤਮਾ ਦੇ ਸੇਵਕ-ਭਗਤ ਨੂੰ ਕੋਈ ਐਬ ਨਹੀਂ ਚੰਬੜ ਸਕਦਾ,
His servant suffers no loss.
जा के चाकर कउ नही बान ॥
ਜਾਕੈਦਫਤਰਿਪੁਛੈਲੇਖਾ
ਜਿਸ ਪਰਮਾਤਮਾ ਦੇ ਦਫ਼ਤਰ ਵਿਚ (ਸੇਵਕ ਭਗਤ ਪਾਸੋਂ ਕੀਤੇ ਕਰਮਾਂ ਦਾ ਕੋਈ) ਹਿਸਾਬ ਨਹੀਂ ਮੰਗਿਆ ਜਾਂਦਾ, (ਕਿਉਂਕਿ ਸੇਵਾ ਭਗਤੀ ਦੀ ਬਰਕਤਿ ਨਾਲ ਉਸ ਪਾਸੋਂ ਕੋਈ ਕੁਕਰਮ ਹੁੰਦੇ ਹੀ ਨਹੀਂ)
In His Court, His servant does not have to answer for his account.
जा कै दफतरि पुछै न लेखा ॥
ਤਾਕੀਚਾਕਰੀਕਰਹੁਬਿਸੇਖਾ॥੬॥
ਉਸ ਪਰਮਾਤਮਾ ਦੀ ਸੇਵਾ-ਭਗਤੀ ਉਚੇਚੇ ਤੌਰ ਤੇ ਕਰਦੇ ਰਹੁ ॥੬॥
So serve Him with distinction. ||6||
ता की चाकरी करहु बिसेखा ॥६॥
ਜਾਕੈਊਨਨਾਹੀਕਾਹੂਬਾਤ
ਹੇ ਮੇਰੇ ਮਨ! ਜਿਸ ਪਰਮਾਤਮਾ ਦੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ,
He is not lacking in anything.
जा कै ऊन नाही काहू बात ॥
ਏਕਹਿਆਪਿਅਨੇਕਹਿਭਾਤਿ
ਜੇਹੜਾ ਪਰਮਾਤਮਾ ਇਕ ਆਪ ਹੀ ਆਪ ਹੁੰਦਾ ਹੋਇਆ ਅਨੇਕਾਂ ਰੂਪਾਂ ਵਿਚ ਪਰਗਟ ਹੋ ਰਿਹਾ ਹੈ,
He Himself is One, although He appears in so many forms.
एकहि आपि अनेकहि भाति ॥
ਜਾਕੀਦ੍ਰਿਸਟਿਹੋਇਸਦਾਨਿਹਾਲ
ਜਿਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਹਰੇਕ ਜੀਵ ਨਿਹਾਲ ਹੋ ਜਾਂਦਾ ਹੈ,
By His Glance of Grace, you shall be happy forever.
जा की द्रिसटि होइ सदा निहाल ॥
ਮਨਮੇਰੇਕਰਿਤਾਕੀਘਾਲ॥੭॥
ਤੂੰ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ ॥੭॥
So work for Him, O my mind. ||7||
मन मेरे करि ता की घाल ॥७॥
ਨਾਕੋਚਤੁਰੁਨਾਹੀਕੋਮੂੜਾ
(ਪਰ ਆਪਣੇ ਆਪ) ਨਾਹ ਕੋਈ ਮਨੁੱਖ ਸਿਆਣਾ ਬਣ ਸਕਦਾ ਹੈ, ਨਾਹ ਕੋਈ ਮਨੁੱਖ (ਆਪਣੀ ਮਰਜ਼ੀ ਨਾਲ) ਮੂਰਖ ਟਿਕਿਆ ਰਹਿੰਦਾ ਹੈ,
No one is clever, and no one is foolish.
ना को चतुरु नाही को मूड़ा ॥
ਨਾਕੋਹੀਣੁਨਾਹੀਕੋਸੂਰਾ
ਨਾਹ ਕੋਈ ਨਿਤਾਣਾ ਹੈ ਤੇ ਨਾਹ ਕੋਈ ਸੂਰਮਾ ਹੈ।
No one is weak, and no one is a hero.
ना को हीणु नाही को सूरा ॥
ਜਿਤੁਕੋਲਾਇਆਤਿਤੁਹੀਲਾਗਾ
ਹਰੇਕ ਜੀਵ ਉਸੇ ਪਾਸੇ ਹੀ ਲੱਗਾ ਹੋਇਆ ਹੈ ਜਿਸ ਪਾਸੇ ਪਰਮਾਤਮਾ ਨੇ ਉਸ ਨੂੰ ਲਾਇਆ ਹੋਇਆ ਹੈ।
As the Lord attaches someone, so is he attached.
जितु को लाइआ तितु ही लागा ॥
ਸੋਸੇਵਕੁਨਾਨਕਜਿਸੁਭਾਗਾ॥੮॥੬॥
ਹੇ ਨਾਨਕ! (ਪਰਮਾਤਮਾ ਦੀ ਮਿਹਰ ਨਾਲ) ਜਿਸ ਦੀ ਕਿਸਮਤ ਜਾਗ ਪੈਂਦੀ ਹੈ, ਉਹੀ ਉਸ ਦਾ ਸੇਵਕ ਬਣਦਾ ਹੈ ॥੮॥੬॥
He alone is the Lord's servant, O Nanak, who is so blessed. ||8||6||
सो सेवकु नानक जिसु भागा ॥८॥६॥
WWW.GURBANI.WORLD
ਪਿਛਲਾ Share ਹੋਮ Save ਅਗਲਾ