GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਰਾਮਦਾਸ ਜੀ
ਅੰਗ 86
Display Settings
Translations
ਪਉੜੀ
Pauree:
पउड़ी ॥
ਸਭੁਕੋਤੇਰਾਤੂੰਸਭਸੁਦਾਤੂੰਸਭਨਾਰਾਸਿ
(ਹੇ ਹਰੀ!) ਹਰੇਕ ਜੀਵ ਤੇਰਾ (ਬਣਾਇਆ ਹੋਇਆ ਹੈ) ਤੂੰ ਸਭ ਦਾ (ਮਾਲਕ ਹੈਂ ਅਤੇ) ਸਭਨਾਂ ਦਾ ਖ਼ਜ਼ਾਨਾ ਹੈਂ (ਭਾਵ, ਰਾਜ਼ਕ ਹੈਂ।)
All are Yours, and You belong to all. You are the wealth of all.
सभु को तेरा तूं सभसु दा तूं सभना रासि ॥
ਸਭਿਤੁਧੈਪਾਸਹੁਮੰਗਦੇਨਿਤਕਰਿਅਰਦਾਸਿ
ਇਸੇ ਕਰ ਕੇ ਸਦਾ ਜੋਦੜੀਆਂ ਕਰਕੇ ਸਾਰੇ ਜੀਵ ਤੇਰੇ ਪਾਸੋਂ ਹੀ ਦਾਨ ਮੰਗਦੇ ਹਨ।
Everyone begs from You, and all offer prayers to You each day.
सभि तुधै पासहु मंगदे नित करि अरदासि ॥
ਜਿਸੁਤੂੰਦੇਹਿਤਿਸੁਸਭੁਕਿਛੁਮਿਲੈਇਕਨਾਦੂਰਿਹੈਪਾਸਿ
ਜਿਸ ਨੂੰ ਤੂੰ ਦਾਤ ਦੇਂਦਾ ਹੈਂ, ਉਸ ਨੂੰ ਸਭ ਕੁਝ ਮਿਲ ਜਾਂਦਾ ਹੈ (ਭਾਵ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ)। (ਪਰ ਜੋ ਹੋਰ ਦਰ ਢੂੰਡਦੇ ਹਨ, ਉਹਨਾਂ ਦੇ) ਤੂੰ ਨਿਕਟ-ਵਰਤੀ ਹੁੰਦਾ ਹੋਇਆ ਭੀ (ਉਹਨਾਂ ਨੂੰ) ਦੂਰਿ ਪ੍ਰਤੀਤ ਹੋ ਰਿਹਾ ਹੈਂ।
Those, unto whom You give, receive everything. You are far away from some, and You are close to others.
जिसु तूं देहि तिसु सभु किछु मिलै इकना दूरि है पासि ॥
ਤੁਧੁਬਾਝਹੁਥਾਉਕੋਨਾਹੀਜਿਸੁਪਾਸਹੁਮੰਗੀਐਮਨਿਵੇਖਹੁਕੋਨਿਰਜਾਸਿ
ਕੋਈ ਧਿਰ ਭੀ ਮਨ ਵਿਚ ਨਿਰਨਾ ਕਰ ਕੇ ਵੇਖ ਲਏ (ਹੇ ਹਰੀ!) ਤੇਥੋਂ ਬਿਨਾ ਹੋਰ ਕੋਈ ਟਿਕਾਣਾ ਨਹੀਂ, ਜਿਥੋਂ ਕੁਝ ਮੰਗ ਸਕੀਏ।
Without You, there is not even a place to stand begging. See this yourself and verify it in your mind.
तुधु बाझहु थाउ को नाही जिसु पासहु मंगीऐ मनि वेखहु को निरजासि ॥
ਸਭਿਤੁਧੈਨੋਸਾਲਾਹਦੇਦਰਿਗੁਰਮੁਖਾਨੋਪਰਗਾਸਿ॥੯॥
(ਉਂਞ ਤਾਂ) ਸਾਰੇ ਜੀਵ ਤੇਰੀ ਹੀ ਵਡਿਆਈ ਕਰ ਰਹੇ ਹਨ, (ਪਰ) (ਜੋ ਜੀਵ) ਗੁਰੂ ਦੇ ਸਨਮੁਖ ਰਹਿੰਦੇ ਹਨ (ਉਹਨਾਂ ਨੂੰ) (ਤੂੰ ਆਪਣੀ ਦਰਗਾਹ ਵਿਚ ਪਰਗਟ ਕਰਦਾ ਹੈਂ (ਭਾਵ, ਆਦਰ ਬਖ਼ਸ਼ਦਾ ਹੈਂ) ॥੯॥
All praise You, O Lord; at Your Door, the Gurmukhs are enlightened. ||9||
सभि तुधै नो सालाहदे दरि गुरमुखा नो परगासि ॥९॥
WWW.GURBANI.WORLD
ਪਿਛਲਾ Share ਹੋਮ Save ਅਗਲਾ